ਬਠਿੰਡਾ, 12 ਅਕਤੂਬਰ- ਅੱਜ ਅਗਰਵਾਲ ਸਭਾ ਪੰਜਾਬ ਵੱਲੋਂ ਬਰਨਾਲਾ ਰੋਡ ‘ਜੀਤ ਪੈਲੇਸ’ ਬਠਿੰਡਾ ਵਿਖੇ ਭਾਰੀ ਕਾਨਫਰੰਸ ਕੀਤੀ ਗਈ, ਜਿਸ ਵਿੱਚ ਪੰਜਾਬ ਦੀਆਂ 100 ਦੇ ਲੱਗ-ਭੱਗ ਚੋਣਵੀਆਂ ਮੰਡੀਆਂ ਵਿੱਚੋਂ ਅਗਰਵਾਲ ਸਭਾਵਾਂ ਦੇ ਪ੍ਰਧਾਨ ਤੇ ਅਹੁਦੇਦਾਰ ਲੱਗਭੱਗ 2000 ਦੀ ਗਿਣਤੀ ਵਿੱਚ ਪੁੱਜੇ। ਸਾਰੇ ਪੰਜਾਬ ਨਾਲ ਸਬੰਧਿਤ ਅਗਰਵਾਲ ਭਾਈਚਾਰੇ ਵਿੱਚ ਜੋਸ਼ ਠਾਠਾਂ ਮਾਰ ਰਿਹਾ ਜਾਪਦਾ ਸੀ। ‘ਮਹਾਰਾਜਾ ਅਗਰਸੈਨ ਅਮਰ ਰਹੇ’ ਦੇ ਨਾਅਰਿਆਂ ਨਾਲ ਪੈਲੇਸ ਹਾਲ ਗੂੰਜ ਰਿਹਾ ਸੀ। ਇਸ ਕਾਨਫਰੰਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਆਗੂ ਤੇ ਲੋਹਾ ਇਸਪਾਤ ਉਦਯੋਗਪਤੀ ਸੁਨੀਲ ਅਗਰਵਾਲ ਨੇ ਸ਼ਿਰਕਤ ਕੀਤੀ। ਇਸ ਭਰਵੀਂ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਅਗਰਵਾਲ ਸਭਾ ਪੰਜਾਬ ਦੇ
ਪ੍ਰਧਾਨ ਮੁਖ ਸੰਸਦੀ ਸਕੱਤਰ ਪੰਜਾਬ ਸਰਕਾਰ ਤੇ ਬਠਿੰਡਾ ਹਲਕੇ ਤੋਂ ਮੌਜੂਦਾ ਵਿਧਾਇਕ ਸ੍ਰੀ ਸਰੂਪ ਚੰਦ ਸਿੰਗਲਾ ਜੀ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ਲਈ ਪੰਜਾਬ ਦੇ ਅਗਰਵਾਲ ਭਾਈਚਾਰੇ ਨੂੰ ਹੰਭਲਾ ਮਾਰਨ ਦੀ ਪੂਰੀ ਲੋੜ ਹੈ। ਮੈਂ ਇਕੱਲਾ ਨਹੀਂ ਤੁਸੀਂ ਸਾਰੇ ਪੰਜਾਬ ਦੇ ਵੱਖੋ-ਵੱਖ ਸ਼ਹਿਰਾਂ ਤੋਂ ਆਏ ਪ੍ਰਧਾਨ ਸਾਹਿਬਾਨ ਤੇ ਆਗੂ ਸਾਹਿਬਾਨ ਇਸ ਲੋਕ ਪੱਖੀ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਅਗਰਵਾਲ ਸਭਾ ਦਾ ਸਾਥ ਦਿਉ ਤਾਂ ਹੀ ਸਾਡੇ ਤਿੱਖੇ ਸੰਘਰਸ ਨਾਲ ਸਦੀਆਂ ਪੁਰਾਣੀਆਂ ਰੂੜੀਵਾਦੀ ਰੀਤੀਆਂ ਨੂੰ ਤਿਲਾਂਜਲੀ ਦਿੱਤੀ ਜਾ ਸਕਦੀ ਹੈ। ਇਸ ਮੌਕੇ ਵਿਨੋਦ ਬਾਂਸਲ ਸੀਨੀਅਰ ਆਗੂ ਭੈਣ ਗੀਤਾ ‘ਛਾਬੜੀਆ’ ਮਹਿਲਾ ਅਗਰਵਾਲ ਵਿੰਗ ਸੁਨਾਮ ਨੇ ਵੀ ਸੰਬੋਧਨ ਕੀਤਾ। ਇਸ ਕਾਨਫਰੰਸ ਵਿੱਚ ਸੰਘਰਸ਼ਸ਼ੀਲ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਸਭਾਵਾਂ ਨੂੰ ਸਰੂਪ ਚੰਦ ਸਿੰਗਲਾ ਵੱਲੋਂ ਸਨਮਾਨਿਤ ਕੀਤਾ ਗਿਆ। ਅਗਰਵਾਲ ਸਭਾ ਖਨੋਰੀ ਮੰਡੀ ਦੇ ਪ੍ਰਧਾਨ ਨੂੰ 1 ਲੱਖ ਰੁਪਏ ਦਾ ਚੈ¤ਕ ਦਿੱਤਾ। ਦੂਸਰਾ ਇਨਾਮ 51000 ਰੁਪਏ ਦਾ ਚੈ¤ਕ ਭੈਣ ਗੀਤਾ ਛਾਹੜੀਆ ਅਗਰਵਾਲ ਮਹਿਲਾ ਵਿੰਗ ਸੁਨਾਮ ਤੇ ਤੀਜਾ 31000 ਦਾ ਚੈ¤ਕ ਅਗਰਵਾਲ ਸਭਾ ਅਮਲੋਹ ਨੇ ਹਾਸਿਲ ਕੀਤਾ। ਵਰਨਣਯੋਗ ਹੈ ਕਿ ਇਸ ਕਾਨਫਰੰਸ ਵਿੱਚ ਅਗਰਵਾਲ ਸਭਾ ਘੱਗਾ ਦੇ ਪ੍ਰਧਾਨ ਦੇਵਰਾਜ ਗਰਗ, ਪਵਨ ਕੁਮਾਰ ਲੱਕੀ, ਤਰਸੇਮ ਚੰਦ ਗਰਗ ਕਲਵਾਨੂੰ ਵਾਲੇ, ਰਾਕੇਸ਼ ਗੋਇਲ, ਦੇਵਰਾਜ ਜਿੰਦਲ ਖੇੜੀ ਵਾਲਿਆਂ ਨੇ ਵਿਸ਼ੇਸ਼ ਭੂਮਿਕਾ ਬਾਖੂਬੀ ਨਿਭਾਈ।