Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ਸਹਿਕਾਰੀ ਲੇਬਰਫੈਡ ਤੇ ਉਸਾਰੀ ਸੋਸਾਇਟੀਆਂ ਨੂੰ ਇਕਸਾਰ ਕੰਮ ਅਲਾਟ ਕਰਨ ’ਤੇ ਜ਼ੋਰ

Share this story

Page-1_25 ਚੰਡੀਗੜ੍ਹ 24 ਸਤੰਬਰ (ਪੀ. ਟੀ.)- ਸਹਿਕਾਰੀ ਲੈਬਰਫੈਡ ਅਤੇ ਉਸਾਰੀ ਸੋਸਾਇਟੀ ਨੂੰ ਮਜ਼ਬੂਤ ਬਨਾਉਣ ਦੀ ਜਰੂਰਤ ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਸੋਸਾਇਟੀਆਂ ਨੂੰ ਸਰਕਾਰੀ ਕੰਮ ਇਕਸਾਰ ਵੰਡਣ ਲਈ ਆਖਿਆ ਹੈ ਤਾਂ ਜੋ ਇਨ੍ਹਾਂ ਛੋਟੀਆਂ ਅਤੇ ਦਰਮਿਆਨੀਆਂ ਸੋਸਾਇਟੀਆਂ ਨੂੰ ਲਾਭ ਮਿਲ ਸਕੇ। ਸਹਿਕਾਰੀ ਲੈਬਰਫੈਡ ਅਤੇ ਉਸਾਰੀ ਸੋਸਾਇਟੀਆਂ ਨੂੰ ਦਰਪੇਸ਼ ਸਮੱਸਿਆਵਾਂ ਨਾਲ ਨਿਪਟਨ ਵਾਸਤੇ ਗਠਿਤ ਬੋਰਡ ਦੀ ਮੁੱਖ ਮੰਤਰੀ ਦਫਤਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਇਨ੍ਹਾਂ ਸੋਸਾਇਟੀਆਂ ਨੂੰ ਫਾਇਦਾ ਮੁੱਹਈਆ ਕਰਵਾਏ ਜਾਣ ਦੀ ਵਕਾਲਤ ਕੀਤੀ ਹੈ।  ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਸੋਸਾਇਟੀਆਂ ਦਾ ਮੁੱਖ ਉਦੇਸ਼ ਸਮਾਜ ਨੂੰ ਲਾਭ ਪਹੁੰਚਾਣਾ ਸੀ।  ਵੱਡੀਆਂ ਕੰਪਨੀਆਂ ਵਲੋਂ ਇਸ ਖੇਤਰ ਵਿੱਚ ਪ੍ਰਵੇਸ਼ ਕਰਨ ਕਰਕੇ ਇਹ ਸੋਸਾਇਟੀਆਂ ਮੁਕਬਲਾ

ਕਰਨ ਤੋਂ ਅਸਮਰਥ ਹੋ ਗਈਆਂ ਹਨ।  ਕਿਰਤੀ ਜਮਾਤ ਦੀ ਸਮੁੱਚੀ ਭਲਾਈ ਨੂੰ ਯਕੀਨੀ ਬਨਾਉਣ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਹਿਕਾਰੀ ਸੈਕਟਰ ਇਸ ਦਿਆਨਤਦਾਰੀ ਦੇ ਕਾਜ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਇਕ ਹੋਰ ਮੁੱਦੇ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਪੰਜਾਬ ਇਨਫੋਟੈਕ ਨੂੰ ਅਜਿਹੀਆਂ ਸੋਸਾਇਟੀਆਂ ਵਲੋਂ ਈ-ਟੈਂਡਰ ਭਰਨ ਲਈ ਪ੍ਰੋਸੈਸਿੰਗ ਫੀਸ ਵਿਚ ਤਰਕਸੰਗਤਤਾ ਲਿਆਉਣ ਲਈ ਆਖਿਆ ਤਾਂ ਜੋ ਇਹ ਸੋਸਾਇਟੀਆਂ ਈ-ਟੈਂਡਰਿੰਗ ਦੀ ਪ੍ਰੀਕ੍ਰਿਆ ਵਿਚ ਹਿੱਸਾ ਲੈ ਸਕਣ।  ਉਨ੍ਹਾਂ ਨੇ ਸਹਿਕਾਰੀ ਵਿਭਾਗ ਨੁੂੰ ਇਹ ਯਕੀਨੀ ਬਨਾਉਣ ਵਾਸਤੇ ਆਖਿਆ ਕਿ ਇਨ੍ਹਾਂ ਸੋਸਾਇਟੀਆਂ ਦਾ ਸਾਰਾ ਭੁਗਤਾਨ ਸਹਿਕਾਰੀ ਬੈਂਕ ਦੇ ਰਾਹੀਂ ਹੋਵੇ ਤਾਂ ਜੋ ਉਨ੍ਹਾਂ ਨੂੰ ਲਾਭ ਮਿਲ ਸਕੇ।  ਲੈਬਰਫੈਡ ਦੇ ਆਗੂਆਂ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਸ. ਬਾਦਲ ਨੇ ਸਿੰਚਾਈ ਅਤੇ ਲੋਕ ਨਿਰਮਾਨ ਵਿਭਾਗ ਨੂੰ ਇਨ੍ਹਾਂ ਸੋਸਾਇਟੀਆਂ ਨੂੰ ਸੂਚੀਦਰਜ ਕਰਨ ਦਾ ਢੰਗ ਤਰੀਕਾ ਸੌਖਾ ਕਰਨ ਲਈ ਆਖਿਆ ਹੈ। ਮਜਦੂਰੀ ਅਤੇ ਸਮਗਰੀ ਦੀ ਲਾਗਤ ਵਿਚ ਵਾਧੇ ਨੂੰ ਧਿਆਨ ਵਿੱਚ ਰੱਖਦੇ  ਹੋਏ ਮੁੱਖ ਮੰਤਰੀ ਨੇ ਇਨ੍ਹਾਂ ਸੋਸਾਇਟੀਆਂ ਦੇ ਹੁਨਰਮੰਦ ਕੰਮ ਦੀ ਸੀਮਾ ਮੌਜੂਦਾ 30 ਲੱਖ ਰੁਪਏ ਤੋਂ ਵੱਧਾ ਕੇ 40 ਲੱਖ ਰੁਪਏ ਕਰਨ ਦੀ ਵੀ ਸਹਿਮਤੀ ਦੇ ਦਿੱਤੀ ਹੈ।  ਇਸੇ ਤਰ੍ਹਾਂ ਹੀ ਉਨ੍ਹਾਂ ਨੇ ਇਨਪੁਟ ਲਾਗਤਾਂ ਵਿਚ ਹੋਏ ਵੱਡੇ ਵਾਧੇ ਦੇ ਮੱਦਨਜ਼ਰ ਬਿਆਨ ਰਕਮ ਤੋਂ ਛੋਟ ਨੂੰ ਸੋਧਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ।  ਉਨ੍ਹਾਂ ਨੇ ਸਹਿਕਾਰੀ ਵਿਭਾਗ ਨੂੰ ਕਿਹਾ ਕਿ ਉਹ ਪੰਜਾਬ ਮੰਡੀ ਬੋਰਡ ਅਤੇ ਦਿਹਾਤੀ ਵਿਕਾਸ ਦੇ ਪੰਚਾਇਤੀ ਰਾਜ ਵਿੰਗ ਨੂੰ ਇਨ੍ਹਾਂ ਸੋਸਾਇਟੀਆਂ ਨੂੰ ਕੰਮ ਅਲਾਟ ਕਰਨ ਲਈ ਸੂਚੀਦਰਜ ਕਰੇ।         ਇਸ ਮੌਕੇ ਹਾਜ਼ਰ ਹੋਰਨਾਂ ਵਿਚ ਪ੍ਰਮੁੱਖ ਸੰਸਦੀ ਸਕੱਤਰ ਸ੍ਰੀ ਕੇ.ਡੀ.ਭੰਡਾਰੀ, ਚੇਅਰਮੈਨ ਲੇਬਰਫੈਡ ਸ੍ਰੀ ਗੁਰਪ੍ਰਤਾਪ ਸਿੰਘ ਖੁਸ਼ੈਲਪੁਰ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਐਸ.ਕੇ.ਸੰਧੂ, ਸਕੱਤਰ ਸਥਾਨਿਕ ਸਰਕਾਰ ਸ੍ਰੀ ਅਸ਼ੋਕ ਗੁਪਤਾ, ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਏ.ਐਸ.ਮਿਗਲਾਨੀ, ਵਿਸ਼ੇਸ ਸਕੱਤਰ ਸਹਿਕਾਰਤਾ ਸ੍ਰੀਮਤੀ ਕਮਲਪ੍ਰੀਤ ਕੌਰ ਬਰਾੜ ਸ਼ਾਮਲ ਸਨ।

WRITTEN BY