May 26, 2026 9:36 pm

ਨੌਵੇਂ ਗੁਰੂ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਤੀਰਸਰ ਸਾਹਿਬ

ਗੁਰੂ ਤੇਗ ਬਹਾਦਰ ਸਾਹਿਬ ਦੇ ਮਾਲਵਾ ਖੇਤਰ ਦੀ ਯਾਤਰਾ ਦੌਰਾਨ ਪਿੰਡ ਖਿਆਲਾ ਕਲਾਂ ਦੀ ਧਰਤੀ ਨੂੰ ਭਾਗ ਲਗਾਉਣ ਸਮੇਂ ਲੋਕਾਂ ਦੀ ਪੀਣ ਦੇ ਪਾਣੀ ਦੀ ਮੰਗ ‘ਤੇ ਬਖਸ਼ਿਸ ਕੀਤੇ ਗਏ ਖੂਹ ਦਾ ਪਾਣੀ ਅ¤ਜ ਵੀ ਮਿ¤ਠੈ। ਤਿੰਨ ਸੌ ਫੁ¤ਟ ਦੀ ਡੁੰਘਾਈ ਵਾਲੇ ਇਸ ਖੂਹ ਦੀ ਦਾਸਤਾਂ ਵੀ ਅਨੋਖੀ ਹੈ। ਇਤਿਹਾਸਕਾਰਾਂ ਮੁਤਾਬਕ ਸਾਲ 1665-66 ਦੇ ਫ¤ਗਣ ਅਤੇ ਚੇਤਰ ਦੇ ਮਹੀਨੇ ਗੁਰੂ ਤੇਗ ਬਹਾਦਰ  ਆਪਣੇ ਪਰਿਵਾਰ ਸਮੇਤ ਖਿਆਲਾ ਕਲਾਂ ਵਿਖੇ ਆਏ ਸਨ। ਇਸ ਸਮੇਂ ਗੁਰੂ ਜੀ ਨਾਲ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਅਤੇ ਮਾਮਾ ਕਿਰਪਾਲ ਚੰਦ ਸਨ। ਸ¤ਤ ਦਿਨ ਗੁਰਦੁਆਰਾ ਗੁਰੂਸਰ ਵਾਲੀ ਥਾਂ ਇ¤ਕ ਟਿ¤ਲੇ ‘ਤੇ ਵਣ ਦੇ ਹੇਠਾਂ ਠਹਿਰੇ ਸਨ। ਇਸੇ ਸਮੇਂ ਦੌਰਾਨ ਹੀ ਪਿੰਡ ਖਿਆਲਾ ਕਲਾਂ ਦੇ ਇ¤ਕ ਪੰਡਤ ਨੇ ਆਪ ਜੀ ਨੂੰ ਛੰਨੇ ਵਿ¤ਚ ਦੁ¤ਧ ਪਿਲਾਇਆ।
ਆਪ ਜੀ ਸੰਗਤਾਂ ਨੂੰ ਪ੍ਰਵਚਨ ਕਰਦੇ ਸਨ। ਇ¤ਕ ਦਿਨ ਪਿੰਡ ਖਿਆਲਾ ਦੀ ਸੰਗਤ ਨੇ ਬੇਨਤੀ ਕੀਤੀ ਕਿ ਸਾਡੇ ਪਿੰਡ ਦਾ ਪਾਣੀ ਕੌੜਾ ਅਤੇ ਖਾਰਾ ਹੈ। ਗੁਰੂ ਜੀ ਨੇ ਇ¤ਕ ਤੀਰ ਚਲਾਇਆ ਅਤੇ ਬਚਨ ਕੀਤੇ ਜਿਸ ਥਾਂ ਇਹ ਤੀਰ ਡਿ¤ਗੇਗਾ ਉਸ ਥਾਂ ਖੂਹ ਲਗਾਓ ਪਾਣੀ ਮਿ¤ਠਾ ਹੋਵੇਗਾ। ਜਾਂਦੇ ਸਮੇਂ ਗੁਰੂ ਜੀ ਤੀਰ ਡਿ¤ਗਣ ਵਾਲੀ ਥਾਂ ਚਰਨ ਪਾ ਕੇ ਗਏ। ਪਿੰਡ ਦੇ ਲੋਕਾਂ ਨੇ ਤੀਰ ਡਿ¤ਗਣ ਵਾਲੀ ਥਾਂ ਰਲ-ਮਿਲ ਕੇ ਖੂਹ ਲਗਾਇਆ। ਖੂਹ ਦਾ ਪਾਣੀ ਠੰਢਾ ਅਤੇ  ਮਿ¤ਠਾ ਨਿਕਲਿਆ । ਮਿ¤ਠੇ ਜਲ ਦਾ ਸੋਮਾ ਫੁ¤ਟ ਪੈਣ ਤੋਂ ਬਾਅਦ ਖੂਹ ਦੇ ਨੇੜੇ ਹੀ ਪਿੰਡ ਖਿਆਲਾ ਖੁਰਦ ਵਸ ਗਿਆ। ਇਸ ਥਾਂ ਸਿ¤ਖ ਧਰਮ ਦੇ ਕੀਰਤਨੀਏ ਅਤੇ ਸੇਵਾਦਾਰ ਸੇਵਾ ਕਰਦੇ ਅਤੇ ਠੰਢਾ-ਮਿ¤ਠਾ ਜਲ ਛਕ ਕੇ ਨਿਹਾਲ ਹੁੰਦੇ। ਫਿਰ ਸੰਗਤਾਂ ਨੇ ਖੂਹ ਦੇ ਨਜ਼ਦੀਕ ਹੀ ਕ¤ਚਾ ਕਮਰਾ ਛ¤ਤ ਕੇ ਗੁਰਦੁਆਰਾ ਤੀਰ ਸਰ ਸਾਹਿਬ ਦੀ ਨੀਂਹ ਰ¤ਖੀ। ਗੁਰੂ ਘਰ ਦੇ ਪ੍ਰੇਮੀ ਸੰਪੂਰਨ ਸਿੰਘ ਸਵਾਈ ਕਾ ਨੇ 12 ਵਿਘੇ ਜ਼ਮੀਨ ਗੁਰਦੁਆਰਾ ਤੀਰ ਸਰ ਨੂੰ ਦਾਨ ਕੀਤੀ। ਜਥੇਦਾਰ ਭਰਪੂਰ ਸਿੰਘ ਖਿਆਲਾ ਨੇ ਦੋ ਕਨਾਲ ਜ਼ਮੀਨ ਤੀਰ ਸਰ ਸਾਹਿਬ ਦੇ ਨਾਮ ਲਵਾਈ। ਖੂਹ ਦੇ ਨਜ਼ਦੀਕ ਉਸਰੇ ਗੁਰਦੁਆਰਾ ਤੀਰ ਸਰ ਸਾਹਿਬ ਅ¤ਜ ਗੁਰਧਾਮ ਬਣ ਗਏ ਹਨ। ਹਰ ਮ¤ਸਿਆ ਨੂੰ ਇਸ ਥਾਂ ਮੇਲਾ ਭਰਦਾ ਹੈ। ਦੂਰ ਨੇੜੇ ਤੋਂ ਆਈਆਂ ਸੰਗਤਾਂ  ਗੁਰੂ ਘਰ ਵਿਖੇ ਮ¤ਥਾ ਟੇਕਣ

ਉਪਰੰਤ ਕੜਾਹ ਪ੍ਰਸ਼ਾਦ ਛਕਦੀਆਂ ਅਤੇ  ਗੁਰੂ ਵ¤ਲੋਂ ਬਖ਼ਸ਼ੇ ਖੂਹ ਦੇ ਦਰਸ਼ਨ ਕਰਦੀਆਂ  ਹਨ। ਇਸ ਥਾਂ ਖੂਹ ਦੇ ਨਜ਼ਦੀਕ ਹੀ ਪਵਿ¤ਤਰ ਸਰੋਵਰ ਵੀ ਉਸਾਰ ਦਿ¤ਤਾ ਗਿਆ ਹੈ ਜਿਸ ਵਿ¤ਚ ਖੂਹ ਦਾ ਪਾਣੀ ਹੀ ਪਾਇਆ ਜਾਂਦਾ ਹੈ। ਗੁਰੂ ਘਰ ਵਿਖੇ ਮ¤ਥਾ ਟੇਕਣ ਉਪਰੰਤ ਸੰਗਤਾਂ ਖੂਹ ਦੇ ਪਵਿ¤ਤਰ ਜਲ ਵਿ¤ਚ ਇਸਨਾਨ ਕਰਕੇ ਸ਼ਾਂਤ ਹੁੰਦੀਆਂ ਹਨ।
ਇਤਿਹਾਸਕਾਰਾਂ ਮੁਤਾਬਕ ਅਬਾਦੀ ਵਧਣ ਤੋਂ ਬਾਅਦ ਕ¤ਚਾ ਕਮਰਾ ਉਸਾਰ ਕੇ ਨਿਸ਼ਾਨ ਸਾਹਿਬ ਝੁਲਾਇਆ ਗਿਆ। ਇਸੇ ਦਰਬਾਰ ਸਾਹਿਬ ਵਿ¤ਚ ਗੁਰੂਆਂ ਵ¤ਲੋਂ ਛ¤ਡੇ ਤੀਰ ਸਾਹਿਬ ਨੂੰ ਵੀ ਸੁਸ਼ੋਭਿਤ ਕਰ ਦਿ¤ਤਾ ਗਿਆ। ਫਿਰ 1943 ਵਿ¤ਚ ਇਸ ਥਾਂ ਪ¤ਕਾ ਦਰਬਾਰ ਸਾਹਿਬ ਉਸਾਰਿਆ ਗਿਆ। ਦਰਬਾਰ ਵਿ¤ਚ ਸੰਗਤਾਂ ਦੇ ਦਰਸ਼ਨਾਂ ਲਈ  ਲਈ ਰ¤ਖੇ ਇਤਿਹਾਸਕ ਤੀਰ ਨੂੰ ਪਿੰਡ ਦੀਆਂ ਸੰਗਤਾਂ ਨੇ ਮਰਿਆਦਾ ਭੰਗ ਹੋਣ ਦੇ ਡਰੋਂ  ਪਾਲਕੀ ਵਾਲੇ ਇ¤ਕ ਥਮਲੇ ਵਿ¤ਚ ਟਿਕਾ ਦਿ¤ਤਾ। ਸਮੇਂ ਨਾਲ ਪੁਰਾਣੇ ਪੈ ਚੁ¤ਕੇ ਇਸ ਦਰਬਾਰ ਸਾਹਿਬ ਦੀ ਮੁੜ ਉਸਾਰੀ ਲਈ ਸੰਗਤਾਂ ਨੇ 2008 ਵਿ¤ਚ ਕਾਰ ਸੇਵਾ ਆਰੰਭ ਕੀਤੀ। ਪਿੰਡ ਖਿਆਲਾ ਖੁਰਦ ਦੇ ਮੌਜੂਦਾ ਸਰਪੰਚ ਭਾਈ ਜਗਰੂਪ ਸਿੰਘ, ਸਾਬਕਾ ਪੰਚ ਭਾਈ ਨ¤ਥਾ ਸਿੰਘ ਅਤੇ  ਭਾਈ ਬਿ¤ਕਰ ਸਿੰਘ ਨੇ ਦ¤ਸਿਆ  ਕਾਰ ਸੇਵਾ ਦੌਰਾਨ 21-01-2008 ਨੂੰ  ਥਮਲੇ ਵਿ¤ਚੋਂ ਤੀਰ ਸਾਹਿਬ ਮਿਲੇ। ਸਵਾ ਹ¤ਥ ਲੰਬਾਈ ਵਾਲਾ ਇਹ ਤੀਰ ਹੋਰਨਾਂ ਗੁਰੂ ਘਰਾਂ ਵਿ¤ਚ ਸਜਾਏ ਗੁਰੂ ਤੇਗ ਬਹਾਦਰ ਸਾਹਿਬ ਦੇ ਤੀਰਾਂ ਨਾਲ ਮਿਲਦਾ-ਜੁਲਦਾ ਹੈ। ਅ¤ਜ ਗੁਰਦੁਆਰਾ ਤੀਰ ਸਰ ਸਾਹਿਬ ਦੇ ਨਵੇਂ ਦਰਬਾਰ ਸਾਹਿਬ ਦੀ ਕਾਰ ਸੇਵਾ ਸੰਪੂਰਨ ਹੋਣ ਕੰਢੇ ਹੈ। ਇ¤ਥੇ ਵ¤ਡ-ਅਕਾਰੀ ਇਮਾਰਤ ਬਣ ਚੁ¤ਕੀ ਹੈ। ਦਰਬਾਰ ਸਾਹਿਬ ਵਿ¤ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨਾਲ ਤੀਰ ਸਾਹਿਬ ਵੀ ਸਜਾਏ ਗਏ ਹਨ। ਦੂਰ-ਨੇੜੇ ਦੀਆਂ ਸੰਗਤਾਂ ਇਸ ਇਤਿਹਾਸਕ ਖੂਹ ਅਤੇ ਤੀਰ ਦੇ ਦਰਸ਼ਨਾਂ ਲਈ ਆਉਂਦੀਆਂ ਹਨ।
-ਹਰਦੀਪ ਸਿੰਘ ਜਟਾਣਾ

Send this to a friend