Skip to content
Independent perspectives. Global stories.
BREAKING

ਐੱਸ ਪੀ ਓਬਰਾਏ ਵੱਲੋਂ ਨਸ਼ਾ ਛੁਡਾਓ ਰੈਲੀ ਨੂੰ ਹਰੀ ਝੰਡੀ

Share this story

Page-1_19 ਪਟਿਆਲਾ, 26 ਸਤੰਬਰ (ਪੀ. ਟੀ.)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ੍ਰ. ਐਸ.ਪੀ. ਸਿੰਘ ਓਬਰਾਏ ਨੇ ਐਲੀਮੈਂਟਰੀ ਸਕੂਲ ਬਲਾਕ (2) ਦੇ ਬੱਚਿਆਂ ਵਲੋਂ ਕੱਢੀ ਗਈ ਨਸ਼ਾ ਛੁਡਾਓ ਰੈਲੀ ਨੂੰ ਹਰੀ ਝੰਡੀ ਦਿੱਤੀ। ਇਹ ਨਸ਼ਾ ਛੁਡਾਓ ਰੈਲੀ ਕਿਲ੍ਹਾ ਮੁਬਾਰਕ ਤੋਂ ਚਲ ਕੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸ਼ੇਰਾਂ ਵਾਲਾ ਗੇਟ ਵਿਖੇ ਸੰਪਨ ਹੋਈ। ਇਸ ਮੌਕੇ ’ਤੇ ਸ੍ਰ. ਐਸ.ਪੀ. ਸਿੰਘ ਓਬਰਾਏ ਨੇ ਬੱਚਿਆਂ ਨੂੰ ਪ੍ਰੇਰਿਆ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਰੁਚੀ ਦਿਖਾਉਣ। ਉਨ੍ਹਾਂ ਨੇ ਬੱਚਿਆਂ ਨਾਲ ਲਾਡ ਦੁਲਾਰ ਵੀ ਕੀਤਾ ਅਤੇ ਕਿਹਾ ਕਿ ਜੇ ਉਨ੍ਹਾਂ ਦੇ ਘਰ ਵਿਚ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਰੋਕਣ। ਪ੍ਰਾਈਮਰੀ ਐਜੂਕੇਸ਼ਨ ਅਫਸਰ (2) ਸ੍ਰੀ ਵਿਨੋਦ ਕੁਮਾਰ ਗੋਇਲ ਨੇ ਸ

. ਓਬਰਾਏ ਦਾ ਇਸ ਮੌਕੇ ’ਤੇ ਆਉਣ ਦਾ ਧੰਨਵਾਦ ਵੀ ਕੀਤਾ। ਇਸ ਨਸ਼ਾ ਛੁਡਾਓ ਰੈਲੀ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਆਨੰਦ ਨਗਰ, ਘਾਹ ਮੰਡੀ, ਆਨਾਜ ਮੰਡੀ, ਬਾਜਵਾ ਕਾਲੋਨੀ ਦੇ ਬੱਚਿਆਂ ਤੇ ਅਧਿਆਪਕਾਂ ਨੇ ਵੀ ਹਿੱਸਾ ਲਿਆ । ਬੱਚਿਆਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਨਸ਼ਿਆਂ ਦੇ ਵਿਰੁਧ ਨਾਹਰੇ ਲਾ ਰਹੇ ਸਨ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਦੇ ਜਨਰਲ ਸਕੱਤਰ ਸ੍ਰ. ਗਗਨਦੀਪ ਸਿੰਘ ਆਹੂਜਾ,  ਡਾਇਰੈਕਟਰ ਡਾ. ਮਦਨ ਲਾਲ ਹਸੀਜਾ, ਹਰਵਿੰਦਰ ਸਿੰਘ ਕੁੱਕੂ ਤੋਂ ਇਲਾਵਾ ਸਮਾਜ ਸੇਵੀ ਡਾ. ਨਰਬਹਾਦਰ ਵਰਮਾ ਆਦਿ ਵੀ ਮੌਜੂਦ ਸਨ।

WRITTEN BY