Skip to content
Independent perspectives. Global stories.
BREAKING

ਫਰੀਦਕੋਟ ਦੀ ਪਵਿੱਤਰ ਧਰਤੀ ’ਤੇ ਲਗਦੇ ਬਾਬਾ ਫਰੀਦ ਜੀ ਦੇ ਮੇਲੇ ’ਤੇ ਲੋਕਾਂ ਨੂੰ ਆਪਣੇ ਪੁਰਾਣੇ ਵਿਰਸੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ : ਬੰਟੀ ਰੋਮਾਣਾ

Share this story

Page-1_27  ਫਰੀਦਕੋਟ, 26 ਸਤੰਬਰ (ਗੁਰਜੀਤ ਰੋਮਾਣਾ)- ਫਰੀਦਕੋਟ ਦੀ ਧਰਤੀ ਨੂੰ ਬਾਰ੍ਹਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਣ ਤੇ ਇਥੋਂ ਦੇ ਵਾਸੀਆਂ ਲਈ ਇਸ ਪਵਿੱਤਰ ਧਰਤੀ ਤੇ ਜਨਮ ਲੈਣਾਂ ਪੁਰਾਣੇ ਕੀਤੇ ਕਰਮਾਂ ਦਾ ਫਲ ਮੰਨਿਆ ਜਾਂਦਾ ਹੈ ਅੱਜ ਤੋਂ 29 ਸਾਲ ਪਹਿਲਾਂ ਫਰੀਦਕੋਟ ਦੀ ਸੱਭਿਆਚਾਰਕ ਕਮੇਟੀ ਦੇ ਚੇਅਰਮੈਨ ਅਤੇ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਸ.ਇੰਦਰਜੀਤ ਸਿੰਘ ਜੀ ਖਾਲਸਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਫਰੀਦ ਜੀ ਦੇ ਆਗਮਨ ਪੁਰਬਾਂ ਦੀ ਖੁਸ਼ੀ ਵਿੱਚ 21,22,23 ਸਤੰਬਰ ਨੂੰ ਧਾਰਮਿਕ ਤੇ ਸੱਭਿਆਚਾਰਕ ਸਮਾਗਮਾਂ ਦਾ ਮੇਲਾ ਹੁਣ ਤੱਕ ਲੱਗਦਾ ਆ ਰਿਹਾ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਪੱਧਰ ’ਤੇ ਮਨਾਉਣ ਦੀ ਮਾਨਤਾ ਦੇ ਕੇ ਬਾਬਾ ਫਰੀਦ ਦੀ ਚਰਨ ਛੋਹ ਪ੍ਰਾਪਤ

ਧਰਤੀ ਦੇ ਵਾਸੀਆਂ ਅਤੇ ਬਾਬਾ ਫਰੀਦ ਸੱਭਿਆਚਾਰਕ ਕਮੇਟੀ ਫਰੀਦਕੋਟ ਦੇ ਮਾਣ ਵਿੱਚ ਹੋਰ ਵਾਧਾ ਕਰ ਦਿੱਤਾ ਹੈ, ਇਸ ਮੇਲੇ ਦੀ ਖਾਸੀਅਤ ਇਹ ਹੈ ਕੇ ਸ.ਸੇਖੋਂ ਦੀ ਮਿਹਨਤ ਸਦਕਾ ਇਸ ਮੇਲੇ ਨੂੰ ਧਾਰਮਿਕ ਤੇ ਸੱਭਿਆਚਾਰਕ ਰੰਗ ਵਿੱਚ ਹੀ ਰੱਖਿਆ ਹੋਇਆ ਹੈ, ਤਿੰਨ ਤੋਂ ਪੰਜ ਦਿਨ ਮੇਲੇ ਵਿੱਚ ਪੁਰਾਤਨ ਵਿਰਸੇ ਨਾਲ ਸਬੰਧਤ ਝਾਕੀਆਂ, ਪ੍ਰਦਰਸ਼ਨੀ ਸਟਾਲਜ਼, ਸੂਫੀ ਗਾਇਕੀ, ਕਵੀ ਦਰਬਾਰ, ਤਰਕਸ਼ੀਲ, ਪੇਂਡੂ ਖੇਡਾਂ ਬਾਜ਼ੀਗਰਾਂ, ਕੁਕੜਾਂ, ਘੋੜਿਆਂ, ਊਠ ਆਦਿ ਦੇ ਕਰਤੱਵ ਵਿਖਾ ਕੇ ਨਵੀਂ ਪੀੜ੍ਹੀ ਨੂੰ ਪੁਰਾਣੇ ਵਿਰਸੇ ਤੋਂ ਜਾਗਰੂਕ ਕਰਨ ਤੇ ਆਮ ਲੋਕਾਂ ਨੂੰ ਪੁਰਾਣੇ ਵਿਰਸੇ ਨਾਲ ਜੁੜ੍ਹੇ ਰਹਿਣ ਲਈ ਬਹੁਤ ਹੀ ਮਹਾਨ ਵਾਲਾ ਕੰਮ ਕਰਦਾ ਹੈ ਸਭ ਤੋਂ ਵੱਡੀ ਖਾਸ਼ੀਅਤ ਇਸ ਮੇਲੇ ਦੀ ਇਹ ਹੈ ਕੇ ਅੱਜ ਤੱਕ ਇਸ ਮੇਲੇ ਤੇ ਕੋਈ ਸਿਆਸੀ ਕਾਨਫਰੰਸ ਜਾਂ ਸਿਆਸਤ ਤੋਂ ਪ੍ਰੇਰਤ ਕੋ?ੀ ਗੱਲਬਾਤ ਵੀ ਨਹੀਂ ਕੀਤੀ ਗਈ, ਹਾਲਾਂਕਿ ਇਸ ਮੇਲੇ ਦੇ ਸਮਾਗਮਾਂ ਵਿੱਚ ਮੌਜ਼ੂਦਾ ਸਰਕਾਰਾਂ ਦੇ ਕੈਬਨਿਟ ਪੱਧਰ ਦੇ ਮੰਤਰੀਆਂ ਤੇ ਮੁੱਖ ਮੰਤਰੀ ਦੀ ਸਮੂਲੀਅਤ ਪੱਕੀ ਹਰਗਿਜ਼ ਬਿਨ੍ਹਾਂ ਨਾਗਾ ਹਰ ਸਾਲ ਹੁੰਦੀ ਹੈ,ਇਹ ਵਿਚਾਰ ਅਕਾਲੀ-ਦਲ ਬਾਦਲ ਯੂਥ ਵਿੰਗ ਦੇ ਨੌਜ਼ਵਾਨ ਕੌਮ੍ਹੀ ਸੀਨੀ. ਮੀਤ ਪ੍ਰਧਾਨ ਤੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਫਰੀਦਕੋਟ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਮੇਲੇ ਦੇ ਵੱਖ-ਵੱਖ ਸਮਾਗਮਾਂ ਵਿੱਚ ਸਮੂਲੀਅਤ ਕਰਨ ਸਮੇਂ ਪੰਜਾਬ ਟਾਇਮਜ਼ ਦੇ ਫਰੀਦਕੋਟ ਤੋਂ ਸਟਾਫ ਰਿਪੋਟਰ ਗੁਰਜੀਤ ਰੋਮਾਣਾ ਨਾਲ ਸਾਂਝੇ ਕੀਤੇ, ਇਸ ਸਮੇਂ ਉਨਾਂ ਨਾਲ ਬਲਜਿੰਦਰ ਸਾਦਿਕ ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ, ਗੁਰਮੀਤ ਸੰਧੂ ਪ੍ਰਧਾਨ ਟਰੱਕ ਯੂਨੀਅਨ ਸਾਦਿਕ ਤੇ ਆਗੂ ਕੱਚਾ ਆੜਤੀਆ ਐਸੋਸੀਏਸ਼ਨ, ਸਤਵੀਰ ਸੱਤਾ ਜੰਗ ਜ਼ਿਲ੍ਹਾ ਪ੍ਰਧਾਨ ਐੱਸ ਓ ਆਈ ਫਰੀਦਕੋਟ, ਬੀਕਾ ਰੋਮਾਣਾ ਸਰਕਲ ਪ੍ਰਧਾਨ ਐੱਸ ਓ ਆਈ, ਗੁਰਪ੍ਰੀਤ ਬੇਗੂਵਾਲਾ ਸਰਪੰਚ, ਹਰਜੀਤ ਪੀ ਏ ਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।

WRITTEN BY