ੇਨਵੀਂ ਦਿੱਲੀ, 9 ਅਕਤੂਬਰ (ਪੀ. ਟੀ.)- ਨਿਟੲਰਨੲਟ.ੋਰਗ ਪ੍ਰਾਜੈਕਟ ਤਹਿਤ ਨਿਟੲਰਨੲਟ.ੋਰਗ ਇਨੋਵੇਸ਼ਨ ਚੈਲੇਂਜ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਇੰਟਰਨੈਟ ਚੈਲੇਂਜ ਦਾ ਟੀਚਾ ਉਨ੍ਹਾਂ ਪ੍ਰਤਿਭਾਵਾਂ ਨੂੰ ਨਵੇਂ ਐਪ, ਵੈਬਸਾਈਟ ਅਤੇ ਆਨਲਾਈਨ ਸਰਵਿਸ ਡਿਵੈਲਪ ਕਰਨ ਲਈ ਹੋਰ ਵੀ ਵੱਧ ਪ੍ਰੋਤਸਾਹਿਤ ਕਰਨਾ ਹੈ।ਕੀ ਹੋਵੇਗਾ ਇਨਾਮ- ਜੇਕਰ ਤੁਸੀਂ ਇਸ ਚੈਲੇਂਜ ਤਹਿਤ ਇਕ ਵੈਬਸਾਈਟ, ਆਨਲਾਈਨ ਸਰਵਿਸ ਜਾਂ ਐਪ ਬਣਾਉਂਦੇ ਹੋ ਤਾਂ ਤੁਹਾਨੂੰ 250000 ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਇਸ ਵੈਬਸਾਈਟ ਜਾਂ ਐਪ ਨੂੰ ਚਾਰ ਕੈਟੇਗਿਰੀਆਂ ‘ਤੇ ਜੱਜ ਕੀਤਾ ਜਾਵੇਗਾ। ਇਹ ਕੈਟੇਗਿਰੀਆਂ ਹੋਣਗੀਆਂ ਔਰਤਾਂ, ਸੂਟਡੈਂਟਸ, ਕਿਸਾਨ ਅਤੇ ਮਜ਼ਦੂਰ ਵਰਗ। ਇਹ ਦੇਖਿਆ ਜਾਵੇਗਾ ਕਿ ਤੁਹਾਡਾ ਐਪ, ਵੈਬਸਾਈਟ ਜਾਂ ਆਨਲਾਈਨ ਸਰਵਿਸ ਇਨ੍ਹਾਂ ਲਈ ਕਿੰਨੀਆਂ ਮਦਦਗਾਰ ਸਾਬਤ ਹੁੰਦੀਆਂ ਹਨ। ਜੇਕਰ ਤੁਹਾਡਾ ਡਿਵੈਲਪ ਕੀਤਾ ਹੋਇਆ ਐਪ ਇਸ ਪਾਇਦਾਨ ‘ਤੇ ਖਰਾ ਉਤਰਦਾ ਹੈ ਤਾਂ ਤੁਹਾਨੂੰ
ਇਹ 250000 ਡਾਲਰ (1.52 ਕਰੋੜ ਰੁਪਏ) ਦਾ ਇਨਾਮ ਦਿੱਤਾ ਜਾਵੇਗਾ।



