Skip to content
Independent perspectives. Global stories.
BREAKING

ਅੰਬਾਲਾ ਦੀ ਮੰਦੀ ਹਾਲਤ ਲਈ ਵਿਨੋਦ ਸ਼ਰਮਾ ਸਿੱਧੇ ਤੌਰ ’ਤੇ ਜ਼ਿੰਮਵਾਰ : ਸੁਖਬੀਰ ਸਿੰਘ ਬਾਦਲ

Share this story

ਹੁੱਡਾ ਕਾਰਨ ਹਰਿਆਣਾ ਹੁਣ ਹੇਠੋਂ ਪਹਿਲੇ ਨੰਬਰ ’ਤੇ
Page-1_06  ਪਰਨੀਤ ਕੌਰ-    ਕਾਰਜਕਾਰੀ ਸੰਪਾਦਕਜਲੰਧਰ/ਅੰਬਾਲਾ, 10 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਹਰਿਆਣਾ ਜਨ ਚੇਤਨਾ ਪਾਰਟੀ ਦੇ ਮੁਖੀ ਸ੍ਰੀ ਵਿਨੋਦ ਸ਼ਰਮਾ ਹੀ ਅੰਬਾਲਾ ਹਲਕੇ ਦੀ ਮੌਜੂਦਾ ਦੁਰਦਸ਼ਾ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਸ. ਬਾਦਲ ਨੇ ਕਿਹਾ ਕਿ ਲੰਬੇ ਸਮੇਂ ਤੱਕ ਪਰਦੇ ਪਿੱਛੇ ਹਰਿਆਣਾ ਦੇ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਸ੍ਰੀ ਵਿਨੋਦ ਸ਼ਰਮਾ ਬਤੌਰ ਸਾਂਸਦ ਬਤੌਰ ਵਿਧਾਇਕ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਅੱਜ ਅੰਬਾਲਾ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਇਲਾਇਕਆਂ ਕਾਠਗੜ੍ਹ, ਰਸੂਲਪੁਰ, ਨਾਲੇਓਲਾ, ਭਾਨੋਖੇੜੀ, ਜਾਂਡਲੀ, ਲਾਇਲਪੁਤ ਬਸਤੀ

, ਜਗਾਧਰੀ ਗੇਟ ਅਤੇ ਬਲਦੇਵ ਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ-ਇੰਡੀਅਨ ਨੈਸ਼ਨਲ ਲੋਕ ਦਲ ਦੇ ਉਮੀਦਵਾਰ ਸ. ਬਲਵਿੰਦਰ ਸਿੰਘ ਪੂਨੀਆ ਨੇ ਹੱਕ ’ਚ ਚੋਣ ਪ੍ਰਚਾਰ ਦੌਰਾਨ ਅੰਬਾਲਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਵਿਨੋਦ ਸ਼ਰਮਾ ਵੱਲੋਂ ਲੋਕਾਂ ਨੂੰ ਬੇਵਕੂਫ ਬਨਾਉਣ ਦੀ ਕੀਤੀ ਗਈ ਇਸ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਨਾਕਾਰ ਦੇਣ। ਉਨ੍ਹਾਂ ਕਿਹਾ , ‘‘ਹੁੱਡਾ ਸਾਹਿਬ ਅਤੇ ਵਿਨੋਦ ਸ਼ਰਮਾ ਪਹਿਲਾਂ ਵੀ ਇੱਕ ਸਨ ਅਤੇ ਅੰਦਰਖਾਤੇ ਲਗਾਤਾਰ ਇਕੱਠੇ ਹਨ। ਹਰਿਆਣਾ ਜਨ ਚੇਤਨਾ ਪਾਰਟੀ ਦਾ ਗਠਨ ਸੋਚੀ ਸਮਝੀ ਨੀਤੀ ਤਹਿਤ ਲੋਕਾਂ ਨੂੰ ਭਰਮਾਉਣ ਲਈ ਕੀਤਾ ਗਿਆ ਹੈ।’’ ਇਸੇ ਦੌਰਾਨ ਸ. ਬਾਦਲ ਨੇ ਅੰਬਾਲਾ ਦੇ ਲੋਕਾਂ ਨੂੰ ਯਕੀਨ ਦਵਾਇਆ ਕਿ ਸ. ਪੂਨੀਆ ਦੇ ਜਿੱਤਣ ’ਤੇ ਅੰਬਾਲਾ ਦੇ ਮੁਕੰਮਲ ਵਿਕਾਸ ਦੀ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਬਾਦਲ ਸਾਹਿਬ ਕਦੇ ਵੀ ਚੌਟਾਲਾ ਪਰਿਵਾਰ ਨੂੰ ਨਾਂਹ ਨਹੀਂ ਕਹਿੰਦੇ ਉਸੇ ਤਰ੍ਹਾਂ ਚੌਟਾਲਾ ਸਾਹਿਬ ਵੀ ਕਦੇ ਸਾਡਾ ਕਹਿਣਾ ਨਹੀਂ ਮੋੜਦੇ। ਉਨ੍ਹਾਂ ਅੱਗੇ ਕਿਹਾ ਕਿ ਪੂਨੀਆ ਸਾਹਿਬ ਦੇ ਵਿਧਾਇਕ ਬਨਣ ’ਤੇ ਉਹ ਚੌਟਾਲਾ ਸਾਹਿਬ ਨੂੰ ਕਹਿਣਗੇ ਕਿ ਉਹ ਆਪਣੀ ਪਹਿਲੀ ਜਨਤਕ ਮੀਟਿੰਗ ਅੰਬਾਲਾ ’ਚ ਕਰਕੇ ਇਥੋਂ ਦੇ ਲੋਕਾਂ ਦੀਆਂ ਅਤੇ ਸ਼ਹਿਰ ਦੀਆਂ ਸਮੁੱਚੀਆਂ ਸਮੱਸਿਆਵਾਂ ਨੂੰ ਮੌਕੇ ’ਤੇ ਹੱਲ ਕਰਨ।
ਹਰਿਆਣਾ ਦੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਬਾਰੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸ੍ਰੀ ਹੁੱਡਾ ਨੇ ਬੀਤੇ 10 ਦਾ ਸਮਾਂ ਚੰਡੀਗੜ੍ਹ ਤੋਂ ਦਿੱਲੀ ਦੇ ਗੇੜੇ ਮਾਰਨ ਅਤੇ ਗਾਂਧੀ ਪਰਿਵਾਰ ਦੇ ਹਿਤ ਪੂਰਨ ’ਤੇ ਹੀ ਬਿਤਾਇਆ। ਉਨ੍ਹਾਂ ਕਿਹਾ ਕਿ ਹੁੱਡਾ ਦੇ ਰਾਜ ਦੌਰਾਨ ਸੂਬੇ ’ਤੇ ਕਰਜ਼ਾ 20 ਹਜਾਰ ਕਰੋੜ ਰੁਪਏ ਤੋਂ ਵੱਧ ਕੇ 80 ਹਜਾਰ ਕਰੋੜ ਰੁਪਏ ਹੋ ਗਿਆ। ਉਨ੍ਹਾਂ ਕਿਹਾ ਕਿ ਹੁੱਡਾ ਸਰਕਾਰ ਨੇ 200 ਕਰੋੜ ਰੁਪਏ ਇਸ਼ਤਿਹਾਰਾਂ ਸਦਕੇ ਇਹ ਵਹਿਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਹਰਿਆਣਾ ਪਹਿਲੇ ਸਥਾਨ ’ਤੇ ਹੈ ਜਦੋਂ ਕਿ ਸ੍ਰੀ ਹੁੱਡਾ ਦੀ ਬਦੌਲਤ ਹੁਣ ਹਰਿਆਣਾ ਹੁਣ ਉਪਰੋਂ ਨਹੀਂ ਬਲਕਿ ਹੇਠੋਂ ਪਹਿਲੇ ਨੰਬਰ ’ਤੇ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਆਪਣੇ ਭਾਸ਼ਣਾਂ ’ਚ ਦੇਵੀ ਲਾਲ ਪਰਿਵਾਰ ਵੱਲੋਂ ਹਰਿਆਣਾ ਦੇ ਵਿਕਾਸ ’ਚ ਪਾਏ ਯੋਗਦਾਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸ਼ਹਿਰਾਂ ਅਤੇ ਖਾਸਕਰ ਪਿੰਡਾਂ ਨੇ ਸਿਰਫ ਚੌਧਰੀ ਦੇਵੀ ਲਾਲ ਅਤੇ ਸ੍ਰੀ ਚੌਟਾਲਾ ਦੀਆਂ ਸਰਕਾਰਾਂ ਦੌਰਾਨ ਹੀ ਤਰੱਕੀ ਕੀਤੀ ਹੈ।ਅੱਜ ਦੀਆਂ ਰੈਲੀਆਂ ਦੌਰਾਨ ਵੱਡੀ ਗਿਣਤੀ ’ਚ ਲੋਕ ਸ. ਬਾਦਲ ਦੇ ਵਿਚਾਰ ਸੁਨਣ ਅਤੇ ਹਿਮਾਇਤ ਐਲਾਨਨ ਲਈ ਪੁੱਜੇ। ਇੰਨ੍ਹਾਂ ਰੈਲੀਆਂ ’ਚ ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਸ਼ਿਰਕਤ ਕੀਤੀ। ਇਸੇ ਦੌਰਾਨ ਹਾਲ ਹੀ ’ਚ ਪੈਦਾ ਹੋਈ ਸਥਿਤੀ ਬਾਰੇ ਸ. ਸੁਖਬੀਰ ਸਿੰਘ ਬਾਦਲ ਨੇ ਨਾਹਰਾ ਦਿੱਤਾ ਕਿ ‘‘ਜੇਲ੍ਹ ’ਚ ਰੱਖ ਸਕਦੇ ਨੇ, ਦਿਲ ’ਚੋਂ ਨਹੀਂ ਕੱਢ ਸਕਦੇ’’।

WRITTEN BY