Skip to content
Independent perspectives. Global stories.
BREAKING

ਸ਼੍ਰੋਮਣੀ ਕਮੇਟੀ ਨੇ ਮੁਸਲਿਮ ਭਾਈਚਾਰੇ ਦੀ ਸੰਘਣੀ ਅਬਾਦੀ ਸ਼ਾਨਪੁਰਾ, ਸੁਧਰਾ ਸ਼ਾਹੀ ਤੇ ਇੰਦਰਾ ਕਲੋਨੀ ਸ੍ਰੀਨਗਰ ਵਿਖੇ ਮੈਡੀਕਲ ਕੈਂਪ ਲਗਾਇਆ

Share this story

Page-1_38 ਅੰਮ੍ਰਿਤਸਰ, 28 ਸੰਤਬਰ (ਪੀ. ਟੀ.)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ-ਪ੍ਰਭਾਵਿਤ ਇਲਾਕਿਆਂ ’ਚ ਰਾਹਤ ਦੇ ਕਾਰਜ ਜਾਰੀ ਹਨ ਅਤੇ ਡਾਕਟਰੀ ਸਹੂਲਤਾਂ ਵੀ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ। ਜਿਸ ਤਹਿਤ ਸ੍ਰੀ ਨਗਰ ਦੇ ਸ਼ਾਨ ਪੁਰਾ,ਸੁਧਰਾ ਸ਼ਾਹੀ ਤੇ ਇੰਦਰਾ ਕਲੋਨੀ ਇਲਾਕਿਆਂ ’ਚ ਮਡੀਕਲ ਕੈਂਪ ਲਗਾਕੇ 1500 ਦੇ ਕਰੀਬ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਦਫਤਰ ਤੋਂ ਜਾਰੀ ਪ੍ਰੈਸ ਬਿਆਨ ’ਚ ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਅਤੇ ਵਧੀਕ ਸਕੱਤਰ ਸ. ਦਿਲਜੀਤ ਸਿਘ ਬੇਦੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ-ਪ੍ਰਭਾਵਿਤ ਇਲਾਕਿਆਂ ’ਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਾਹਤ ਕਾਰਜ ਲਗਾਤਾਰ ਜਾਰੀ

ਹਨ ।ਉਨ੍ਹਾਂ ਕਿਹਾ ਕਿ ਪ੍ਰਧਾਨ ਸਾਹਿਬ ਨੇ ਜੰਮੂ-ਕਸ਼ਮੀਰ ਦੀ ਫੇਰੀ ਦੌਰਾਨ ਹੜ੍ਹ- ਪ੍ਰਭਾਵਿਤ ਇਲਾਕਿਆਂ ’ਚ ਉਥੋਂ ਦੇ ਵਸਨੀਕਾਂ ਦੇ ਰੂ-ਬ-ਰੂ ਹੋ ਕੇ ਇਹ ਭਰੋਸਾ ਦਿਵਾਇਆ ਸੀ ਕਿ ਸ਼੍ਰੋਮਣੀ ਕਮੇਟੀ ਹਰ ਸੰਭਵ ਕੋਸ਼ਿਸ਼ ਕਰ ਕੇ ਪ੍ਰਭਾਵਿਤ ਲੋਕਾਂ ਤਕ ਰਾਹਤ ਸੱਮਗਰੀ ਦੇ ਨਾਲ-ਨਾਲ ਡਾਕਟਰੀ ਸਹੂਲਤਾਂ ਵੀ ਦੇਵੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਗੁਰਦੁਆਰਾ ਸ਼ਹੀਦਬੁੰਗਾ ਸ੍ਰੀਨਗਰ ਵਿਖੇ ਲੰਗਰ ਲਗਾਏ ਗਏ ਹਨ ਅਤੇ ਡਾਕਟਰੀ ਸਹੂਲਤਾਂ ਦੇ ਨਾਲ ਮੁਫਤ ਦਵਾਈਆਂ ਦੇ ਕੇ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸ੍ਰੀਨਗਰ ਵਿਖੇ ਬੀ.ਐਸ.ਐਫ. ਦੇ ਡਾ: ਕੈਪਟਨ ਖਾਨ ਡਾਈਵਰਟ 23 ਬਟਾਲੀਅਨ ਤੇ ਕਮਾਡੈਂਟ ਡਾ: ਸਪਨ ਸੁਮਨ ਨੇ ਸ਼੍ਰੋਮਣੀ ਕਮੇਟੀ ਦੇ ਰਾਹਤ ਕੈਂਪ ’ਚ ਪਹੁੰਚ ਕਰਕੇ ਸ਼ਾਨ ਪੁਰਾ,ਸੁਧਰਾ ਸ਼ਾਹੀ ਤੇ ਇੰਦਰਾ ਕਲੋਨੀ ਸ੍ਰੀਨਗਰ ਵਿਖੇ ਇਲਾਕਿਆਂ ’ਚ ਲੋਕਾਂ ਨੂੰ ਡਾਕਟਰੀ ਇਲਾਜ ਦੇ ਨਾਲ-ਨਾਲ ਦਵਾਈਆਂ ਦੀ ਵੀ ਸਖ਼ਤ ਜਰੂਰਤ ਬਾਰੇ ਦੱਸਿਆ ਜੋ ਕਿ ਮੁਸਲਿਮ ਭਾਈਚਾਰੇ ਦੀ ਸੰਘਣੀ ਵੱਸੋਂ ਹੈ।ਸ਼੍ਰੋਮਣੀ ਕਮੇਟੀ ਦੀ ਡਾਕਟਰੀ ਟੀਮ ਜਿਨ੍ਹਾਂ ’ਚ ਡਾ: ਜਸਕਰਨ ਸਿੰਘ,ਡਾ: ਨਵਤੇਜ ਸਿੰਘ, ਡਾ: ਜਤੇਸ਼ ਜੈਨ ਦੀ ਟੀਮ ਨੇ ਇਨ੍ਹਾਂ ਇਲਾਕਿਆਂ ’ਚ ਕੈਂਪ ਲਗਾਕੇ 1500 ਦੇ ਕਰੀਬ ਲੋਕਾਂ ਨੂੰ ਡਾਕਟਰੀ ਸਹੂਲਤ ਦੇ ਨਾਲ-ਨਾਲ ਮੁਫਤ ਦਵਾਈਆਂ ਵੀ ਦਿਤੀਆਂ।
      ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਰਾਹਤ ਕੈਂਪ ਦੀ ਦੇਖ-ਰੇਖ ਦੀ ਜਿੰਮੇਵਾਰੀ ਇਸ ਸਮੇਂ ਸ. ਜਗਜੀਤ ਸਿਘ ਮੀਤ ਸਕੱਤਰ,ਸ. ਪਰਮਿੰਦਰ ਸਿਘ ਡੰਡੀ ਤੇ ਹੋਰ ਮੁਲਾਜਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀਨਗਰ ਵਿਖੇ ਲਗਾਤਾਰ ਰਾਹਤ ਸਮੱਗਰੀ ਭੇਜ ਰਹੀ ਹੈ ਜਿਸ ਵਿਚ ਆਟਾ, ਚੋਲ, ਦਾਲ, ਖੰਡ, ਰਿਫਾਇੰਡ, ਲੂਣ ਮਿਰਚ, ਮਸਾਲੇ, ਚਾਹਪੱਤੀ, ਸੁੱਕਾ ਦੁੱਧ ਆਦਿ ਹੈ।ਉਨ੍ਹਾਂ ਕਿਹਾ ਕਿ ਲੋਕਾਂ ਦੀ ਲੋੜ ਅਨੁਸਾਰ ਨਵੇਂ ਕਪੜੇ, ਕੰਬਲ, ਚਾਦਰਾਂ ਤੇ ਬਿਸਤਰੇ ਆਦਿ ਵੀ ਭੇਜੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਮੰਗ ਅਨੁਸਾਰ ਦਵਾਈਆਂ ਵੀ ਲਗਾਤਾਰ ਭੇਜੀਆਂ ਜਾ ਰਹੀਆਂ ਹਨ।ਇਹ ਸਹਾਇਤਾ ਲੋੜ ਅਨੁਸਾਰ ਜਾਰੀ ਰਹੇਗੀ।

WRITTEN BY