Skip to content
Independent perspectives. Global stories.
BREAKING

85 ਫੀਸਦੀ ਡਾਕਟਰ ਨਰਪਿਸ਼ਾਚ : ਪੱਪੂ ਯਾਦਵ

Share this story

Page-1_13 ਪਟਨਾ, 21 ਸਤੰਬਰ (ਪੀ.ਟੀ.)-ਰਾਸ਼ਟਰਵਾਦੀ ਜੰਨਤਾ ਦਲ (ਆਰ ਜੇ ਡੀ) ਦੇ ਮੈਂਬਰ ਪਾਰਲੀਮੈਂਟ ਸ੍ਰੀ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨੂੰ ਡਾਕਟਰ ਭਾਈਚਾਰੇ ਉੱਪਰ ਤਿਖਾ ਹਮਲਾ ਬੋਲਦੇ ਹੋਏ ਦੋਸ਼ ਲਗਾਇਆ ਹੋਇਆ ਹੈ ਕਿ 85 ਫੀਸਦੀ ਡਾਕਟਰ ਨਰਪਿਸ਼ਾਚ ਹਨ। ਉਨ੍ਹਾਂ ਨੂੰ ਮਰੀਜ਼ਾਂ ਨਾਲ ਕੋਈ ਸਰੋਕਾਰ ਨਹੀਂ ਉਨ੍ਹਾਂ ਦਾ ਮਤਲਬ ਸਿਰਫ ਪੈਸੇ ਨਾਲ ਹੈ। ਆਈ ਐੱਮ ਏ ਨੂੰ ਜੰਨਤਾ ਨਾਲ ਕੋਈ ਮਤਲਬ ਨਹੀਂ। ਉਨ੍ਹਾਂ ਨੇ ਇਹ ਵੀ ਆਖਿਆ ਕਿ ਰਾਜਨੀਤੀ ਨੂੰ ਵੇਸਵਾ ਬਣਾ ਦਿੱਤਾ ਹੈ। ਇਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਰਾਜ ਨੇਤਾਵਾਂ ਤੇ ਤਿੱਖਾ ਹਮਲਾ ਬੋਲਦੇ ਕਿਹਾ ਕਿ ਰਾਜਨੀਤੀ ਕਰਨ ਵਾਲੇ ਬਹੁਤ ਵੱਡੇ ਖਰਨਾਇਕ ਬਣਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਰਾਜਨੀਤੀ ਨਹੀਂ ਕਰਦੇ ਸਗੋਂ ਜੰਨਤਾ ਦਾ ਅਵਾਜ਼ ਉਠਾਉਂਦੇ ਹਨ।ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਡਕਟਰਾਂ ਦੀ

ਪ੍ਰੈਕਟਿਸ ਬੰਧ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਨਰਸਿੰਗ ਹੋਮ ਐਕਟ ਲਾਗੂ ਕਰਨ ਦੀ ਵੀ ਮੰਗ ਕੀਤੀ।  ਉਨ੍ਹਾਂ ਦੱਸਿਆ ਕਿ 13 ਅਕੂਬਰ ਨੂੰ ਸਹਿਰਸਾ ਦੇ ਪਟੇਲ ਮੈਦਾਨ ’ਚ ਇਸ ਵਿਸ਼ੇ ’ਤੇ ਜਨਤ ਅਦਾਲਤ ਲਗਾਈ ਜਾਵੇਗੀ। ਇਥੇ ਜਿਕਰਯੋਗ ਹੈ ਕਿ ਸ੍ਰੀ ਪੱਪੂ ਯਾਦਵ ਨੇ ਨਿੱਜੀ ਸੇਹਤ ਸੇਵਾਵਾਂ ਅਤੇ ਵੱਖ ਵੱਖ ਮੈਡੀਕਲ ਟੈਸਟਾਂ ਲਈ ਫੀਸ ਨਿਰਧਾਰਤ ਕਰਨ ਦੀ ਮੰਗ ਉਠਾਈ ਸੀ ਜਿਸ ਪਿਛੋਂ ਆਈ ਐੱਮ ਏ ਉਨ੍ਹਾਂ ਦਰਮਿਆਨ ਟਕਰਾਵ ਚੱਲ ਰਿਹਾ ਹੈ।

WRITTEN BY