ਲੰਡਨ, 5 ਅਕਤੂਬਰ (ਪੀ. ਟੀ.)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜੋਹਨ ਕੈਮਰੂਨ ਨੇ ਦੇਸ਼ ਦੀਆਂ ਖੂਫੀਆਂ ਏਜੰਸੀਆਂ ਦੇ ਮੁਖੀਆਂ ਨੂੰ ਆਈ ਐਸ ਦੇ ਕਥਿਤ ਹਤਿਆਰੇ ‘ਜਿਹਾਦੀ ਜੋਹਨ’ ਦਾ ਪਿੱਛਾ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਜਿਹਾਦੀ ਦਹਿਸ਼ਤਗਰਦ ਨੇ ਇੱਕ ਦਿਨ ਪਹਿਲਾਂ ਇੱਕ ਬ੍ਰਿਟਿਸ਼ ਨਾਗਰਿਕ ਦਾ ਸਿਰ ਕਲਮ ਕਰਨ ਸਬੰਧੀ ਵੀਡੀਓ ਜਾਰੀ ਕੀਤਾ ਸੀ। ਬ੍ਰਿਟੇਨ ਦੇ ਇੱਕ ਪ੍ਰਮੁੱਖ ਅਖਬਾਰ ਸੰਡੇ ਟਾਇਮਜ਼ ਮੁਤਾਬਿਕ ਕੈਮਰੂਨ ਨੇ ਦੇਸ਼ ਦੀ ਪ੍ਰਮੁੱਖ ਖੂਫੀਆ ਏਜੰਸੀ ਐਮ 15, ਐਮ 16 ਅਤੇ ਜੀ ਸੀ ਐਚ ਕਿਊ ਦੇ ਮੁਖੀਆਂ ਨੂੰ ਬੁਲਾ ਕੇ ਆਦੇਸ਼ ਦਿੱਤਾ ਹੈ ਕਿ ਉਹ ਆਈ ਐਸ ਦੇ ਅਗਵਾਹਕਰਤਾ ਦਾ ਪਤਾ ਲਗਾਉਣ ਤਾਂ ਜੋ ਵਿਸ਼ੇਸ਼ ਦਸਤੇ ਉਸ ਉਪਰ ਧਾਬਾ ਬੋਲ ਸਕਣ। ਕੈਮਰੂਨ ਨੇ ਇਹ ਆਦੇਸ਼ ਸਾਲਟ ਫੋਲਡ ਦੇ ਟੈਕਸੀ ਡਰਾਇਵਰ ਐਲੇਨ ਹੈਨਿਗ ਦੇ
ਕਤਲ ਦੀ ਵੀਡੀਓ ਜਾਰੀ ਹੋਣ ਦੇ 12 ਘੰਟੇ ਬਾਅਦ ਦਿੱਤੇ ਗਏ। ਬ੍ਰਿਟੇਨ ਇਸ ਹਤਿਆਰੇ ਨੂੰ ਜਲਦੀ ਫੜ੍ਹਣਾ ਜਾਂ ਮਾਰਨਾ ਚਾਹੁੰਦਾ ਹੈ।


