ਨਵੀਂ ਦਿੱਲੀ / ਮੁੰਬਈ, 22 ਸਤੰਬਰ (ਪੀ.ਟੀ.) – ਮਹਾਰਾਸ਼ਟਰ ‘ਚ ਸ਼ਿਵਸੈਨਾ ਤੇ ਭਾਰਤੀ ਜਨਤਾ ਪਾਰਟੀ ‘ਚ ਵਿਧਾਨਸਭਾ ਚੋਣ ਦੇ ਮੱਦੇਨਜ਼ਰ ਸੀਟ ਬਟਵਾਰੇ ਨੂੰ ਲੈ ਕੇ ਜਾਰੀ ਗਤੀਰੋਧ ਦੇ ਚਲੱਦਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਨੂੰ ਉੱਧਵ ਠਾਕਰੇ ਨਾਲ ਗੱਲ ਕੀਤੀ। ਬਹਰਹਾਲ, ਦੋਵੇਂ ਦਲ 25 ਸਾਲ ਪੁਰਾਣੇ ਗੱਠਜੋੜ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹੋਏ ਹਨ। ਜਾਣਕਾਰੀ ਦੇ ਅਨੁਸਾਰ, ਸ਼ਾਹ ਨੇ ਅੱਜ ਸ਼ਿਵਸੈਨਾ ਪ੍ਰਮੁੱਖ ਉੱਧਵ ਠਾਕਰੇ ਨਾਲ ਫ਼ੋਨ ‘ਤੇ ਗੱਲ ਕੀਤੀ।



