Skip to content
Independent perspectives. Global stories.
BREAKING

ਪੱਤਰਕਾਰ ਸੰਜੀਵ ਮਹਾਜਨ ਉੱਤੇ ਹਮਲਾ ਪ੍ਰੈੱਸ ਦੀ ਆਜ਼ਾਦੀ ਉੱਤੇ ਬੁਜ਼ਦਿਲਾਨਾ ਹਰਕਤ ਕਰਾਰ

Share this story

Page-1_36 ਚੰਡੀਗੜ੍ਹ, 8 ਅਕਤੂਬਰ (ਨਾਗਪਾਲ)- ਲੋਕਤੰਤਰ ਦਾ ਚੌਥਾ ਸਥੰਬ ਕਹੀ ਜਾਣ ਵਾਲੀ ਪ੍ਰੈੱਸ ਦੀ ਆਜ਼ਾਦੀ ਦੀ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ, ਪਰ ਮਾੜੀ ਸੋਚ ਰੱਖਣ ਵਾਲੇ ਅਤੇ ਅਣਪਛਾਤੇ ਗੈਰ ਸਮਾਜਿਕ ਤੱਤਾਂ ਵੱਲੋਂ ਦੈਨਿਕ ਭਾਸਕਰ ਅਖਬਾਰ ਦੇ ਸੀਨੀਅਰ ਪੱਤਰਕਾਰ ਸੰਜੀਵ ਮਹਾਨ ’ਤੇ ਕਾਤਲਾਨਾ ਹਮਲਾ ਕੀਤਾ ਗਿਆ। ਚੰਗੀ ਕਿਸਮਤ ਅਤੇ ਆਪਣੀ ਸੂਝਬੂਝ ਨਾਲ ਸੰਜੀਵ ਮਹਾਜਨ ਹਮਲਾਵਾਰਾਂ ਦੇ ਘਾਤਕ ਹਮਲੇ ਤੋਂ ਬੱਚ ਗਈ ਬਾਜੂ, ਕਮਰ ਅਤੇ ਸਰੀਰ ਦੇ ਅੰਦਰੂਨੀ ਹਿੱਸਿਆਂ ਵਿੱਚੋਂ ਗੰਭੀਰ ਚੋਟਾਂ ਲੱਗੀਆਂ ਹਨ। ਬਾਵਜੂਦ ਇਸ ਦੇ ਮਹਾਜਨ ਪੂਰੀ ਤਰ੍ਹਾਂ ਤੰਦਰੂਸਤ ਮਿੱਤਰਾਂ ਅਤੇ ਸਨੇਹੀਆਂ ਨੂੰ ਮਿਲ ਰਹੇ ਹਨ। ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਨਾਗਪਾਲ, ਟੀਵੀ 24 ਦੇ ਚੇਅਰਮੈਨ ਲਾਭ ਸਿੰਘ

ਆਹਲੂਵਾਲੀਆ ਅਤੇ ਡਾਇਰੈਕਟਰ ਇਕਬਾਲ ਸਿੰਘ ਆਹਲੂਵਾਲੀਆ ਵੱਲੋਂ ਚੰਡੀਗੜ੍ਹ ਪੁਲਿਸ ਦੇ ਹੋਮ ਸੈਕਟਰੀ ਅਨਿਲ ਕੁਮਾਰ, ਆੀ ਜੀ ਆਰ ਪੀ ਉਪਾਧਿਆਏ ਅਤੇ ਡੀ ਆਈ ਜੀ ਏ ਐਸ ਚੀਮਾ ਨੂੰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹਨ ਅਤੇ ਸੰਜੀਵ ਮਹਾਜਨ ਨੂੰ ਪੂਰੀ ਹਮਾਇਤ ਦੇਣ ਦਾ ਐਲਾਨ ਕਰਦੇ ਹਨ। ਸਾਡੇ ਲਾਇਕ ਕੋਈ ਸੇਵਾ ਹੋਵੇ ਤਾਂ ਹਰ ਸਮੇਂ ਹਾਜ਼ਿਰ ਸਮਝਣਾ।

WRITTEN BY