ਅੰਮ੍ਰਿਤਸਰ, 6 ਅਕਤੂਬਰ (ਪੀ. ਟੀ.)- ਸਰਹੱਦ ’ਤੇ ਤਣਾਅ ਦੇ ਚੱਲਦਿਆਂ ਰਵਾਇਤੀ ਤੌਰ ’ਤੇ ਈਦ ਮੌਕੇ ਭਾਰਤ-ਪਾਕਿ ਸੈਨਿਕਾਂ ’ਚ ਮਠਿਆਈਆਂ ਨਹੀਂ ਵੰਡੀਆਂ ਗਈਆਂ। ਅਧਿਕਾਰਕ ਸੂਤਰਾਂ ਦੇ ਅਨੁਸਾਰ ਸ਼ਾਮ ਨੂੰ ਸਰਹੱਦ ਸੁਰੱਖਿਆ ਬਲਾਂ ਤੇ ਪਾਕਿ ਰੇਂਜਰਾਂ ਦੀ ਫਲੈਗ ਮੀਟਿੰਗ ’ਚ ਪਾਕਿਸਤਾਨ ਨੇ ਅੱਜ ਹੋਣ ਵਾਲੇ ਪ੍ਰੋਗਰਾਮ ਲਈ ਕੋਈ ਨਿਸ਼ਚਤ ਸਮਾਂ ਮਿਥਣ ਤੋਂ ਮਨ੍ਹਾ ਕਰ ਦਿੱਤਾ। ਪਾਕਿ ਨੇ ਅੱਜ ਈਦ ਮੌਕੇ ਮਠਿਆਈਆਂ ਵੰਡਣ ਤੋਂ ਮਨ੍ਹਾ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਪਰ ਲੱਗਦਾ ਹੈ ਕਿ ਜੰਮੂ-ਕਸ਼ਮੀਰ ਸਰਹੱਦ ’ਤੇ ਲਗਾਤਾਰ ਜੰਗਬੰਦੀ ਦੀਆਂ ਘਟਨਾਵਾਂ ਕਰਕੇ ਅਜਿਹਾ ਕੀਤਾ ਗਿਆ ਹੈ। ਸਿੱਟੇ ਵਜੋਂ ਬੀਐਸਐਫ ਨੇ ਵਾਹਗਾ ਸਰਹੱਦ ’ਤੇ ਕੋਈ ਗਤੀਵਿਧੀ ਨਹੀਂ ਕੀਤੀ ਤੇ ਸਰਹੱਦ ਗੇਟ ਬੰਦ ਰੱਖੇ। ਦੋਵਾਂ ਦੇਸ਼ਾਂ ’ਚ ਮਠਿਆਈਆਂ ਵੰਡਣ ਦੀ ਇਹ ਰਸਮ ਕਾਫ਼ੀ ਸਮੇਂ ਤੋਂ ਚੱਲਦੀ ਆ ਰਹੀ ਹੈ ਜੋ ਦੋਵਾਂ ਦੇਸ਼ਾਂ ’ਚ ਸਭਿਆਚਾਰਕ ਸਾਂਝ ਦਾ ਸੱਦਾ ਦਿੰਦੀ ਹੈ।



