ਤਪਾ ਮੰਡੀ, 27 ਸਤੰਬਰ- ਸਥਾਨਕ ਸਦਰ ਬਾਜਾਰ ’ਚ ਬੀਤੀ ਰਾਤ ਚੋਰਾਂ ਨੇ ਇੱਕ ਕਪੜੇ ਦੇ ਸ਼ੋਅਰੂਮ ਦਾ ਜਿੰਦਰਾ ਖੋਲ•ਕੇ 15 ਲੱਖ ਤੋਂ ਵੱਧ ਕੱਪੜਾ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਹਿਰਾਜ ਕੱਪੜੇ ਦੇ ਸ਼ੋਅ ਰੂਮ ਦੇ ਮਾਲਕ ਵਿਜੈ ਕੁਮਾਰ ਅਤੇ ਲਵਲੀ ਗੋਇਲ ਨੇ ਦੱਸਿਆ ਕਿ ਉਹ ਰਾਤੀਂ 10 ਵਜੇ ਦੇ ਕਰੀਬ ਤੱਕ ਸ਼ੋਅ ਰੂਮ ਦੀਆਂ ਅਲਮਾਰੀਆਂ ’ਚ ਕੱਪੜਾ ਸੈਟ ਕਰਕੇ ਘਰਾਂ ਨੂੰ ਗਏ ਸੀ ਜਦ ਸਵੇਰੇ 5 ਵਜੇ ਦੇੋ ਕਰੀਬ ਸ਼ੌਅ ਰੂਮ ਦੇ ਮਹੂਰਤ ਦੀਆਂ ਤਿਆਰੀਆਂ ਲਈ ਸਬਜੀ ਅਤੇ ਹੋਰ ਸਮਾਨ ਲੈਣ ਲਈ ਸਬਜੀ ਮੰਡੀ ਜਾ ਰਿਹਾ ਸੀ ਤਾਂ ਦੁਕਾਨ ਦਾ ਜਿੰਦਰਾ ਖ੍ਰੁਲ•ਾ ਦੇਖ ਖੜਕੇ ਸ਼ਟਰ ਚੁਕਿਆਂ ਤਾਂ ਸਾਰਾ ਕੱਪੜਾ ਖਿਲਰਿਆਂ ਪਿਆ ਸੀ ਅਤੇ ਵਧੀਆ ਡਿਜਾਇਨਾਂ ਦੇ ਲੇਡੀਜ ਸੂਟ ਜਿਨ•ਾਂ ਦੀ ਕੀਮਤ 15 ਲੱਖ ਤੋਂ ਵੱਧ ਬਣਦੀ ਹੈ
ਗਾਇਬ ਸੀ। ਉਨ•ਾਂ ਤੁਰੰਤ ਪਰਿਵਾਰਿਕ ਮੈਂਬਰਾਂ,ਗੁਆਂਢੀਆਂ ਅਤੇ ਪੁਲਸ ਨੂੰ ਸੂਚਿਤ ਕੀਤਾ ਤਾਂ ਮਲਕੀਤ ਸਿੰਘ ਚੀਮਾ ਐਸ.ਔਚ.ਓ.ਤਪਾ,ਸਿਟੀ ਇੰਚਾਰਜ ਰਾਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਘਟਨਾ ਥਾਂ ’ਤੇ ਪੁੱਜ ਗਏ। ਪੁਲਸ ਨੇ ਸ਼ੱਕ ਦੇ ਆਧਾਰ ‘ਤੇ 2 ਮੁਲਾਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਹਿਰ ‘ਚ ਚੋਰੀ ਕਾਰਨ ਦਹਿਸ਼ਤ ਦਾ ਮਾਹੋਲ ਬਣਿਆਂ ਹੋਇਆ ਹੈ। ਇਥੇ ਦੱਸਣਯੋਗ ਹੈ ਕਿ ਇਸ ਸੌਅ ਰੂਮ ਦਾ ਮਹੂਰਤ ਭਲਕੇ ਹੋਣਾ ਸੀ ਅਤੇ ਨਾਲ ਹੀ ਓ.ਬੀ.ਸੀ.ਬੈਂਕ ਦੀ ਬ੍ਰਾਚ ਹੈ।



