Skip to content
Independent perspectives. Global stories.
BREAKING

ਭਾਰਤ ਨੇ ਏਸ਼ੀਆਈ ਖੇਡਾਂ ਦੇ ਸੱਤਵੇਂ ਦਿਨ ਮੈਡਲ ਜਿੱਤੇ

Share this story

ਨਵੀਂ ਦਿੱਲੀ,  26 ਸਤੰਬਰ (ਪੀ. ਟੀ.)- 17ਵੇਂ ਏਸ਼ੀਆਈ ਖੇਡਾਂ ਦੇ ਸੱਤਵੇਂ ਦਿਨ 25 ਸਤੰਬਰ ਨੂੰ ਭਾਰਤੀ ਖਿਡਾਰੀਆਂ ਨੇ ਤਿੰਨ ਕਾਂਸੇ ਦੇ ਮੈਡਲ ਜਿੱਤੇ। ਸ਼੍ਰੀ ਸਵਰਨ ਸਿੰਘ ਕਿਸ਼ਤੀ ਦੌੜ ਵਿੱਚ ਪੁਰਸ ਸਿੰਗਲ ਵਿੱਚ ਕਾਂਸੇ ਦਾ, ਸ਼੍ਰੀ ਕਪਿਲ ਸ਼ਰਮਾ, ਰੰਜੀਤ ਸਿੰਘ , ਬਜਰੰਗ ਲਾਲ ਤਾਖਰ, ਰੋਬਿਨ ਪਨਾਛੀਥਨਾਥੂ, ਸਵਰਨ ਕੁਮਾਰ, ਮੁਹੰਮਦ ਆਜ਼ਾਦ, ਮਨਿੰਦਰ ਸਿੰਘ, ਦਵਿੰਦਰ ਸਿੰਘ, ਮੁਹੰਮਦ ਅਹਿਮਦ, ਕਿਸ਼ਤੀ ਦੌੜ ਪੁਰਸ਼ ਟੀਮ ਦੇ ਮੁਕਾਬਲੇ 8 ਮੈਂਬਰੀ ਟੀਮ ਨੇ ਕਾਂਸੇ ਦਾ ਅਤੇ ਸ਼੍ਰੀ ਸ਼ਗੁਨ ਚੌਧਰੀ, ਸ਼੍ਰੇਯਸੀ ਸਿੰਘ, ਵਰਸ਼ਾ ਵਰਮਨ ਨੇ ਨਿਸ਼ਾਨੇਬਾਜ਼ੀ ਡਬੱਲ ਟ੍ਰੈਪ ਮਹਿਲਾ ਟੀਮ ਨੇ ਕਾਂਸੇ ਦਾ ਮੈਡਲ ਜਿੱਤਿਆਂ। ਕੇਂਦਰੀ ਹੁਨਰ ਵਿਕਾਸ, ਉਦੱਮ, ਯੁਵਾ ਮਾਮਲੇ, ਖੇਡ ਮੰਤਰੀ ਸ਼੍ਰੀ ਸਰਬਾਨੰਦ ਸੋਲੇਵਾਲੇ ਨੇ ਸਾਰੇ ਮੈਡਲ ਜੇਤੂਆਂ ਨੂੰ ਵਧਾਈ ਦਿੱਤੀ। ਏਸ਼ਿਆਈ ਖੇਡਾਂ ਦੇ ਸੱਤਵੇਂ ਦਿਨ ਸਮਾਪਤ ਹੋਣ ਤੱਕ ਭਾਰਤੀ ਖਿਡਾਰੀਆਂ ਨੇ 15 ਮੈਡਲ ਜਿੱਤੇ । ਇਨਾਂ• ਵਿੱਚ ਇੱਕ ਸੋਨੇ ਦਾ, ਇੱਕ ਚਾਂਦੀ ਅਤੇ 13 ਕਾਂਸੇ ਦੇ ਮੈਡਲ ਸ਼ਾਮਿਲ ਹਨ।

WRITTEN BY