ਇਸਲਾਮਾਬਾਦ, 27 ਸਤੰਬਰ (ਪੀ. ਟੀ.)- ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਰਾਹਿਲ ਸ਼ਰੀਫ ਨੇ ਅੱਜ ਆਪਣੇ ਫੌਜੀਆਂ ਨੂੰ ਕੰਟਰੋਲ ਰੇਖਾ (ਐੱਲ. ਓ. ਸੀ.) ਪਾਰ ਤੋਂ ਕਿਸੇ ਵੀ ਤਰ੍ਹਾਂ ਦੀ ‘ਉਕਸਾਵੇ ਵਾਲੀ ਕਾਰਵਾਈ‘ ਦਾ ਪ੍ਰਭਾਵੀ ਤਰੀਕੇ ਨਾਲ ਜਵਾਬ ਦੇਣ ਦਾ ਹੁਕਮ ਦਿੱਤਾ। ਫੌਜ ਵਲੋਂ ਜਾਰੀ ਇਕ ਬਿਆਨ ਅਨੁਸਾਰ ਜਨਰਲ ਸ਼ਰੀਫ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਜਿਹਲਮ ਦੇ ਨੇੜੇ ਕੰਟਰੋਲ ਰੇਖਾ ਦੀਆਂ ਅਗਾਊਂ ਚੌਕੀਆਂ ‘ਤੇ ਗਏ ਸਨ।
ਕੰਟਰੋਲ ਰੇਖਾ ’ਤੇ ਗੋਲੀਬਾਰੀ ਦਾ ਜਵਾਬ ਦਿਓ : ਪਾਕਿਸਤਾਨੀ ਫੌਜ ਮੁਖੀ


