Skip to content
Independent perspectives. Global stories.
BREAKING

ਚੋਟਾਲਾ ਦੀ ਜ਼ਮਾਨਤ ਰੱਦ ਕਰਨ ਬਾਰੇ ਦਿੱਲੀ ਹਾਈਕੋਰਟ ’ਚ ਸੁਣਵਾਈ ਅੱਜ

Share this story

Page-1_03 ਨਵੀਂ ਦਿੱਲੀ, 5 ਅਕਤੂਬਰ (ਪੀ. ਟੀ.)- ਸੀ ਬੀ ਆਈ ਦੀ ਵਿਸ਼ੇਸ਼ ਬੇਨਤੀ ਉਪਰ ਦਿੱਲੀ ਹਾਈਕੋਰਟ ਭਲਕੇ ਸੋਮਵਾਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਦੀ ਜ਼ਮਾਨਤ ਰੱਦ ਕਰਨ ਬਾਰੇ ਵਿਚਾਰ ਕਰੇਗੀ। ਅਧਿਆਪਕਾਂ ਦੀ ਭਰਤੀ ਦੇ ਘਪਲੇ ਵਿੱਚ 4 ਸਾਲ ਦੀ ਸਜ਼ਾ ਭੁਗਤ ਰਹੇ ਸ੍ਰੀ ਚੋਟਾਲਾ ਇਸ ਸਮੇਂ ਜ਼ਮਾਨਤ ਉਪਰ ਬਾਹਰ ਹਨ। ਉਨ੍ਹਾਂ ਉਪਰ ਹਰਿਆਣਾ ਦੀਆਂ ਵਿਧਾਨਸਭਾ ਚੋਣਾਂ ਵਿੱਚ ਗੈਰਕਾਨੂੰਨੀ ਤੌਰ ’ਤੇ ਚੋਣ ਪ੍ਰਚਾਰ ’ਚ ਹਿੱਸਾ ਲੈਣ ਦਾ ਦੋਸ਼ ਹੈ। ਸੀ ਬੀ ਆਈ ਨੇ ਇਸ ਸਬੰਧੀ ਸ਼ਿਕਾਇਤ ਬੀਤੀ ਰਾਤ ਹਾਈਕੋਰਟ ਨੂੰ ਕੀਤੀ ਹੈ। ਸ੍ਰੀ ਚੋਟਾਲਾ ਮਈ ਮਹੀਨੇ ਬਿਮਾਰੀ ਦਾ ਬਹਾਨਾ ਲਗਾ ਕੇ ਜ਼ਮਾਨਤ ’ਤੇ ਆਏ ਸਨ।

WRITTEN BY