ਸ੍ਰੀ ਅਨੰਦਪੁਰ ਸਾਹਿਬ, 30 ਸਤੰਬਰ (ਦਵਿੰਦਰਪਾਲ ਸਿੰਘ/ਅੰਕੁਸ਼ ਕੁਮਾਰ)- ਨਗਰ ਕੋਂਸਲ ਚੋਣਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਇਕੱਠਿਆਂ ਅਤੇ ਪਿਛਲੀ ਵਾਰ ਦੀ ਰੇਸ਼ੋ ਮੁਤਾਬਿਕ ਹੀ ਲੜੇਗਾ ਅਤੇ ਕਾਂਗਰਸ ਪਾਰਟੀ ਨੂੰ ਹਰਾਕੇ ਹੂੰਝਾਂ ਫੇਰ ਜਿੱਤ ਦਰਜ ਕਰੇਗਾ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਸ਼ੂਗਰਕੇਨ ਬੋਰਡ ਪੰਜਾਬ ਦੇ ਮੈਂਬਰ ਜੱਥੇਦਾਰ ਜਗਤਾਰ ਸਿੰਘ ਭੈਣੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪ੍ਰੋਫੈਸਰ ਚੰਦੂਮਾਜਰਾ ਨੇ ਅੱਗੇ ਕਿਹਾ ਕਿ ਮੈਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਦੇਸ਼ – ਵਿਦੇਸ਼ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਆਪਣਾ ਪੂਰਾ ਜੋਰ ਲਗਾ ਰਿਹਾ ਹਾਂ, ਜਿਸ ਲਈ ਮੇਰੀ ਦੇਸ਼ ਦੇ ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਨਾਲ ਗੱਲਬਾਤ ਵੀ ਹੋ ਚੁੱਕੀ ਹੈ । ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਦੇਸ਼ ਨੂੰ ਸਾਫ – ਸੁਥਰਾ ਬਣਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਜਲਦੀ ਹੀ ਅਨੰਦਪੁਰ ਸਾਹਿਬ ਤੋਂ ਇਸਦੀ ਸ਼ੁਰੂਆਤ ਕੀਤੀ ਜਾਵੇਗੀ । ਪ੍ਰੋਫੈਸਰ ਚੰਦੂਮਾਜਰਾ ਨੇ ਅੱਗੇ ਦੱਸਿਆਂ ਕਿ ਅਨੰਦਪੁਰ ਸਾਹਿਬ ਵਿਖੇ ਮਾਰਕੀਟ ਕਮੇਟੀ ਦੀ ਨਵੀਂ ਇਮਾਰਤ ਅਤੇ ਦਾਣਾ ਮੰਡੀ ਦਾ ਫੜ ਜਲਦੀ ਹੀ ਬਣਾਇਆ ਜਾਵੇਗਾ । ਉਨ•ਾਂ ਅੱਗੇ ਕਿਹਾ ਕਿ ਅਨੰਦਪੁਰ ਸਾਹਿਬ ਦੇ ਕੰਢੀ ਏਰੀਏ ਵਿੱਚ ਸਰਕਾਰ ਵੱਲੋਂ ਪਾਣੀ ਦੀ ਘਾਟ ਨੂੰ ਪੂਰਾ ਕਰਨ ਦੇ ਕੀਤੇ ਉਪਰਾਲੇ ਸ਼ਲਾਘਾਯੋਗ ਹਨ ਪਰ ਅਜੇ ਵੀ ਇਸ ਵਿੱਚ ਕਈ ਤਰੁੱਟੀਆਂ ਹਨ , ਜਿਸ ਲਈ ਜਮੀਨ ਦੀ ਸਿੰਚਾਈ ਦੀ ਘਾਟ ਨੂੰ ਪੂਰਾ ਕਰਨ ਲਈ ਹਿਮਾਚਲ ਪ੍ਰਦੇਸ਼ ਦੀ ਤਰਜ ਤੇ ਭਾਖੜਾ ਡੈਮ ਤੋਂ ਪਾਣੀ ਚੁੱਕ ਕੇ ਇਸ ਘਾਟ ਨੂੰ ਦੂਰ ਕਰਾਂਗੇ । ਇਸ ਮੋਕੇ ਉਨ•ਾਂ ਨਾਲ ਜੱਥੇਦਾਰ ਜਗਤਾਰ ਸਿੰਘ ਭੈਣੀ ਤੋਂ ਇਲਾਵਾ ਕੋ – ਆਪ੍ਰੇਟਿਵ ਬੈਂਕਾਂ ਦੇ ਐਮ ਡੀ ਹਰਿੰਦਰ ਪਾਲ ਸਿੰਘ ਚੰਦੂਮਾਜਰਾ , ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ਮਸ਼ੇਰ ਸਿੰਘ ਦਬੂੜ , ਵਾਈਸ ਚੇਅਰਮੈਨ ਤਿਲਕ ਰਾਜ ਪਚਰੰਡੇ , ਜਿਲ•ਾਂ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ , ਨੰਬਰਦਾਰ ਹਰਜੀਤ ਸਿੰਘ , ਕਰਨੈਲ ਸਿੰਘ ਚੰਦਪੁਰ , ਰਘਵੀਰ ਸਿੰਘ , ਡਾ: ਖੁਸ਼ਹਾਲ ਸਿੰਘ ਬਰੂਵਾਲ , ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਭੈਣੀ , ਸਤਨਾਮ ਸਿੰਘ ਕੋਟਲਾ , ਬਲਵੀਰ ਸਿੰਘ ਬਣੀ , ਪਿਆਰਾ ਸਿੰਘ , ਦਿਲਬਾਗ ਸਿੰਘ ਮਾਣਕੂਮਾਜਰਾ , ਸਰਪੰਚ ਰਣਜੀਤ ਸਿੰਘ ਜੀਤੀ , ਤਿਲਕ ਰਾਜ ਸ਼ਰਮਾਂ , ਸਤਬੀਰ ਸਿੰਘ ਗੱਜਪੁਰ ਆਦਿ ਹਾਜਿਰ ਸਨ।



