May 28, 2026 10:42 am

ਵਿਲ¤ਖਣ ਇਤਿਹਾਸ ਦਾ ਗਵਾਹ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ, ਚ¤ਬਾ (ਅੰਮ੍ਰਿਤਸਰ)

ਅੰਮ੍ਰਿਤਸਰ ਦੀ ਧਰਤੀ ਨੂੰ ਗੁਰੂਆ-ਪੀਰਾਂ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ। ਜਿਥੇ ਰਿਸ਼ੀਆਂ-ਮੁਨੀਆਂ ਤੇ ਗੁਰੂਆਂ ਨੇ ਧਰਮ ਤੇ ਮਨੁ¤ਖਤਾ ਦੇ ਭਲੇ ਲਈ ਅਥਾਹ ਕਾਰਜ ਕੀਤੇ। ਇਸ ਧਰਤੀ ਉ¤ਤੇ ਕਈ ਇਤਿਹਾਸਕ ਜੰਗਾਂ ਹੋਈਆਂ, ਜਿਨ੍ਹਾਂ ਵਿਚ ਲੜਨ ਵਾਲੀਆਂ ਕਈ ਮਹਾਨ ਸ਼ਖ਼ਸੀਅਤਾਂ ਹਨ, ਜਿਨ੍ਹਾਂ ਨੇ ਦੁਨੀਆਂ ਦੇ ਇਤਿਹਾਸ ਵਿਚ ਆਪਣੀਆਂ ਵਿਲ¤ਖਣ ਕੁਰਬਾਨੀਆਂ ਕਰਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਉ¤ਤੇ ਆਪਣੇ ਨਾਂਅ ਦਰਜ ਕਰਵਾ ਕੇ ਆਪ ਸਦਾ ਲਈ ਅਮਰ ਹੋ ਗਏ। ਇਸ ਲੜੀ ਵਿਚ ਅਜਿਹੇ ਹੀ ਇਕ ਅਮਰ ਸ਼ਹੀਦ ਦੇ ਸ਼ਹੀਦੀ ਅਸਥਾਨ ਨੂੰ ਸਾਂਭਣ ਦਾ ਮਾਣ ਹਾਸਲ ਹੈ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਨੂੰ ਜੋ ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਪਿੰਡ ਚ¤ਬਾ ਵਿਖੇ ਸਥਿਤ ਹੈ। ਇਸ ਸਥਾਨ ‘ਤੇ ਸਿ¤ਖ ਇਤਿਹਾਸ ਦੀ ਅਹਿਮ ਜੰਗ 1757 ਈ: ਵਿਚ ਮੁਗਲ ਫੌਜਾਂ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਦੀ ਖਾਤਰ ਬਾਬਾ ਦੀਪ ਸਿੰਘ ਦੇ ਸਿੰਘਾਂ ਅਤੇ ਮੁਗਲ ਹਕੂਮਤ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖਾਂ ਦੀਆਂ ਹਜ਼ਾਰਾਂ ਫੌਜਾਂ ਦਰਮਿਆਨ ਹੋਈ, ਜਿਸ ਵਿਚ ਬਾਬਾ ਦੀਪ ਸਿੰਘ ਦਾ ਸਾਂਝੇ ਵਾਰ ਦੌਰਾਨ ਇਸ ਜਗ੍ਹਾ ‘ਤੇ ਸੀਸ ਧੜ ਤੋਂ ਅਲ¤ਗ ਹੋ ਗਿਆ ਸੀ ਪਰ ਉਨ੍ਹਾਂ ਨੇ ਚਮਤਕਾਰੀ ਹੌਸਲਾ ਕਰਦਿਆਂ ਸੀਸ ਤਲੀ ‘ਤੇ ਰ¤ਖ ਕੇ ਮੁਗਲ ਫੌਜਾਂ ਨਾਲ ਜੰਗ ਜਾਰੀ ਰ¤ਖੀ। ਉਨ੍ਹਾਂ ਦੀ ਇਸ ਯਾਦਗਾਰ ਨੂੰ ਹਮੇਸ਼ਾ ਤਾਜ਼ਾ ਰ¤ਖਣ ਲਈ ਇਥੇ ਗੁ: ਸ੍ਰੀ ਟਾਹਲਾ ਸਾਹਿਬ ਸੁਸ਼ੋਭਿਤ ਹੈ, ਜਿਸ ਨੂੰ ਬਾਬਾ ਦਰਸ਼ਨ ਸਿੰਘ ਨੇ ਸਿ¤ਖਾਂ ਦੀ ਰਵਾਇਤ ਕਾਰ ਸੇਵਾ ਦੇ ਨਾਲ ਉਸਾਰਿਆ ਹੈ। ਆਧੁਨਿਕ ਤਰੀਕੇ ਨਾਲ ਬਣ ਰਹੀ ਇਸ ਇਮਾਰਤ ਦੀ ਸੇਵਾ ਜਾਰੀ ਹੈ, ਇਸ ਦੇ ਨਾਲ ਲੰਗਰ ਹਾਲ, ਕਾਰ ਪਾਰਕਿੰਗ, ਜੋੜਾ-ਘਰ ਦੀਆਂ ਇਮਾਰਤਾਂ ਵੀ ਉਸਾਰੀ ਅਧੀਨ ਹਨ। ਬਾਬਾ ਦਰਸ਼ਨ ਸਿੰਘ ਦੀ ਦਿਸ਼ਾ-ਨਿਰਦੇਸ਼ਨਾ ਹੇਠ ਮੁਫ਼ਤ ਦਵਾਈਆਂ ਦੀ ਡਿਸਪੈਂਸਰੀ ਅਤੇ ਬ¤ਚਿਆਂ ਦੀ ਸਿ¤ਖਿਆਂ ਲਈ ਕੰਪਿਊਟਰ ਸੈਂਟਰ ਵੀ ਖੋਲ੍ਹਿਆ ਹੋਇਆ ਹੈ। ਬਾਬਾ ਦੀਪ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਥੇ ਹਰ ਸਾਲ 9 ਫਰਵਰੀ ਨੂੰ ਬੜੇ ਵ¤ਡੇ ਪ¤ਧਰ ‘ਤੇ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ।
-ਜਸਵਿੰਦਰ ਸਿੰਘ,
ਸੰਪਰਕ : 84278-86534

Send this to a friend