Skip to content
Independent perspectives. Global stories.
BREAKING

ਅਕਾਲ ਤਖ਼ਤ ਸਾਹਿਬ ਦੇ ਪੰਥਕ ਸਰੋਕਾਰ

Share this story

ਗੁਲਜ਼ਾਰ ਸਿੰਘ ਕੰਗ (ਡਾ.)
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ : 81465-81292

ਭਾਈ ਹਰਿਸਿਮਰਨ ਸਿੰਘ ਸਿੱਖ ਹਲਕਿਆਂ ਵਿਚ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਆਪ ਧਰਮ-ਚਿੰਤਕ, ਰਾਜਨੀਤਿਕ-ਸਿਧਾਂਤਵੇਤਾ, ਸਿੱਖ ਸਰੋਕਾਰਾਂ ਦੇ ਵਿਸ਼ਲੇਸ਼ਕ, ਭਵਿੱਖਮੁਖੀ ਨੀਤੀਵੇਤਾ, ਯੋਗ ਪ੍ਰਬੰਧਕ ਅਤੇ ਅਕਾਦਮਿਕ ਖੇਤਰ ਵਿਚ ਉਚੇਰੀ ਅਧਿਆਪਨ ਸੂਝ ਕਰਕੇ ਬਹੁ-ਚਰਚਿਤ ਅਤੇ ਬਹੁ-ਪ੍ਰੀਚਿਤ ਹਨ। ਪੰਥ ਦੇ ਦਰਦ ਪ੍ਰਤੀ ਆਪ ਚਿੰਤਤ ਵੀ ਹਨ ਅਤੇ ਚੇਤੰਨ ਵੀ। ਇਸੇ ਦਰਦ ਨੂੰ ਸੀਨੇ ਵਿਚ ਸਾਂਭ ਕੇ ਆਪ ਨੇ ਸੰਘਰਸ਼ ਦੀਆਂ ਕਾਲੀਆਂ ਰਾਤਾਂ ਦੀਆਂ ਖੁਨਾਮੀਆਂ ਵੀ ਹੰਢਾਈਆਂ ਪਰ ਸਿੱਖ ਮਾਨਸਿਕਤਾ ਤਿਆਰ ਨਾ ਹੋਣ ਕਰਕੇ ਠੰਡੇ ਲੋਹੇ ‘ਤੇ ਮਾਰੀਆਂ ਸੱਟਾਂ ਅਜਾਂਈ ਗਈਆਂ। ਲੰਮੀ ਸੋਚ ਵਿਚਾਰ ਪਿਛੋਂ ਆਪ ਨੇ ਸ਼ਿੱਦਤ ਨਾਲ ਮਹਿਸੂਸ ਕੀਤਾ ਕਿ ਸਿੱਖ ਪੰਥ ਨੂੰ ਵਰਤਮਾਨ ਦੀ ਨਕਾਰਾਤਮਿਕ ਸਥਿਤੀ ਵਿਚੋਂ ਕੱਢਣ ਲਈ ਅਤੇ ਵਿਸ਼ਵ ਦੀਆਂ ਬਦਲਦੀਆਂ ਪ੍ਰਸਥਿਤੀਆਂ ਦੇ ਪ੍ਰਸੰਗ ਵਿਚ ਸਮੇਂ ਦਾ ਹਾਣੀ ਬਣਾਉਣ ਲਈ ਪੰਥਕ-ਮੁਦਿਆਂ ਉੱਤੇ ਗਹਿਰ-ਗੰਭੀਰ ਵਿਚਾਰ ਕਰਨ ਦੀ ਲੋੜ ਹੈ। 25 ਸਾਲਾਂ ਦੀ ਲੰਮੀ ਦਾਨਿਸ਼ਵਰੀ ਘਾਲਣਾ ਪਿੱਛੋਂ ਆਪ ਨੇ ਸਿੱਖ-ਪੰਥ ਦਾ ਉਜਲਾ ਭਵਿੱਖ ਸਿਰਜਣ ਹਿੱਤ ‘ਸਿੱਖ ਹੱਕਾਂ ਦੀ ਭੁਮਿਕਾ’ (1977), ‘ਸਿੱਖ ਰਾਜਨੀਤੀ ਸ਼ਾਸਤਰ ਦੀ ਭੂਮਿਕਾ’ (1995), ‘ਸਿੱਖ ਨੈਤਿਕਤਾ ਦਾ ਨੀਤੀ ਸ਼ਾਸਤਰ-ਇਕ ਪੰਥਕ ਏਜੰਡਾ’ (1998), ‘ਖਾਲਸਾ ਪੰਥ ਦਾ ਨੀਤੀ ਸ਼ਾਸਤਰ’ (1999), ‘ਸਿੱਖ ਵਿਜ਼ਨ 2025’(2006), ‘ਤੀਸਰੇ ਬਦਲ ਦਾ ਸੱਚ: ਅਕਾਲ ਤਖ਼ਤ ਸਾਹਿਬ ਦੀ ਗਲੋਬਲ ਦ੍ਰਿਸ਼ਟੀ’(2011) ਅਤੇ ‘ਖਾਲਸਾ  ਯੁੱਗ ਦੇ ਪੈਂਡੇ’ (2012) ਮਹੱਤਵਪੂਰਨ ਵੱਡ-ਅਕਾਰੀ ਪੁਸਤਕਾਂ ਦੀ ਰਚਨਾ ਕੀਤੀ।

ਹੱਥਲੀ ਪੁਸਤਕ ‘ਅਕਾਲ ਤਖ਼ਤ ਸਾਹਿਬ ਦੇ ਪੰਥਕ ਸਰੋਕਾਰ’ ਜੋ ਪੰਥ ਦਰਦੀਆਂ ਦੇ ਸਨਮੁਖ ਹੋ ਰਹੀ ਹੈ, ਭਾਈ ਹਰਿਸਿਮਰਨ ਸਿੰਘ ਦੀਆਂ ਉਪਰੋਕਤ ਪੁਸਤਕਾਂ ਦੀ ਨਿਰੰਤਰਤਾ ਦੀ ਇਕ ਕੜੀ ਹੈ। ਇਹ ਸਿੱਖ ਪੰਥ ਦਾ ਗਲੋਬਲ ਪ੍ਰਸੰਗ ਸਿਰਜਣ ਲਈ ਖ਼ੁਦਗਰਜ਼ੀਆਂ ਭਰੀ ਖੜੋਤ ਦੀ ਸੋਗਵਰੀ ਵਿਚੋਂ ਨਿਕਲ ਕੇ ਗੁਰਮਤਿ ਆਸ਼ਿਆਂ ਅਨੁਸਾਰ ਨਿਰਮਲ ਪੰਥ ਦੇ ਨਿਆਰੇ ਤੇ ਖਾਲਸਾਈ ਵਿਅਕਤਿਤਵ ਨੂੰ ਉਭਾਰਨ ਦਾ ਇਕ ਸੰਜੀਦਾ ਯਤਨ ਹੈ। ਇਵੇਂ ਇਹ ਪੁਸਤਕ ਇਕ ਖਾਸ ੳਦੇਸ਼ ਨੂੰ ਸਾਹਮਣੇ ਰੱਖ ਕੇ ਪੰਥ ਦੀਆਂ ਸਾਰੀਆਂ ਜ਼ਿੰਮੇਵਾਰ ਧਿਰਾਂ ਨੂੰ ਮੁਖ਼ਾਤਿਬ ਹੋ ਕੇ ਲਿਖੀ ਗਈ ਹੈ। ਇਸ ਵਿਚ ਇਕ ਵੰਗਾਰ ਪਾਈ ਗਈ ਹੈ ਕਿ ਜੇਕਰ ਪੰਥਕ ਸਰੋਕਾਰਾਂ ਤੋਂ ਅਸੀਂ ਇਵੇਂ ਹੀ ਅਵੇਸਲੇ ਰਹੇ ਤਾਂ ਮੂੰਹ ਜ਼ੋਰ ਸਮਾਂ ਗਲੋਬਲੀ ਪ੍ਰਸੰਗ ਵਿਚ ਸਿੱਖੀ ਨੂੰ ਸ਼ਾਨਮੱਤੇ ਨਿਆਰੇ ਰੂਪ ਵਿਚ ਸਥਾਪਿਤ ਹੋਣ ਦੀ ਬਜਾਇ ਇਸ ਨੂੰ ਹਾਸ਼ੀਏ ‘ਤੇ ਸੁੱਟ ਦੇਵੇਗਾ।
560 ਪੰਨਿਆਂ ਦੀ ਇਸ ਵੱਡ-ਅਕਾਰੀ  ਪੁਸਤਕ ਦੇ ਤਿੰਨ ਖੰਡ ਹਨ ਜੋ  ਆਪਣੇ ਆਪ ਵਿਚ ਮੁਕੰਮਲ ਪੁਸਤਕਾਂ  ਹਨ। ਪਰ ਆਪਣੀ ਨਿਰੰਤਰਤਾ ਅਤੇ  ਨਿਬੰਧਾਤਮਿਕਤਾ ਕਰਕੇ ਇਹ ਪੂਰੇ-ਸੂਰੇ  ਥੀਸਿਜ਼ ਨੂੰ ਉਜਾਗਰ ਕਰਦੇ ਹਨ।  ਪਹਿਲਾ ਖੰਡ ‘ਸਿੱਖ ਧਰਮ ਕੇਂਦਰ  ਅਤੇ ਅਕਾਲ ਤਖ਼ਤ ਸਾਹਿਬ’ ਦਾ ਹੈ।  ਸਿੱਖ ਧਰਮ ਨੇ ਆਪਣੇ ਸਿਧਾਂਤਗਤ  ਰੂਪ ਨੂੰ ਅਮਲ ਵਿਚ ਲਿਆਉਣ ਲਈ ਸੰਸਥਾਗਤ ਰੂਪ ਧਾਰਨ ਕੀਤਾ ਹੈ। ਗੁਰਬਾਣੀ ਦੀ ਅਧਿਆਤਮਿਕ ਸ਼ਬਦਾਵਲੀ ਵਿਚ ਇਹ ‘ਜੋਤਿ’ ਦਾ ‘ਜੁਗਤਿ’ ਵਿਚ ਵਿਚਰਣ ਦਾ ਸਹਿਜ ਪ੍ਰਗਟਾਵਾ ਹੈ। ਭਾਈ ਹਰਿਸਿਮਰਨ ਸਿੰਘ ਅਨੁਸਾਰ ਅਸੀਂ ਇਥੇ ਪਹਿਲੇ ਸਟੈਪ ਤੇ ਹੀ ਥਿੜਕ ਗਏ ਹਾਂ ਕਿ ਗੁਰੂ ਸਾਹਿਬਾਨ ਰਾਹੀਂ ਸਥਾਪਿਤ ਹੋਈ ਗੁਰਦੁਆਰਾ ਸੰਸਥਾ ਆਪਣੀ ਰੂਹਾਨੀਅਤ ਤੋਂ ਅੱਜ ਦੂਰ ਹੋ ਕੇ ਕੇਵਲ ਪ੍ਰਧਾਨਗੀਆਂ, ਸਕੱਤਰੀਆਂ ਅਤੇ ਅਹੁੱਦੇਦਾਰੀਆਂ ਕਰਕੇ ਕਾਟੋ-ਕਲੇਸ਼ ਦਾ ਰੂਪ ਧਾਰਨ ਕਰ ਗਈ ਹੈ। ਸੂਝਵਾਨ ਲੇਖਕ ਨੇ ਗੁਰਦੁਆਰਾ ਸੰਕਲਪ, ਸਿਧਾਂਤ ਤੇ ਸੰਸਥਾ ਰਾਹੀਂ ਇਸ ਨੂੰ ਪ੍ਰਭਾਸ਼ਿਤ ਕਰਦੇ ਹੋਏ ਇਸ ਦੇ ਰੂਪ ਤੇ ਕਾਰਜਸ਼ੈਲੀ ਬਾਰੇ ਪੂਰੇ ਵਿਸਥਾਰ ਵਿਚ ਵਿਸ਼ਲੇਸ਼ਣ ਕੀਤਾ ਹੈ। ਗੁਰਦੁਆਰਾ ਪ੍ਰਬੰਧ ਨੂੰ ਲੈ ਕੇ ਕਿਵੇਂ ਮਹੰਤਾਂ ਨੂੰ ਬਾਹਰ ਕੱਢ ਕੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਤੇ ਕਿਵੇਂ ਇਹ ਭਾਰਤੀ ਸੰਵਿਧਾਨ ਰਾਹੀਂ ਚੋਣਾਂ ਦੇ ਵੋਟ ਸਿਸਟਮ ਵਿਚ ਗੰਧਲਾ ਗਈ, ਇਸ ਬਾਰੇ ਪੂਰੇ ਇਤਿਹਾਸ ਦਾ ਮੁਲਾਂਕਣ ਕੀਤਾ ਗਿਆ ਹੈ। ਗੁਰੂ ਸਾਹਿਬਾਨ ਨੇ ਜਿਸ ਪੁਜਾਰੀ ਵਰਗ ਤੋਂ ਸਿੱਖਾਂ ਨੂੰ ਮੁਕਤ ਕਰਵਾਇਆ ਸੀ ਅੱਜ ਸਿੱਖ ਉਸ ਵਿਚ ਫਿਰ ਫਸ ਗਏ ਹਨ।ਦੂਜੇ ਪਾਸੇ ਗੁਰਦੁਆਰਾ ਸੰਸਥਾ ਅੰਗਰੇਜ਼ੀ ਸ਼ਾਸਨ ਦੀ ਨਕਲ ਤੇ ਅਪਣਾਏ ਲੋਕਤੰਤਰੀ ਢੰਗ ਤਰੀਕਿਆਂ ਕਰਕੇ ਰਾਜਨੀਤੀ ਦਾ ਸ਼ਿਕਾਰ ਹੋ ਗਈ ਹੈ। । ਧਰਮ ਉੱਪਰ ਸਿਆਸਤ ਦੇ ਭਾਰੂ ਹੋ ਜਾਣ ਕਰਕੇ ਸਥਿਤੀ ਇਹ ਪੈਦਾ ਹੋ ਗਈ ਹੈ ਕਿ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਉਣਾ ਤਾਂ ਸੌਖਾ ਸੀ ਪਰ ਬਾਣੀ ਤੋਂ ਵਿਰਵੇ ਬਾਣਾਧਾਰੀ ਸਿੱਖਾਂ ਤੋਂ ਗੁਰਦੁਆਰੇ ਮੁਕਤ ਕਰਵਾਉਣਾ ਕਠਿਨ ਹੋ ਗਿਆ ਹੈ। ਦਾਨਿਸ਼ਵਰਾਂ ਦਾ ਵਿਚਾਰ ਹੈ ਕਿ ਕਿਸੇ ਧਰਮ ਦੀ ਅਹਿਲੇ-ਤਾਜ਼ਗੀ (ਰੂਹਾਨੀਅਤ) ਨੂੰ ਪੁਜਾਰੀ ਵਰਗ ਪੇਤਲਾ (ਦੲਲੁਟੲ) ਕਰ ਦਿੰਦਾ ਹੈ ਅਤੇ ਰਾਜਨੀਤੀ ਇਸ ਨੂੰ ਪ੍ਰਦੂਸ਼ਿਤ (ਫੋਲਲੁਟੲ) ਕਰ ਦਿੰਦੀ ਹੈ। ਇਹੀ ਕੁਝ ਵਰਤਮਾਨ ਵਿਚ ਸਿੱਖ ਧਰਮ ਨਾਲ ਵਾਪਰ ਰਿਹਾ ਹੈ। ਇਹ ਸਾਰਾ ਕੁਝ ਕਿਵੇਂ ਅਤੇ ਕਿਉਂ ਹੋਇਆ, ਇਸ ਬਾਰੇ ਸਿੱਖਾਂ ਵਿਚ ਕਿਸੇ ਬੌਧਿਕ ਲਹਿਰ ਦੀ ਅਣਹੋਂਦ ਕਰਕੇ 300 ਸਾਲ ਗੁਰੂ ਦੇ ਨਾਲ ਹੋਣ ਦੇ ਦਾਅਵੇ ਤਾਂ ਬੁਲੰਦ ਹੁੰਦੇ ਰਹੇ ਹਨ ਪਰ ਕੋਈ ਵਿਸ਼ਲੇਸ਼ਣ ਨਹੀਂ ਹੋ ਸਕਿਆ ਕਿ ਗੁਰਦੁਆਰਾ ਪ੍ਰਬੰਧ ਵਿਚ ਕੀ ਸੁਧਾਰ ਕਰਨ ਦੀ ਲੋੜ ਹੈ। ।ਭਾਈ ਹਰਿਸਿਮਰਨ ਸਿੰਘ ਨੇ ਗੁਰਦੁਆਰਾ ਸੰਸਥਾ ਵਿਚ ਵਿਦਿਅਕ, ਸਿਹਤ ਸੇਵਾਵਾਂ, ਪ੍ਰਸ਼ਾਸਨਿਕ, ਆਰਥਿਕ, ਚੋਣ ਅਤੇ ਧਰਮ ਪ੍ਰਚਾਰਕ ਆਦਿ ਵਿਚ ਸੁਧਾਰ ਲਿਆਉਣ ਦੀ ਇਕ ਵਿਆਪਕ ਰੂਪ-ਰੇਖਾ ਇਸ ਪਹਿਲੇ ਖੰਡ ਵਿਚ ਉਲੀਕੀ ਹੈ। ਗੁਰਦੁਆਰਾ ਸੰਸਥਾ ਰਾਹੀਂ ਸਿੱਖ ਧਰਮ ਅਤੇ ਸਿੱਖ ਸਮਾਜ (ਪੰਥ) ਦਾ ਭਵਿੱਖ ਅਗਾਂਹ-ਵਧੂ ਕੌਮਾਂ ਦੇ ਹਾਣ ਦਾ ਬਣਾਉਣ ਲਈ ਟਕਸਾਲੀ ਰੂਪ ਧਾਰਨ ਕਰਨ ਦੀ ਲੋੜ ਹੈ ਤਾਂ ਕਿ ਨਵੇਂ ਦਿਸਹੱਦੇ ਪ੍ਰਾਪਤ ਹੋ ਸਕਣ। ਇਸ ਸਾਰੇ ਕੁਝ ਦਾ ਇਸ ਖੰਡ ਵਿਚ ਲੇਖਾ-ਜੋਖਾ ਵਿਧੀਵਤ ਢੰਗ ਨਾਲ ਹੋਇਆ ਹੈ।
ਦੂਜਾ ਖੰਡ ‘ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਖਾਲਸਾ ਵਿਅਕਤਿਤਵ’ ਨਾਲ ਸਬੰਧਿਤ ਹੈ। ਇਸ ਵਿਚ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ ਕਿ ‘ਜਥੇਦਾਰ’ ਵਿਚ ਆਖ਼ਿਰ ਕਿਹੜੇ ਗੁਣ ਹੋਣੇ ਚਾਹੀਦੇ ਹਨ ਕਿ ਸਿੱਖ ਉਸ ਦੀ ਅਗਵਾਈ ਨੂੰ ਕਬੂਲਦੇ ਹੋਏ ਉਸਦਾ ਸਮਰਥਨ ਕਰਨ। ਇਹਨਾਂ ਸਾਰੇ ਗੁਣਾਂ ਨੂੰ ਤਫ਼ਸੀਲ ਨਾਲ ਬਿਆਨ ਕੀਤਾ ਗਿਆ ਹੈ। ਹੁਣ ਤਕ ਟਰੈਂਡ ਇਹੀ ਚਲਿਆ ਆ ਰਿਹਾ ਹੈ ਕਿ ਜਥੇਦਾਰ ਸਾਹਿਬ ਦੀ ਆਗੂ ਸ਼ਖਸੀਅਤ  ਦੀ ਚੋਣ ਨੂੰ ਵਧੇਰੇ ਕਰਕੇ  ਰ੍ਰੰਥੀ ਸਿੰਘਾਂ ਦੇ ਵਰਗ ਤਕ ਸੀਮਿਤ ਰੀਖਆ ਗਿਆ ਹੈ। ਜਥੇਦਾਰ ਸਾਹਿਬ ਨੇ ਸਿੱਖ ਧਰਮ, ਪੰਥ ਤੇ ਸਮੁੱਚੇ ਗੁਰਮਤਿ ਪਰਿਪੇਖ ਵਿਚ ਇਕ ਸਿਧਾਂਤਵੇਤਾ ਤੇ ਵਿਚਾਰਧਾਰਕ ਸਰੋਤ ਸ਼ਖਸੀਅਤ ਵਜੋਂ ਸਿੱਖ ਸਮਾਜ ਨੂੰ ਵਿਸ਼ਵ ਦੇ ਬਦਲਦੇ ਪ੍ਰਸੰਗ ਵਿਚ ਦਿਸ਼ਾ-ਨਿਰਦੇਸ਼ਣ ਕਰਨ ਹਿੱਤ ਚੌਕੰਨੇ ਪਹਿਰੇਦਾਰ ਵਾਂਗ ਸੇਵਾ ਨਿਭਾਉਣੀ ਹੁੰਦੀ ਹੈ। ਇਸ ਲਈ ਜਥੇਦਾਰ ਦੀ ਨਿਯੁਕਤੀ ਦਾ ਢੰਗ ਤਰੀਕਾ ਇਸ ਪਰੰਪਰਾ ਤੋਂ ਹੱਟ ਕੇ ਵਿਚਾਰਨਾ ਪਵੇਗਾ। ਇਹਨਾਂ ਸਾਰੇ ਮੁੱਦਿਆਂ ਬਾਰੇ ਇਸ ਖੰਡ ਵਿਚ ਭਰਪੂਰ ਚਰਚਾ ਕੀਤੀ ਹੋਈ ਹੈ। ਪੁਸਤਕ ਦੇ ਅੰਤ ਵਿਚ ਅਕਾਲ ਤਖ਼ਤ ਸਾਹਿਬ ਦਾ ਸ਼ਕਤੀ ਸਰੋਤ ਢਾਂਚਾ ਅਤੇ ਜਥੇਦਾਰਾਂ ਦੀ ਚੋਣ, ਨਿਯੁਕਤੀ ਅਤੇ ਸੇਵਾ ਆਦਿ ਵਿਸ਼ਿਆਂ ਬਾਰੇ ਸੁਝਾਅ ਦਿੱਤੇ ਗਏ ਹਨ।
ਤੀਜੇ ਖੰਡ ਵਿਚ ‘ਅਕਾਲ ਤਖ਼ਤ ਸਾਹਿਬ ਦੇ ਪੰਥਕ ਸਰੋਕਾਰਾਂ’ ਦੀ ਗਲ ਕੀਤੀ ਗਈ ਹੈ ਜੋ ਇਸ ਪੁਸਤਕ ਦਾ ਮੁਖ ਥੀਮ ਹੈ। ਇਸ ਵਿਚ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਕਾਰਜ ਖੇਤਰ, ਪੰਥਕ ਨਿਸ਼ਾਨਿਆਂ ਪ੍ਰਤੀ ਸਪਸ਼ਟਤਾ, ਧਾਰਮਿਕ ਰਣਨੀਤੀ ਬਾਰੇ ਸੁਚੇਤਤਾ, ਜਥੇਬੰਦਕ ਸ਼ਕਤੀ ਨੂੰ ਸੁਦ੍ਰਿੜ ਬਣਾ ਕੇ ਰੱਖਣ, ਪੰਥ ਅੰਦਰ ਗੁਰੂ ਨੇੜਤਾ ਦੀ ਸਦ-ਤਾਜ਼ਗੀ ਨੂੰ ਕਾਇਮ ਰੱਖਣਾ, ਪੰਥ ਨੂੰ ਪਰਮਾਰਥੀ ਤੇ ਰੁਹਾਨੀ ਸਰੋਕਾਰਾਂ ਨਾਲ ਜੋੜਨਾ, ਸਿੱਖ ਸੰਸਥਾਵਾਂ ਨੂੰ ਕਾਇਮ ਕਰਦੇ ਹੋਏ ਉਨ੍ਹਾਂ ਦੀ ਪੂਰਤੀ ਲਈ ਦ੍ਰਿੜ੍ਹ ਹੋਣਾ, ਸਿੱਖ ਦੀ ਤਰਜ਼ੇ-ਜ਼ਿੰਦਗੀ ਤੇ ਵਿਕਾਸ-ਵਿਗਾਸ ਨੂੰ ਮਜ਼ਬੂਤ ਆਧਾਰ ਮੁਹੱਈਆ ਕਰਵਾਉਣਾ ਅਤੇ ਇਹੋ ਜਿਹੇ 31 ਸਰੋਕਾਰਾਂ ਨੂੰ ਉਜਾਗਰ ਕੀਤਾ ਗਿਆ ਹੈ। ਜੇਕਰ ਸੰਖੇਪ ਵਿਚ ਕਹਿਣਾ ਹੋਵੇ ਤਾਂ ਇਹ ਪੁਸਤਕ ਸਿੱਖ ਪੰਥ ਨੂੰ ਵਿਵਹਾਰਕ ਗਿਆਨ ਅਤੇ ਨਵੇਂ ਭਵਿੱਖ ਵੱਲ ਜਾਂਦੇ ਮਾਰਗ ਦੀ ਦੱਸ ਪਾਉਣ ਵਾਲਾ ਇਕ ਯਤਨ ਹੈ। ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਕੇਂਦਰੀ ਆਗੂ ਸ਼ਖਸੀਅਤ ਮੰਨ ਕੇ ਜਿਥੇ ਉਨ੍ਹਾਂ ਦੇ ਸੰਭਾਵੀ ਗੁਣਾਂ ਦਾ ਇਕ ਉੱਚ-ਪੱਧਰ ਨੀਯਤ ਕੀਤਾ ਗਿਆ ਹੈ, ਉੱਥੇ ਪੰਥਕ ਰਾਜਨੀਤੀ ਅਤੇ ਸੱਤਾ ਵਿਵਸਥਾ ਸਮੇਤ ਸਿੱਖ ਸੰਸਥਾਵਾਂ ਦੀ ਲੀਡਰਸ਼ਿਪ ਦੇ ਲੋੜੀਂਦੇ ਮਿਆਰ ਵੀ ਮਿੱਥੇ ਗਏ ਹਨ। ਸਿੱਖ ਪੰਥ ਦੀਆਂ ਨਵੀਆਂ ਉਪਜੀਆਂ ਲੋੜਾਂ ਅਨੁਸਾਰ ਗੁਰਦੁਆਰਾ ਸੰਸਥਾ ਵਿਚ ਲਿਆਂਦੇ ਜਾਣ ਵਾਲੇ ਬਹੁ-ਪਰਤੀ ਸੁਧਾਰਾਂ ਦੀ ਰੂਪ-ਰੇਖਾ ਉਲੀਕਣ ਦੇ ਨਾਲ-ਨਾਲ ਉਹਨਾਂ ਪੰਥਕ ਸਰੋਕਾਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਹਨਾਂ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਆਉਂਦੇ ਭਵਿੱਖ ਲਈ ਸੰਬੋਧਿਤ ਹੋਣਾ ਹੈ। ਭਾਵੇਂ ਇਹ ਸਰੋਕਾਰ ਆਪਣੇ ਆਪ ਵਿਚ ਅੰਤਲੇ ਨਹੀਂ ਹਨ, ਪਰ ਇਹਨਾਂ ਦੇ ਦਿੱਤੇ ਗਏ ਵੇਰਵਿਆਂ ਦੇ ਰੂਪ ਵਿਚ ਸਮੁੱਚੇ ਪੰਥਕ ਖੇਤਰ ਅਤੇ ਵਰਗਾਂ ਨੂੰ ਸਿੱਖ ਆਗੂਆਂ ਵੱਲੋਂ ਸ਼ਕਤੀਸ਼ਾਲੀ ਕੀਤੇ ਜਾਣ ਦੀ ਇਕ ਵਿਆਪਕ ਯੋਜਨਾਬੰਦੀ ਸਿਰਜੀ ਗਈ ਹੈ।
ਭਾਈ ਹਰਿਸਿਮਰਨ ਸਿੰਘ ਨੇ ਇਸ ਪੁਸਤਕ ਰਾਹੀਂ 1708 ਤੋਂ ਲੈ ਕੇ ਆਉਂਦੇ ਭਵਿੱਖ 2030 ਤੱਕ ਦੀ ਪੰਥ ਦੀ ਦਸ਼ਾ ਤੇ ਦਿਸ਼ਾ ਦਾ ਲੇਖਾ-ਜੋਖਾ 1708-1760, 1761-1810, 1811-1947, 1947-1999 ਅਤੇ 2000-2030 ਪੜਾਵਾਂ ਵਿਚ ਵੰਡ ਕੇ ਕੀਤਾ ਗਿਆ ਹੈ। ਇਸ ਸਾਰੇ ਹੀਜ-ਪਿਆਜ ਨੂੰ ਫਰੋਲਦਿਆਂ ਲੇਖਕ ਦੀ ਚੇਤਨਾ ਤੇ ਚਿੰਤਾ ਇਹ ਜਾਨਣ ਦੀ ਕੋਸ਼ਿਸ਼ ਕਰਦੀ ਹੈ ਕਿ ਕੀ ਇਤਿਹਾਸ ਦੇ ਇਹ ਲੰਮੇ ਸਫ਼ਰ ਵਿਚ ਇਹ ਸਾਰਾ ਕੁਝ ‘ਸਿਖੀ ਸਿਖਿਆ ਗੁਰੁ ਵੀਚਾਰਿ’ ਰਾਹੀਂ ਹੁੰਦਾ ਰਿਹਾ ਹੈ? ਕੀ ਸਿੱਖ ਇਸ ਪ੍ਰਥਾਇ ਸਿੱਖ ਤਰਜ਼ੇ-ਜ਼ਿੰਦਗੀ ਦਾ ਮੌਲਿਕ ਮਾਡਲ ਸਿਰਜ ਸਕੇ ਹਨ? ਜਾਂ ਦੂਜਿਆਂ ਦੇ ਪਿੱਛਲਗ ਹੋ ਕੇ 300 ਸਾਲਾਂ ਦਾ ਸਫ਼ਰ ਕੀਤਾ ਹੈ? ਇਸ ਸਾਰੇ ਸਰਵੇਖਣ ਵਿਚੋਂ ਨਿਖਰ ਕੇ ਇਹੀ ਸਾਹਮਣੇ ਆਇਆ ਹੈ ਕਿ ਸਿੱਖ ਆਪਣੇ ਆਪ ਨੂੰ ਨਿਆਰਾ ਰੱਖਣ ਦੀ ਬਜਾਇ ਉਧਾਰੇ ਲਏ ਗਏ ਮਾਡਲਾਂ ਦੇ ਚਲਾਏ ਚਲਦੇ ਰਹੇ ਹਨ। ਜੇਕਰ ‘ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਊਂ ਮੈ ਸਾਰਾ’ ਦੇ ਅਨੁਸਾਰੀ ਚਲਦੇ ਤਾਂ ਅੱਜ ਸਿੱਖ ਪੰਥ ਵਿਸ਼ਵ ਦੀ ਇਕ ਵੱਡੀ ਤਾਕਤ ਅਤੇ ਰੋਲ-ਮਾਡਲ ਵਜੋਂ ਸ਼ਥਾਪਿਤ ਹੋਇਆ ਹੁੰਦਾ।
ਵਿਸ਼ਵ ਇਤਿਹਾਸ ਨੂੰ ਘੋਖਣ ਵਾਲੇ ਦਾਨਿਸ਼ਵਰਾਂ ਦਾ ਵਿਚਾਰ ਹੈ ਕਿ ਪੱਛਮੀ ਸੱਭਿਅਤਾ ਹੁਣ ਆਪਣੇ ਅਟੱਲ ਨਿਘਾਰ ਵੱਲ ਜਾ ਰਹੀ ਹੈ ਅਤੇ ਇਸ ਦੇ ਬਦਲ ਵਜੋਂ ਤੀਸਰੀ ਵਿਸ਼ਵ ਸੱਭਿਅਤਾ ਦੀਆਂ ਕਨਸੋਆਂ ਆ ਰਹੀਆਂ ਹਨ। ਇਸ ਨਵੀਂ ਸੱਭਿਅਤਾ ਦੇ ਨਿਰਮਾਣ ਵਿਚ ਧਰਮ ਦੀ ਭੂਮਿਕਾ ਆਵਸ਼ਕ ਹੋਵੇਗੀ ਕਿਉਂਕਿ ਪੱਛਮੀ ਸੱਭਿਅਤਾ ਦੀਆਂ ਧਰਮ-ਵਿਹੂਣੀਆਂ ਨਿਰਪੱਖ (ਸ਼ੲਚੁਲੳਰ) ਵਿਚਾਰਧਾਰਾਵਾਂ ਸਮਾਜੀ ਕਲਿਆਣ ਲਿਆਉਣ ਵਿਚ ਅਸਫ਼ਲ ਰਹੀਆਂ ਹਨ। 20ਵੀਂ ਸਦੀ ਦੇ ਪ੍ਰਮੁਖ ਇਤਿਹਾਸਕਾਰ ਆਰਨਾਲਡ ਟਾਇਨਬੀ ਦਾ ਕਹਿਣਾ ਹੈ:ਸਿੱਖ ਧਰਮ ਵਿਚ ਇੰਡਕ ਅਤੇ ਹਿੰਦੂ ਸੱਭਿਅਤਾਵਾਂ ਤੋਂ ਵੱਖਰੀ ਅਤੇ ਉਚੇਰੀ ਸੱਭਿਅਤਾ ਦੇ ਨਿਰਮਾਣ ਦੇ ਬੀਜ ਮੌਜੂਦ ਹਨ। ਜੇਕਰ ਸਿੱਖ ਲਹਿਰ ਦੇ ਸਾਮੰਤੀਕਰਨ ਕਾਰਨ ਇਹ ਬੀਜ ਪ੍ਰਫੁੱਲਿਤ ਨਹੀਂ ਹੋ ਸਕੇ ਤਾਂ ਅੱਜ ਮੌਕਾ ਹੈ ਕਿ ਅਸੀਂ ਨਵੀਂ ਵਿਸ਼ਵ ਸੱਭਿਅਤਾ ਦੇ ਵਿਕਾਸ ਵਿਚ ਸਿੱਖ ਧਰਮ ਦੇ ਯੋਗਦਾਨ ਲਈ ਯਤਨਸ਼ੀਲ ਹੋਈਏੂ।
ਸਿਤਮ-ਦਰ-ਸਿਤਮ ਇਹ ਹੈ ਕਿ ਸਿੱਖ ਲੀਡਰਸ਼ਿਪ ਹਿੰਦੂਤਵ ਦੀ ਪਿੱਛਲਗੂ ਬਣੀ ਬੈਠੀ ਹੈ। ਇਹ ਮੋੜ ਵਾਲਾ ਪੜਾਅ ਹੈ। ਇਸ ਪ੍ਰਤੀ ਇਹ ਪੁਸਤਕ ਇਕ ਵੰਗਾਰ ਲੈ ਕੇ ਸਨਮੁਖ ਹੋ ਰਹੀ ਹੈ ਕਿ ‘ਕਛੁ ਬਿਗਰਿਓ ਨਹਿਨ ਅਜਹੁ ਜਾਗ॥’ ਅਤੇ ‘ਡਗਮਗ ਛਾਡਿ ਰੇ ਮਨ ਬਉਰਾ’।
ਭਾਈ ਹਰਿਸਿਮਰਨ ਸਿੰਘ ਨੇ ੁਸਿੱਖ ਪੰਥ ਦੀ ਤਕਦੀਰ ਘੜਨ ਵਾਲੀ ਇਸ ਦਸਤਾਵੇਜ਼ ਵਿਚ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਆਪਣੀ ਨਵੀ ਤਕਦੀਰ ਅਤੇ ਮਾਨਸਿਕਤਾ ਦੀ ਘਾੜਤ ਕਰਦਿਆਂ ਸਿੱਖਾਂ ਨੂੰ ਪੰਜਾਬ ਤੋਂ ਵਿਸ਼ਵ ਪੱਧਰ ਤੱਕ ਅਜਿਹਾ ਵਾਤਾਵਰਣ ਸਿਰਜਣਾ ਪਵੇਗਾ ਕਿ ਉਹ ਭਵਿੱਖ ਦਾ ਏਜੰਡਾ ਨਿਰਧਾਰਤ ਕਰ ਵਾਲੀਆਂ ਸ਼ਕਤੀਆਂ ਦੇ ਪਰਿਵਾਰ ਵਿਚ ਆਪਣਾ ਯੋਗ ਸਥਾਨ ਨਿਸ਼ਚਿਤ ਕਰ ਸਕਣ। ਪਰੰਪਰਾਗਤ ਵਿਚਾਰਧਾਰਾਵਾਂ ਦੀ ਖੜੋਤ ਕਰਕੇ ਪੈਦਾ ਹੋਈ ਸਪੇਸ ਵਿਚ ਵਿਸ਼ਵ ਸੱਭਿਅਤਾ ਦੇ ਉਜਵਲ ਭਵਿੱਖ ਦੀ ਸਿਰਜਣਾ ਲਈ ਸਮਾਂ ਅਤੇ ਇਤਿਹਾਸ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਦਾ ਇੰਤਜ਼ਾਰ ਕਰ ਰਿਹਾ ਹੈ। ਲੇਖਕ ਇਸ ਆਸ ਨੂੰ ਲੈ ਕੇ ਚਲਦਾ ਹੈ ਕਿ ਸਿੱਖ ਗਤੀਸ਼ੀਲ ਲੋਕ ਹਨ, ਉਨ੍ਹਾਂ ਦਾ ਗਤੀਸ਼ੀਲਤਾ ਵਾਲਾ ਸੁਭਾੳੇ ਤੇ ੳਨ੍ਹਾਂ ਦੀ ਸ਼ਕਤੀਸ਼ਾਲੀ ਵਿਰਾਸਤ ਉਨ੍ਹਾਂ ਦੇ ਮੋਹਰੀ ਹੋ ਕੇ ਅੱਗੇ ਵਧਣ ਦੀ ਜ਼ਾਮਨੀ ਭਰਦੀ ਹੈ। ਲੋੜ ਸਿਰਫ਼ ਏਨੀ ਹੈ ਕਿ ‘ਅਕਾਲ ਤਖ਼ਤ ਸਾਹਿਬ ਦੇ ਪੰਥਕ ਸਰੋਕਾਰ’ ਦੀ ਦਸਤਾਵੇਜ਼ ਦਾ ਹਰ ਸਿੱਖ ਦਰਦੀ ਸਹਿਜ-ਪਾਠ ਕਰੇ ਅਤੇ ਆਪਣੇ ਧੁਰ ਅੰਦਰ ਉਤਰ ਕੇ ਵਿਚਾਰ ਕਰੇ।

WRITTEN BY