Skip to content
Independent perspectives. Global stories.
BREAKING

ਕੰਧੋਲਾ ਬਣੇ ਪੀ. ਸੀ. ਐੱਸ. ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ

Share this story

ਚੰਡੀਗੜ੍ਹ, 27 ਸਤੰਬਰ (ਪੀ. ਟੀ.)- ਪੰਜਾਬ ਸਿਵਲ ਸਰਵਿਸਜ਼ (ਕਾਰਜਕਾਰੀ ਸ਼ਾਖਾ) ਆਫੀਸਰਜ਼ ਐਸੋਸੀਏਸ਼ਨ ਦੀ ਅੱਜ ਇੱਥੇ ਹੋਈ ਜਨਰਲ ਬਾਡੀ ਦੀ ਸਾਲਾਨਾ ਮੀਟਿੰਗ ਵਿੱਚ ਸੂਬਾ ਭਰ ਤੋਂ 100 ਤੋਂ ਵੱਧ ਪੀ.ਸੀ.ਐਸ. ਅਧਿਕਾਰੀ ਹਾਜ਼ਰ ਹੋਏ ਜਿਸ ਵਿੱਚ ਪੀ.ਸੀ.ਐਸ. ਅਧਿਕਾਰੀਆਂ ਨੇ ਸ੍ਰੀ ਹਰਜੀਤ ਸਿੰਘ ਕੰਧੋਲਾ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਹੈ ਅਤੇ ਉਨ੍ਹਾਂ ਨੂੰ ਐਸੋਸੀਏਸ਼ਨ ਦੇ ਬਾਕੀ ਅਹੁਦੇਦਾਰ ਚੁਣਨ ਦੇ ਅਧਿਕਾਰ ਦੇ ਦਿੱਤੇ ਗਏ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿੱਚ ਪੀ.ਸੀ.ਐਸ. ਅਧਿਕਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਗੰਭੀਰ ਚਰਚਾ ਕੀਤੀ ਗਈ ਅਤੇ ਮੈਂਬਰਾਂ ਨੇ ਵਧੀਆ ਕੰਮਕਾਜੀ ਹਾਲਤਾਂ ਨੂੰ ਯਕੀਨੀ ਬਣਾਉਣ ਲਈ ਜ਼ੋਰ ਪਾਇਆ। ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਪਲਬਧ ਨਿਗੂਣੇ ਵਸੀਲਿਆਂ ਦੇ ਨਾਲ ਸਖ਼ਤ ਹਾਲਤਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ। ਉਨ੍ਹਾਂ ਕੋਲ ਢੁਕਵੀਂ ਸਰਕਾਰੀ ਰਿਹਾਇਸ਼, ਗੱਡੀਆਂ ਅਤੇ ਸਟਾਫ ਦੀ ਭਾਰੀ ਕਮੀ ਹੈ ਅਤੇ ਨਾਜ਼ੁਕ ਅਹੁਦਿਆਂ ’ਤੇ ਕੰਮ ਕਰਦੇ ਅਧਿਕਾਰੀਆਂ ਕੋਲ ਸੁਰੱਖਿਆ ਨਹੀਂ ਹੈ।

WRITTEN BY