ਰਾਜਾ ਜੰਗ ਪੈਟ੍ਰੋਲ ਪੰਪ ’ਤੇ ਫਿਰ ਭਖਿਆ ਵਿਵਾਦ
ਮਲੋਟ, 8 ਅਕਤੂਬਰ (ਲੱਖਾ ਸ਼ਰਮਾ)- ਪਿਛਲੇ ਦਿਨੀ ਵਿਵਾਦਾਂ ’ਚ ਰਾਜਾ ਜੰਗ ਫਿ¦ਿਗ ਸਟੇਸ਼ਨ ਇਕ ਵਾਰ ਫੇਰ ਸੁਰਖੀਆਂ ’ਚ ਆ ਗਿਆ। ਕਬਰਵਾਲਾ ਪਿੰਡ ਨਜ਼ਦੀਕ ਸਥਿਤ ਰਾਜਾ ਜੰਗ ਫਿ¦ਿਗ ਸਟੇਸ਼ਨ (ਇੰਡਿਅਨ ਆਇਲ) ਤੋਂ 5 ਅਕਤੂਬਰ ਨੂੰ ਸਰਾਵਾਂ ਬੋਦਲਾਂ ਦੇ ਕਿਸਾਨ ਸਾਰਜ ਸਿੰਘ ਪੁੱਤਰ ਰੂੜ ਸਿੰਘ ਕੰਬਾਇਨ ਦੇ ਟੈਂਕ ਫੁੱਲ ਕਰਵਾ ਕੇ ਲੈ ਗਿਆ ਸੀ। ਕਿਸਾਨ ਨੇ ਜਿਉਂ ਹੀ ਅੱਜ ਕੰਬਾਇਨ ਖੇਤਾਂ ’ਚ ਕਟਾਈ ਵਾਸਤੇ ਵਾੜੀ ਤਾਂ ਕੰਬਾਇਨ ਬੰਦ ਹੋ ਗਈ। ਜਦੋਂ ਉਸ ਨੇ ਕੰਪਨੀ ਦੇ ਮੈਕੇਨਿਕ ਬੁਲਾ ਕੇ ਜਾਂਚ ਕਰਵਾਈ ਤਾਂ ਟੈਂਕੀ ’ਚੋ ਪਾਣੀ ਨਿਕਲਿਆ। ਉਕਤ ਕਿਸਾਨ ਮੁਤਾਬਕ 200 ਲੀਟਰ ’ਚੋਂ ਉਹ 60 ਲੀਟਰ ਪਾਣੀ ਤਾਂ ਕੱਢ ਚੁੱਕਾ ਹੈ। ਇੰਜਨ ’ਚ ਪਾਣੀ ਜਾਣ ਕਰਕੇ ਕੰਬਾਇਨ ਨੁਕਸਾਨੀ ਗਈ। ਇਸ ਦੇ ਵਿਰੋਧ ’ਚ ਲਾਗਲੇ ਕਈ ਪਿੰਡਾਂ ਦੇ
ਸੈਂਕੜੇ ਕਿਸਾਨਾਂ ਨੇ ਇਕੱਤਰ ਹੋ ਕੇ ਹੰਗਾਮਾ ਕਰ ਦਿੱਤਾ। ਇਕੱਠੇ ਹੋਏ ਕਿਸਾਨਾਂ ’ਚੋਂ ਕਬਰਵਾਲਾ ਦੇ ਕਿਸਾਨ ਮਹਾਂਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਨਾਲ ਵੀ ਅਜਿਹਾ ਹੀ ਹੋਇਆ। 24 ਸਤੰਬਰ ਨੂੰ ਅਸੀਂ 600 ਲੀਟਰ ਡੀਜ਼ਲ ਲੈ ਕੇ ਗਏ ਸੀ। ਉਹ ਡੀਜ਼ਲ ਪਾਉਂਣ ’ਤੇ 8 ਲੱਖ ਦੀ ਕੀਮਤ ਵਾਲਾ ਟਰੈਕਟਰ ਖ਼ਰਾਬ ਹੋ ਗਿਆ। ਮਿਸਤਰੀ ਕੋਲ ਲਿਜਾਣ ’ਤੇ ਪਤਾ ਲੱਗਿਆ ਕਿ ਡੀਜ਼ਲ ’ਚ ਪਾਣੀ ਸੀ। ਪਰ ਪੁਖਤਾ ਸਬੂਤ ਨਾ ਹੋਂਣ ਕਰਕੇ ਉਹ ਚੁੱਪ ਕਰਕੇ ਬੈਠ ਗਿਆ। ਲੇਕਿਨ, ਅੱਜ ਸੱਚ ਸਾਬਤ ਹੋ ਗਿਆ। ਇਹ ਹੰਗਾਮਾ ਕਈ ਘੰਟੇ ਚੱਲਦਾ ਰਿਹਾ। ਇੱਕ ਵਾਰੀਂ ਕਿਸਾਨਾਂ ਨੇ ਹਾਈਵੇ ਵੀ ਜਾਮ ਕਰ ਦਿੱਤਾ। ਇਸ ਦੀ ਸੂਚਨਾ ਮਿਲਦਿਆਂ ਹੀ ਕੁਝ ਦੂਰੀ ’ਤੇ ਸਥਿਤ ਥਾਣਾ ਕਬਰਵਾਲਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਮੌਕੇ ’ਤੇ ਪੁੱਜ ਗਏ। ਉਨ•ਾਂ ਬੜੇ ਅਦਬ ਨਾਲ ਕਿਸਾਨਾ ਨੂੰ ਸਮਝਾਇਆ ਕਿ ਉਨ•ਾਂ ਦੀ ਪੂਰਨ ਸਤੁੰਸ਼ਟੀ ਕਰਵਾਈ ਜਾਵੇਗੀ। ਜਦੋਂ ਇੰਸਪੈਕਟਰ ਗੁਰਸੇਵਕ ਸਿੰਘ ਕਿਸਾਨਾਂ ਨੂੰ ਸਮਝਾ ਰਹੇ ਸੀ ਤਾਂ ਇਸ ਦੌਰਾਨ ਵਿਰੋਧ ’ਚ ਸ਼ਿਰਕਤ ਕਰਨ ਆਏ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਮਲੋਟ ਬਲਾਕ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਕਿਸਾਨ ਪੈ ਨਿਕਲੇ। ਉਨ•ਾਂ ਨੇ ਸ਼ਿੰਗਾਰਾ ਸਿੰਘ ਨੂੰ ਤੱਤੀਆਂ-ਤੱਤੀਆਂ ਸੁਣਾਉਂਦਿਆਂ ਕਿਹਾ ਕਿ ‘ਜੇਕਰ ਕੁਝ ਦਿਨ ਪਹਿਲਾਂ ਪਏ ਰੌਲੇ ’ਚ ਤੁਸੀਂ ਪੈਸੇ ਨਾ ਖਾਧੇ ਹੁੰਦੇ ਤਾਂ ਇੱਥੋਂ ਤੱਕ ਨੌਬਤ ਨਹੀਂ ਆਉਂਦੀ’। ਜਦ ਸ਼ਿੰਗਾਰਾ ਸਿੰਘ ਤੇ ਉਹਦੇ ਸਾਥੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਕਿਸਾਨਾਂ ਗਾਲ•ੀ-ਗਲੋਚ ’ਤੇ ਉਤਰ ਆਏ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਪੈਟ੍ਰੋਲ ਘੱਟ ਪਾਉਂਣ ਤੋਂ ਪਏ ਰੌਲੇ ’ਚ ਕਿਸਾਨ ਯੂਨੀਅਨ ਨੇ ਪੀੜਤ ਧਿਰ ਵੱਲੋਂ ਮੁੱਦਾ ਚੁੱਕਿਆ ਸੀ। ਪਰ ‘ਉੱਤੋਂ’ ਇੱਕ ਫੋਨ ਆਇਆ ਤਾਂ ਰਾਜ਼ੀਨਾਮਾ ਹੋ ਗਿਆ। ਇਲਾਕੇ ’ਚ ਇਹ ਚਰਚਾ ਛਿੜੀ ਗਈ ਕਿ ਇਸ ਰਾਜੀਨਾਮੇ ਦੀ ਇਵਜ਼ ’ਚ ਕਿਸਾਨ ਯੂਨੀਅਨ ਵਾਲੇ ਕਥਿਤ ਰੂਪ ’ਚ ਪੈਸੇ ਲੈ ਗਏ ਸੀ। ਜਦਕਿ ਕਿਸਾਨ ਯੂਨੀਅਨ ਦੇ ਨੁੰਮਾਇਦਿਆਂ ਦਾ ਕਹਿਣਾ ਸੀ ਕਿ ਪੈਸੇ ਗੁਰੂਸਰ ਯੋਧੇ ਪਿੰਡ ਦਾ ਇੱਕ ਅਕਾਲੀ ਲੀਡਰ, ਪੁਲਸ ਤੇ ਅਧਿਕਾਰੀ ਖਾ ਗਏ, ਅਸੀਂ ਤਾਂ ਸਗੋਂ ਪੈਟ੍ਰੋਲ ਪੰਪ ਵਾਲਿਆਂ ਤੋਂ ਲਿਖਤੀ ਮੁਆਫ਼ੀਨਾਮਾ ਲਿਆ। ਕਿਸਾਨਾਂ ਅਤੇ ਆਗੂਆਂ ਦੀ ਤਕਰਾਰ ਵੱਧ ਕੇ ਪੁਲਸ ਦੇ ਸਾਹਮਣੇ ਹੀ ਗਾਲ•ੀ-ਗਲੋਚ ਤੱਕ ਅੱਪੜ ਗਈ। ਸਥਿਤੀ ਦੀ ਨਾਜੁਕਤਾ ਭਾਂਪਦਿਆਂ ਕਿਸਾਨ ਯੂਨੀਅਨ ਵਾਲੇ ਉੱਥੋਂ ਖਿਸਕ ਗਏ। ਇਸ ਦਰਮਿਆਨ ਇੰਡੀਅਨ ਆਇਲ ਦੇ ਸੇਲਜ਼ ਮੈਨੇਜ਼ਰ ਐਚ ਐਸ ਰਾਵਤ ਉੱਥੇ ਪਹੁੰਚ ਗਏ। ਕਿਸਾਨਾਂ ਨੇ ਸੇਲਜ਼ ਮੈਨੇਜ਼ਰ ਨੂੰ ਵੀ ਕਾਫੀ ਖਰੀਆਂ-ਖੋਟੀਆਂ ਸੁਣਾਈਆਂ। ਸੇਲਜ਼ ਮੈਨੇਜ਼ਰ ਨੇ ਸੈਂਕੜੇ ਕਿਸਾਨਾਂ ਸਾਹਮਣੇ ਪੈਟ੍ਰੋਲ ਪੰਪ ਦੇ ਟੈਂਕਾਂ ਦਾ ਡੀਜ਼ਲ ਚੈੱਕ ਕੀਤਾ। ਪਰ ਤੇਲ ’ਚ ਕੋਈ ਮਿਲਾਵਟ ਨਹੀਂ ਆਈ। ਜਦਕਿ ਕਿਸਾਨ ਨਾਖੁਸ਼ ਸਨ। ਉਨ•ਾਂ ਦਾ ਦੋਸ਼ ਸੀ ਕਿ ਉਨ•ਾਂ ਨੂੰ ਨਿਆਂ ਨਹੀਂ ਦਿੱਤਾ ਜਾ ਰਿਹਾ। ਅੰਤ ’ਚ ਗੱਲ ਇੱਥੇ ਆ ਕੇ ਨਿੱਬੜੀ ਕਿ ਇੰਸਪੈਕਟਰ ਗੁਰਸੇਵਕ ਸਿੰਘ ਨੇ ਭਰੋਸਾ ਦਿੱਤਾ ਕਿ ਬਾਹਰ ਗਏ ਪੰਪ ਮਾਲਕ ਨੂੰ ਕੱਲ• ਬੁਲਾ ਕੇ ਕੰਬਾਇਨ ਦੇ ਨੁਕਸਾਨ ਦੀ ਭਰਪਾਈ ਕਰਵਾਉਂਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਿਸ ’ਤੇ ਕਿਸਾਨ ਬੁਝੇ ਜਿਹੇ ਮਨਾਂ ਨਾਲ ਘਰਾਂ ਨੂੰ ਚੱਲ ਪਏ। ਜਦੋਂ ਪੰਪ ਦੇ ਮਾਲਕ ਜੀ ਐਸ ਬਾਵਾ ਦਾ ਪੱਖ ਜਾਨਣ ਲਈ ਫੋਨ ਕੀਤਾ ਗਿਆ ਤਾਂ ਉਨ•ਾਂ ਕਿਹਾ ਕਿ ਉਹ ਕਿਤੇ ਮਰਗ ’ਤੇ ਬੈਠੇ ਹਨ, ਕੱਲ• ਗੱਲ ਕਰਨਗੇ।



