ਚੰਡੀਗੜ•, 10 ਅਕਤੂਬਰ (ਨਾਗਪਾਲ)– ਹਰਿਆਣਾ ਸਰਕਾਰ ਨੇ 15 ਅਕਤੂਬਰ ਨੂੰ ਹੋ ਰਹੇ ਹਰਿਆਣਾ ਵਿਧਾਨ ਸਭਾ ਆਮ ਚੋਣ ਦੇ ਮੱਦੇਨਜ਼ਰ ਸਰਕਾਰੀ, ਅਰਧ-ਸਰਕਾਰੀ ਦਫਤਰਾਂ, ਵਿਦਿਅਕ ਸੰਸਥਾਨਾਂ, ਬੋਰਡਾਂ ਤੇ ਨਿਗਮਾਂ ਵਿਚ ਕੰਮ ਕਰਦੇ ਅਜਿਹੇ ਕਰਮਚਾਰੀ, ਜੋ ਵੋਟਰ ਵੱਜੋਂ ਰਜਿਸਟਰਡ ਹਨ, ਲਈ ਜਨਪ੍ਰਤੀਨਿਧੀ ਐਕਟ 135 ਬੀ ਦੀ ਧਾਰਾ (1) ਦੇ ਤਹਿਤ ਅਤੇ ਨੋਗੋਸ਼ਿਏਬਲ ਇੰਸਟੂਰਮੈਂਟ ਐਕਟ, 1881 ਦੀ ਧਾਰਾ 25 ਦੇ ਤਹਿਤ ਪੇਡ ਛੁੱਟੀ ਐਲਾਨ ਕੀਤੀ ਹੈ ਤਾਂ ਜੋ ਉਹ ਆਪਣੀ ਵੋਟ ਦੀ ਵਰਤੋਂ ਕਰ ਸਕਣ। ਹਰਿਆਣਾ ਆਮ ਪ੍ਰਸ਼ਾਸਨ ਵਿਭਾਗ ਵੱਲੋਂ ਜਾਰੀ ਨੋਟਿਫਿਕੇਸ਼ਨ ਅਨੁਸਾਰ ਰਾਜ ਵਿਚ ਸਥਿਤੀ ਵੱਖ-ਵੱਖ ਫੈਕਟਰੀਆਂ, ਦੁਕਾਨਾਂ ਅਤੇ ਨਿੱਜੀ ਸੰਸਥਾਨਾਂ ਦੇ ਕਰਮਚਾਰੀਆਂ ਲਈ ਵੀ ਪੇਡ ਛੁੱਟੀ ਦੀ ਇਜ਼ਾਜਤ ਹੋਵੇਗੀ ਤਾਂ ਜੋ ਉਹ ਵੀ ਆਪਣੇ ਵੋਟ ਦੀ ਵਰਤੋਂ ਕਰ ਸਕਣ।



