Skip to content
Independent perspectives. Global stories.
BREAKING

ਸੰਮਨ ਦੇ ਚੱਲਦਿਆਂ ਮੋਦੀ ਦੀ ਸੁਰੱਖਿਆ ਕੀਤੀ ਗਈ ਸਖ਼ਤ

Share this story

Page-1_17 ਨਿਊਯਾਰਕ, 27 ਸਤੰਬਰ (ਪੀ. ਟੀ.)- ਭਾਰਤ ਨੇ ਅੱਜ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਪੰਜ ਦਿਨ ਦੀ ਅਮਰੀਕੀ ਯਾਤਰਾ ‘ਤੇ ਇਥੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਰਦ ਗਿਰਦ ਦੀ ਸੁਰੱਖਿਆ ਦਾ ਸਖ਼ਤ ਘੇਰਾ ਹੈ ਅਤੇ ਇਸ ਗੱਲ ਦਾ ਸਵਾਲ ਹੀ ਨਹੀਂ ਉੱਠਦਾ ਕਿ ਕੋਈ ਉਨ੍ਹਾਂ ਨੂੰ ਸੰਮਨ ਦੇ ਸਕੇ। ਮਾਮਲੇ ਦੀ ਕਾਰਵਾਈ ਜਾਰੀ ਹੈ।ਅਮਰੀਕਾ ਦੀ ਇਕ ਸੰਘੀ ਅਦਾਲਤ ਦੁਆਰਾ ਮੋਦੀ ਦੇ ਖਿਲਾਫ ਗੁਜਰਾਤ ‘ਚ 2002 ਦੇ ਸੰਪਰਦਾਇਕ ਦੰਗਿਆਂ ‘ਚ ਕਥਿਤ ਭੂਮਿਕਾ ਦੇ ਲਈ ਸੰਮਨ ਜਾਰੀ ਕੀਤੇ ਜਾਣ ਦੇ ਇਕ ਦਿਨ ਬਾਅਦ ਭਾਰਤ ਦੀ ਇਹ ਸਖ਼ਤ ਪ੍ਰਤੀਕਿਰਿਆ ਆਈ ਹੈ। ਵਾਈਟ ਹਾਊਸ ਨੇ ਹਾਲਾਂਕਿ ਇਸ ਮੁੱਦੇ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਹੈ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਨੇ ਕਿਹਾ ਕਿ ਇਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ

ਬੇਹੱਦ ਮਹੱਤਵਪੂਰਨ ਯਾਤਰਾ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਦੇ ਵਰਤਮਾਨ ਪ੍ਰਮੁੱਖਾਂ ਨੂੰ ਅਮਰੀਕਾ ‘ਚ ਰਹਿਣ ਦੌਰਾਨ ਨਿੱਜੀ ਸੁਰੱਖਿਆ ਪ੍ਰਾਪਤ ਹੈ ਜਿਸਦਾ ਮਤਲਬ ਹੈ ਕਿ ਕਾਨੂੰਨ ਵਾਦ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਕੋਈ ਵੀ ਦਸਤਾਵੇਜ਼ ਸੌਂਪਿਆਂ ਜਾਂ ਦਿੱਤਾ ਨਹੀਂ ਜਾ ਸਕਦਾ ਹੈ।

WRITTEN BY