ਭਾਰਤ ’ਚ ਨਿਵੇਸ਼ ਦਾ ਸੱਦਾ
ਨਿਊਯਾਰਕ, 29 ਸਤੰਬਰ (ਪੀ. ਟੀ. ਲਾਇਵ)- ਅਮਰੀਕਾ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿਨ ਦੀ ਸ਼ੁਰੂਆਤ ਇਥੋਂ ਦੀਆਂ 11 ਵੱਡੀਆਂ ਕੰਪਨੀਆਂ ਦੇ ਸੀ ਈ ਓਜ਼ ਨਾਲ ਮੁਲਾਕਾਤ ਕਰਕੇ ਕੀਤੀ। ਇਨ੍ਹਾਂ ਕੰਪਨੀਆਂ ਵਿੱਚ ਗੂਗਲ ਦੇ ਐਗਜ਼ੈਕਟਿਵ ਸੀ ਈ ਓ ਐਰਿਕ ਸਮਿਡ, ਕੈਰਲਿਲ ਗਰੁੱਪ ਦੇ ਕੋ ਫਾਊਂਡਰ ਡੇਵਿਡ ਰਬੇਨਸਟੇਨ, ਕੈਰਗਿਲ ਇਨਕਾਰਪੋਰੇਟਿਡ ਦੇ ਸੀ ਈ ਓ, ਮਰਕ ਐਂਡ ਕੰਪਨੀ ਦੇ ਸੀ ਈ ਓ ਅਤੇ ਸਿਟੀ ਗਰੁੱਪ ਦੇ ਸੀ ਈ ਓ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਸਾਰੇ ਵੱਡੇ ਕਾਰਪੋਰੇਟ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ।
ਸਵੇਰੇ ਨਾਸ਼ਤੇ ਦੇ ਮੇਜ਼ ਉਤੇ 11 ਸੀ ਈ ਓਜ਼ ਨਾਲ ਮੁਲਾਕਾਤ ਪੂਰੀ ਕਰਨ ਦੇ ਬਾਅਦ ਉਹ ਵਾਰੋ-ਵਾਰੀ ਨਾਲ 6 ਕਾਰੋਬਾਰੀ ਮੁਖੀਆਂ ਨੂੰ ਮਿਲੇ।
ਕਾਰੋਬਾਰੀ ਮੁਲਾਕਾਤਾਂ ਦੇ ਦੌਰਾਨ ਉਹ ‘ਮੇਕ ਇਨ ਇੰਡੀਆ’ ਮੰਤਰ ਉਤੇ ਪ੍ਰਮੁਖਤਾ ਨਾਲ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਨੂੰ ਬਿਨਾ ਲਾਲ ਫੀਤਾਸ਼ਾਹੀ ਦੇ ਭਾਰਤ ਵਿੱਚ ਕਾਰੋਬਾਰ ਕਰਨ ਦੇ ਲਈ ਸੱਦਾ ਦਿੰਦੇ ਹਨ। ਸ੍ਰੀ ਮੋਦੀ ਨੇ ਅੱਜ ਅਮਰੀਕਾ ਦੇ ਸਾਬਕ ਰਾਸ਼ਟਰਪਤੀ ਬਿੱਲ ਕਲਿੰਟਨ ਅਤੇ ਉਨ੍ਹਾਂ ਦੀ ਧਰਮ ਪਤਨੀ ਹਿਲੇਰੀ ਕਲਿੰਟਨ ਨਾਲ ਵੀ ਮੁਲਾਕਾਤ ਕੀਤੀ।
ਅਮਰੀਕਾ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ ਪ੍ਰਵਾਸੀ ਭਾਰਤੀਆਂ ਦਾ ਹੀ ਨਹੀਂ ਬਲਕਿ ਲਗਭਗ 40 ਚੋਟੀ ਦੇ ਅਮਰੀਕੀ ਸਾਂਸਦਾਂ ਦਾ ਦਿਲ ਵੀ ਜਿੱਤ ਲਿਆ ਹੈ। ਇਨ੍ਹਾਂ ਸਾਂਸਦਾਂ ਨੇ ਉਨ੍ਹਾਂ ਦੇ ਸ਼ਬਦਾਂ ਨੂੰ ਪ੍ਰੇਰਨਾਦਾਇਕ ਅਤੇ ਦੂਰਦ੍ਰਿਸ਼ਟੀ ਨਾਲ ਭਰਪੂਰ ਦੱਸਿਆ ਹੈ। ਮੈਡੀਸਨ ਸੁਕੇਅਰ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਮੌਕੇ ਮੌਜੂਦ 40 ਸੰਸਦ ਮੈਂਬਰਾਂ ਵਿੱਚੋਂ ਇੱਕ ਨੇ ਉਨ੍ਹਾਂ ਨੂੰ ‘ਕ੍ਰਿਸ਼ਮਾਈ’ ਵਿਅਕਤੀ ਦੱਸਿਆ ਜਦਕਿ ਕਈਂ ਹੋਰਨਾਂ ਨੂੰ ਲੱਗਾ ਕਿ ਦੇਸ਼ ਦਾ ਕਾਇਆਕਲਪ ਉਨ੍ਹਾਂ ਦੇ ਹੱਥੋਂ ਹੀ ਹੋਣਾ ਹੈ।
ਹੇਠਲੇ ਸ਼ਾਸਨ ਉਤੇ ਉਨ੍ਹਾਂ ਦੇ ਵਿਚਾਰਾਂ ਨੂੰ ਸਾਂਸਦਾਂ ਨੂੰ ਕਾਫੀ ਪਸੰਦ ਕੀਤਾ।ਜਾਰਜੀਆ ਤੋਂ ਕਾਂਗਰਸ ਮੈਂਬਰ ਹੈਨਰੀ ਸੀ ਹੈਂਕ ਜਾਨਸਨ ਨੇ ਕਿਹਾ ਕਿ ਹੁਣ ਮੈਂ ਸਮਝਿਆ ਹਾਂ ਕਿ ਭਾਰਤ ਦੇ ਲੋਕਾਂ ਨੇ ਉਨ੍ਹਾਂ ਨੂੰ ਕਿਉਂ ਚੁਣਿਆ ਹੈ। ਟੈਕਸਾਸ ਤੋਂ ਕਾਂਗਰਸ ਮੈਂਬਰ ਪੇਟੇ ਓਲਸਨ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਇੱਕ ਮੁਕੰਮਲ ਦ੍ਰਿਸ਼ਟੀਕੋਣ ਹੈ। ਉਨ੍ਹਾਂ ਦੇ ਕੋਲ ਉਸ ਨੂੰ ਸੱਚ ਕਰਨ ਦੀ ਯੋਜਨਾ ਹੈ।



