ਨਿਰਮਲ ਸਿੱਧੂ ਸੰਗੀਤ ਦੀ ਦੁਨੀਆਂ ਦੇ ਅੰਬਰ ਦਾ ਇੱਕ ਅਜਿਹਾ ਸਿਤਾਰਾ ਹੈ, ਜੋ ਪਿਛਲੇ ਕਈ ਸਾਲਾਂ ਤੋਂ ਆਪਣੀ ਸੁਰੀਲੀ ਗਾਇਕੀ ਅਤੇ ਸੰਗੀਤ ਦੀ ਰੌਸ਼ਨੀ ਰਾਹੀਂ ਪੰਜਾਬੀ ਸਰੋਤਿਆਂ ਦੇ ਵਿਹੜੇ ਚਾਨਣ ਖਿਲਾਰਦਾ ਆ ਰਿਹਾ ਹੈ।ਸੁਰੀਲਾ ਗਾਇਕ ਹੋਣ ਦੇ ਨਾਲ ਨਾਲ ਨਿਰਮਲ ਸਿੱਧੂ ਸੂਝਵਾਨ ਸੰਗੀਤਕਾਰ ਅਤੇ ਕੰਮਪੋਜ਼ਰ ਵੀ ਹੈ। ਇਕ ਗਾਇਕ ਵਜੋਂ ਉਸ ਦੇ ਗਾਏ ਅਨੇਕਾਂ ਗੀਤ ਜਿਵੇਂ ਸਾਡੇ ਦਿਲ ਦਾ ਖਿਡੌਣਾ ਹੀਰੇ ਲੈ ਜਾ ਕਦੇ-ਕਦੇ ਖੇਡ ਲਿਆ ਕਰੀਂ, ਸ਼ੇਰ ਪੰਜਾਬੀ ਪੁੱਤ ਹਾਂ ਹਿੱਕ ਤਾਣ ਕੇ ਤੁਰੀਏ, ਨਈ ਜੀਣਾ ਤੇਰੇ ਬਿਨ ਨਈ ਜੀਣਾ, ਇਕ ਸੋਹਣੀ ਜਿਹੀ ਮੁਟਿਆਰ ਦੀਵਾਨਾ ਕਰ ਗਈ, ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ, ਆਦਿ ਗੀਤਾਂ ਨੂੰ ਸਰੋਤਿਆਂ ਨ ਬੇਹੱਦ ਪਿਆਰ ਕੀਤਾ ਹੈ। ਅੱਜ ਦੀ ਨੌਜਵਾਨ ਪੀੜ੍ਹੀ 15 ਸਾਲ ਤੋਂ ਲੈ ਕੇ 25 ਸਾਲ ਤੱਕ ਲੱਗਭੱਗ ਹਰ ਉਮਰ ਦੇ ਲੋਕ ਉਸਦੇ ਗੀਤਾਂ ਨੂੰ ਬੇਹੱਦ ਪਸੰਦ ਕਰਦੇ ਹਨ। ਇਕ ਸੰਗੀਤਕਾਰ ਵਜੋਂ ਨਿਰਮਲ ਸਿੱਧੂ ਨੇ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ, ਹੰਸ ਰਾਜ ਹੰਸ, ਮਾਸਟਰ ਸਲੀਮ, ਮੁਹੰਮਦ ਸਦੀਕ, ਹਰਭਜਨ ਮਾਨ, ਲਾਭ ਜੰਜੂਆ, ਜਸਵੀਰ ਜੱਸੀ, ਜਸਪਿੰਦਰ ਨਰੂਲਾ, ਆਦਿ ਅਨੇਕਾਂ ਪੰਜਾਬੀ ਗਾਇਕ ਨਿਰਮਲ ਸਿੱਧੂ ਦੇ ਸੰਗੀਤ ਵਿੱਚ ਗਾ ਚੁੱਕੇ ਹਨ। ਪਿੱਛੇ ਜਿਹੀ ਰਿਲੀਜ਼ੀ ਹੋਈ ਨਿਰਮਲ ਸਿੱਧੂ ਦੀ ਐਲਬਮ ਭੰਗੜਾ ਸਟਾਰ ਵੀ ਕਾਫੀ ਚਰਚਾ ਵਿੱਚ ਰਹੀ ਹੈ। ਜਿਸ ਨੂੰ ਯੂ.ਕੇ. ਵਿੱਚ ਵੀ.ਆਈ.ਪੀ. ਰਿਕਾਰਡ ਨੇ ਰਿਲੀਜ਼ ਕੀਤਾ ਸੀ ਅਤੇ ਇੰਡੀਆ ਵਿੱਚ ਟੀ ਸੀਰੀਜ਼ ਕੰਪਨੀ ਨੇ ਬੜੀ ਖੂਬਸੂਰਤੀ ਨਾਲ ਰਿਲੀਜ਼ ਕੀਤਾ ਸੀ, ਭੰਗੜਾ ਸਟਾਰ ਐਲਬਮ ਵਿਚਲੇ ਗੀਤ-
1. ਸਾਂਭ ਲਓ ਪੰਜਾਬੀਓ ਜੇ ਸਾਂਭ ਸਕਦੇ ਸਾਡਾ ਵਿਰਸਾ ਵਿਸਰਦਾ ਜਾਵੇ
2. ਐਨੇ ਦੁੱਖੀ ਨਈ ਲੋਕੀਂ ਆਪਣੇ ਦੁੱਖਾਂ ਤੋਂ, ਜਿੰਨੇ ਦੁੱਖੀ ਹੁੰਦੇ ਯਾਰੋ ਦੁਨੀਆਂ ਦੇ ਸੁੱਖਾਂ ਤੋਂ ਅਤੇ ਮਿਰਜਾ ਇੰਗਲਿਸ਼ ਅਤੇ ਕਲਾਸੀਕਲ ਦਾ ਫਿਉਜਨ ਅਤੇ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਨੂੰ ਰੁਮਾਂਟਿੰਕ ਅਤੇ ਖੂਬਸੂਰਤ ਤਰੀਕੇ ਨਾਲ ਗਾ ਕੇ ਨਿਰਮਲ ਸਿੱਧੂ ਨੇ ਸਰੋਤਿਆਂ ਦੇ ਦਿਲਾਂ ਵਿੱਚ ਇਕ ਵਿਸ਼ੇਸ਼ ਥਾਂ ਬਣਾਈ ਹੈ। ਵੱਡੀ ਗੱਲ ਇਹ ਹੈ ਕਿ ਯੂ.ਕੇ. ਭੰਗੜਾ ਇੰਡਸਟਰੀ ਵਿੱਚ ਸਭ ਤੋਂ ਜ਼ਿਆਦਾ ਮੰਗ ਅੱਜ ਵੀ ਨਿਰਮਲ ਸਿੱਧੂ ਦੀ ਹੈ। ਫੇਸਬੁੱਕ, ਟਵੀਟਰ, ਯੂ. ਟਿਊਬ ਤੇ ਹਰ ਪਾਸੇ ਹੀ ਨਿਰਮਲ ਸਿੱਧੂ ਚਰਚਾ ਵਿੱਚ ਹੈ।
-ਰਜਿੰਦਰ ਸਨਮ
ਸੰਪਰਕ : 98765-10762