ਚੰਡੀਗੜ੍ਹ, 24 ਅਕਤੂਬਰ (ਪੀ. ਟੀ.)- ਲੋਕ ਸਭਾ ਦੀ ਸਿਫਾਰਸ਼ ’ਤੇ ਕਾਮਨਵੈਲਥ ਪਾਰਲੀਮੈ‘ਟਰੀ ਐਸੋਸੀਏਸ਼ਨ (ਸੀ. ਪੀ. ਏ) ਹੈਡਕੁਆਰਟਰ ਲੰਡਨ ਦੁਆਰਾ ਸੰਸਦੀ ਖੇਤੀਬਾੜੀ ਕਮੇਟੀਆਂ ਤੇ ਤਜ਼ਵੀਜ਼ਤ ਸੀ. ਪੀ. ਏ ਦੀ ਵਰਕਸ਼ਾਪ ਚੰਡੀਗੜ੍ਹ ਵਿਖੇ ਕਰਵਾਉਣ ਲਈ ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਚੁਣਿਆ ਗਿਆ ਹੈ। ਇਹ ਜਾਣਕਾਰੀ ਅੱਜ ਇਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਸੰਸਦੀ ਖੇਤੀਬਾੜੀ ਕਮੇਟੀਆਂ ਤੇ ਤਜ਼ਵੀਜ਼ਤ ਸੀ. ਪੀ. ਏ. ਵਰਕਸ਼ਾਪ ਦੇ ਪ੍ਰਬੰਧਾਂ ਲਈ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਹੋਈ ਮੀਟਿੰਗ ਦੋਰਾਨ ਦਿਤੀ। ਮੀਟਿੰਗ ਵਿਚ ਟਰਾਂਸਪੋਰਟ ਮੰਤਰੀ, ਸ੍ਰੀ ਅਜੀਤ ਸਿੰਘ ਕੋਹਾੜ, ਖੇਤੀਬਾੜੀ ਮੰਤਰੀ ਸ. ਤੋਤਾ ਸਿੰਘ, ਲੋਕ ਨਿਰਮਾਣ ਮੰਤਰੀ ਸ੍ਰੀ ਜਨਮੇਜਾ ਸਿੰਘ ਸੇਖੋ,
ਵਿੱਤ ਮੰਤਰੀ ਸ੍ਰੀ ਪਰਮਿੰਦਰ ਸਿੰਘ ਢੀ‘ਡਸਾ, ਮੁੱਖ ਸਕੱਤਰ ਸ੍ਰੀ ਸਰਵੇਸ਼ ਕੌੋਸ਼ਲ, ਵਿੱਤ ਕਮਿਸ਼ਨਰ ਸ੍ਰੀ ਸੁਰੇਸ਼ ਕੁਮਾਰ ਅਤੇ ਹੋਰ ਵਿਭਾਗਾਂ ਦੇ ਉ¤ਚ ਅਧਿਕਾਰੀ ਸ਼ਾਮਲ ਸਨ। ਡਾ ਅਟਵਾਲ ਨੇ ਦੱਸਿਆ ਕਿ ਇਹ ਵਰਕਸ਼ਾਪ 29 ਅਕਤੂਬਰ ਤੋ‘ 31 ਅਕਤੂਬਰ, 2014 ਤੱਕ ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ। ਇਹ ਵਰਕਸਾਪ ਗ੍ਰੀਨਵਿਚ ਯੂਨੀਵਰਸਿਟੀ (ਯੂ.ਕੇ) ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
ਇਸ ਵਰਕਸ਼ਾਪ ਵਿੱਚ ਸੀ.ਪੀ.ਏ. ਇੰਡੀਆ ਯੂਨੀਅਨ ਅਤੇ ਦੋ ਰਾਜਾਂ ਦੀਆਂ ਸੀ.ਪੀ.ਏ ਬ੍ਰਾਂਚਾਂ ਸਮੇਤ ਏਸ਼ੀਆ/ਦੱਖਣੀ ਏਸੀਆ, ਬੰਗਲਾਦੇਸ਼, ਪਾਕਿਸਤਾਨ, ਸ੍ਰੀਲੰਕਾ, ਮਾਲਦੀਵਜ, ਮਲੇਸ਼ੀਆ ਅਤੇ ਸਿੰਗਾਪੁਰ ਤੋ‘ ਡੈਲੀਗੇਟਜ਼ ਵਲੋ‘ ਹਿੱਸਾ ਲੈਣ ਦੀ ਸੰਭਾਵਨਾ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਵਰਕਸਾਪ ਦਾ ਮੰਤਵ ਸੰਸਦੀ ਖੇਤੀਬਾੜੀ ਕਮੇਟੀਆਂ ਦੇ ਕੰਮਕਾਜ ਨੂੰ ਹਰ ਜਿਆਦਾ ਮਜ਼ਬੂਤ ਕਰਨਾ ਅਤੇ ਇਸ ਖੇਤਰ ਵਿੱਚ ਸੰਸਦਾਂ ਦੀ ਸਮਰੱਥਾ ਨੂੰ ਵਧਾਉਣਾ ਹੈ। ਇਸ ਸੰਮੇਲਨ ਵਿੱਚ ਆਲਮੀ ਪੱਧਰ ‘ਤੇ ਉਘੇ ਖੇਤੀ ਮਾਹਿਰ, ਖੇਤੀ ਵਿਗਿਆਨੀ ਤੇ ਪ੍ਰਗਤੀਸ਼ੀਲ ਕਿਸਾਨਾਂ ਦੀ ਵੱਧ ਤੋਂ ਵੱਧ ਸ਼ਾਮੂਲੀਅਤ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਆਖਿਆ ਕਿ ਇਸ ਸੰਮੇਲਨ ਦੌਰਾਨ ਵੱਖ-ਵੱਖ ਤਕਨੀਕੀ ਸੈਸ਼ਨਾਂ ਰਾਹੀਂ ਖੇਤੀ ਮਾਹਿਰਾਂ ਨਾਲ ਵਿਚਾਰ ਚਰਚਾ ਅਤੇ ਮੁਲਾਕਾਤਾਂ ਨਾਲ ਕਿਸਾਨਾਂ ਦੇ ਗਿਆਨ ਵਿੱਚ ਹੋਰ ਵਾਧਾ ਹੋਵੇਗਾ। ਉਹਨਾਂ ਦੱਸਿਆ ਕਿ ਖੇਤੀਬਾੜੀ ਵਿੱਚ ਹਾਲ ਹੀ ਦੇ ਸਮੇਂ ਦੌਰਾਨ ਲਾਗੂ ਕੀਤੇ ਤਕਨੀਕੀ ਪੱਖਾਂ ਨੂੰ ਨੁਮਾਇਸ਼ ਦੌਰਾਨ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੰਮੇਲਨ ਦੌਰਾਨ ਖੇਤੀਬਾੜੀ ਆਦਿ ਨਾਲ ਸਬੰਧਤ ਸਟਾਲ ਵੀ ਲਗਾਏ ਜਾਣਗੇ।
ਇਸ ਵਰਕਸਾਪ ਨੂੰ ਆਯੋਜਿਤ ਕਰਨ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੇ ਮੱਦੇਨਜ਼ਰ ਡਾ ਅਟਵਾਲ ਨੇ ਯੂ ਟੀਂ ਪ੍ਰਸਾਸਨ ਅਤੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਜਿੰਨਾਂ ਵਿੱਚ ਖੇਤੀਬਾੜੀ, ਵਿੱਤ, ਗ੍ਰਹਿ, ਟਰਾਂਸਪੋਰਟ, ਸਿਹਤ, ਲੋਕ ਸੰਪਰਕ ਵਿਭਾਗ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਅਤੇ ਪ੍ਰਾਹੁਣਚਾਰੀ ਵਿਭਾਗ ਨੂੰ ਲੋੜੀਦੇ ਪ੍ਰਬੰਧ ਯਕੀਨੀ ਬਣਾਉਣ ਲਈ ਆਖਿਆ ਹੈ।



