ਸੰਯੁਕਤ ਰਾਸ਼ਟਰ, 25 ਸਤੰਬਰ (ਪੀ. ਟੀ.)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਬਰਤਾਨੀਆਂ ਅਤੇ ਮਾਲਦੀਵ ਸਮੇਤ ਸੱਤ ਦੇਸ਼ਾਂ ਦੇ ਹਮ ਰੁਤਬਾ ਆਗੂਆਂ ਨਾਲ ਮੁਲਾਕਾਤ ਦੇ ਨਾਲ ਹੀ 10 ਦਿਨੀਂ ਅਮਰੀਕੀ ਯਾਤਰਾ ਸ਼ੁਰੂ ਹੋ ਗਈ ਹੈ। ਸੁਸ਼ਮਾ ਨੇ ਕੱਲ੍ਹ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ‘ਚ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਬਰਤਾਨੀਆਂ, ਸੂਡਾਨ , ਮਾਲਦੀਵ , ਨਾਰਵੇ, ਕਿਰਗਿਸਤਾਨ, ਅਤੇ ਨਾਈਜਿਰੀਆ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਗਰੀਸ ਦੇ ਉੱਪ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕੀਤੀ। ਸੁਸ਼ਮਾ ਸਵਰਾਜ ਆਪਣੀ ਅਮਰੀਕੀ ਯਾਤਰਾ ਦੌਰਾਨ ਕਰੀਬ 100 ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੇ ਇਥੇ ਆਉਣ ਤੋਂ ਪਹਿਲਾ ਸੁਸ਼ਮਾ ਬ੍ਰਿਕਸ, ਇਬਸਾ,ਜੀ4, ਰਾਸ਼ਟਰ ਮੰਡਲ ਅਤੇ ਸਾਰਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ
ਬੈਠਕਾਂ ‘ਚ ਹਿੱਸਾ ਲੈਣਗੇ।


