ਇੰਚਿਓਨ, 1 ਅਕਤੂਬਰ (ਪੀ. ਟੀ.)- ਮੈਰੀ ਕਾਮ ਨੇ 48-51 ਕਿਲੋਗ੍ਰਾਮ ‘ਚ ਸੋਨ ਤਗਮਾ ਜਿੱਤ ਲਿਆ ਹੈ। ਏਸ਼ੀਆਡ ‘ਚ ਭਾਰਤ ਦਾ ਇਹ ਸੱਤਵਾਂ ਸੋਨ ਤਗਮਾ ਹੈ। ਮੈਰੀ ਕਾਮ ਦੇ ਕੋਚ ਨੇ ਕਿਹਾ ਹੈ ਕਿ ਇਸ ਤਗਮੇ ਦੀ ਉਮੀਦ ਕੀਤੀ ਜਾ ਰਹੀ ਸੀ ਅਤੇ ਮੈਰੀ ਨੇ ਸਮਰੱਥਾ ਅਨੁਸਾਰ ਪ੍ਰਦਰਸ਼ਨ ਕੀਤਾ। ਮੈਰੀ ਨੇ ਕਜ਼ਾਖ਼ਸਤਾਨ ਦੀ ਜਹੀਨਾ ਸ਼ੇਖਰਬਿਕੋਵਾ ਨੂੰ ਹਰਾ ਕੇ ਸੋਨ ਤਗਮਾ ਹਾਸਲ ਕੀਤਾ ਹੈ।
ਮੈਰੀ ਕਾਮ ਨੇ ਜਿੱਤਿਆ ਸੋਨ ਤਗਮਾ



