ਪੁੰਛ ਦੇ ਕੇਰਨੀ ਸੈਕਟਰ ’ਚ ਚਾਰ ਚੌਕੀਆਂ ’ਤੇ ਗੋਲੀਬਾਰੀ
ਜੰਮੂ, 11 ਅਕਤੂਬਰ (ਪੀ. ਟੀ. ਲਾਇਵ)- ਕਰੀਬ 41 ਘੰਟਿਆਂ ਦੀ ਸ਼ਾਂਤੀ ਤੋਂ ਬਾਅਦ ਇਕ ਵਾਰ ਫਿਰ ਪਾਕਿਸਤਾਨ ਨੇ ਜੰਗਬੰਦੀ ਦਾ ਉਲੰਘਣਾ ਕਰਦੇ ਹੋਏ ਪੁੰਛ ਦੇ ਕੇਰਨੀ ਸੈਕਟਰ ‘ਚ ਚਾਰ ਚੌਕੀਆਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿ¤ਤੀ ਹੈ। ਪਾਕਿਸਤਾਨ ਦੀ ਇਸ ਨਾਪਾਕ ਹਰਕਤ ਦਾ ਭਾਰਤੀ ਸੈਨਾ ਵੀ ਕਰਾਰਾ ਜਵਾਬ ਦੇ ਰਹੀ ਹੈ। ਗੌਰਤਲਬ ਹੈ ਕਿ ਪਾਕਿਸਤਾਨੀ ਸੈਨਿਕਾਂ ਦੁਆਰਾ ਵੀਰਵਾਰ ਦੀ ਰਾਤ ਤੋਂ ਜੰਗਬੰਦੀ ਦੀ ਕੋਈ ਉਲੰਘਣ ਨਹੀਂ ਕੀਤੀ ਜਾ ਰਹੀ ਸੀ ਅਤੇ ਇਸ ਦੇ ਨਾਲ ਹੀ ਜੰਮੂ ਖੇਤਰ ‘ਚ 192 ਕਿ¤ਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹ¤ਦ ਦੇ ਕੋਲ ਅਸਹਿਜ ਸ਼ਾਂਤੀ ਬਣੀ ਹੋਈ ਸੀ। ਅ¤ਜ ਦੀ ਘਟਨਾ ਤੋਂ ਪਹਿਲਾ ਜੰਗਬੰਦੀ ਦੀ ਉਲੰਘਣਾ ਦੀ ਆਖ਼ਰੀ ਘਟਨਾ ਵੀਰਵਾਰ ਰਾਤ ਨੂੰ ਹੋਈ ਸੀ, ਜਦੋਂ ਕਠੂਆ ਜ਼ਿਲ੍ਹੇ ‘ਚ ਹੀਰਾਨਗਰ ‘ਚ ਸਰਹ¤ਦੀ ਚੌਕੀਆਂ ‘ਤੇ ਪਾਕਿਸਤਾਨ ਵਲੋਂ ਕੁਝ ਦੇਰ ਲਈ ਗੋਲੀਬਾਰੀ ਕੀਤੀ ਗਈ ਸੀ।



