ਨਵੀਂ ਦਿੱਲੀ, 22 ਸਤੰਬਰ (ਪੀ.ਟੀ.) – ਲਦਾਖ਼ ਦੇ ਚੁਮਾਰ ਖੇਤਰ ‘ਚ ਲਗਾਤਾਰ ਵੱਧ ਰਹੀ ਚੀਨੀ ਘੁਸਪੈਠ ’ਤੇ ਭਾਰਤ ਨੇ ਸਖ਼ਤ ਰੁੱਖ ਅਪਣਾਇਆ ਹੈ ਤੇ ਚੀਨੀ ਮੀਡੀਆ ਨਾਲ ਹੋਣ ਵਾਲੀ ਗੱਲਬਾਤ ਰੱਦ ਕਰ ਦਿੱਤੀ ਹੈ। ਲਗਾਤਾਰ ਸੀਮਾ ਖੇਤਰ ’ਚ ਚੀਨੀ ਘੁਸਪੈਠ ਦਾ ਪਹਿਲਾ ਅਸਰ ਦੋਵਾਂ ਦੇਸ਼ਾਂ ਦੀ ਮੀਡੀਆ ਦੇ ’ਚ ਹੋਣ ਵਾਲੀ ਗੱਲਬਾਤ ’ਤੇ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ 24 ਸਤੰਬਰ ਨੂੰ ਦਿੱਲੀ ’ਚ ਪ੍ਰਸਤਾਵਿਤ ਭਾਰਤ – ਚੀਨ ਦੇ ਮੀਡੀਆ ਸੰਸਥਾਨਾਂ ’ਚ ਗੱਲਬਾਤ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ ਇਹ ਬੈਠਕ ਹਰ ਸਾਲ ਹੁੰਦੀ ਹੈ, ਲੇਕਿਨ ਇਸ ਵਾਰ ਸਰਕਾਰ ਨੇ ਚੀਨੀ ਪੱਤਰਕਾਰਾਂ ਦੀ ਯਾਤਰਾ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।



