ਰਾਂਚੀ, 24 ਜੁਲਾਈ (ਪੀ.ਟੀ.)-ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਬੰਦੂਕ ਦੀ ਨੋਕ ‘ਤੇ ਉਦਯੋਗੀਕਰਨ ਨਹੀਂ ਹੋਵੇਗਾ। ਝਾਰਖੰਡ ਦੇ ਹਜਾਰੀਬਾਗ ਜ਼ਿਲ੍ਹੇ ਵਿਚ ਕੇਰੇਦਾਰੀ ਵਿਚ ਐਨ.ਟੀ.ਪੀ.ਸੀ ਦੇ ਊਰਜਾ ਪ੍ਰੋਜੈਕਟ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਲੋਕਾਂ ‘ਤੇ ਪੁਲਿਸ ਗੋਲੀਬਾਰੀ ਦਾ ਜ਼ਿਕਰ ਕਰਦੇ ਹੋਏ ਸੋਰੇਨ ਨੇ ਕਿਹਾ

ਕਿ ਉਦਯੋਗੀਕਰਨ ਬੰਦੂਕ ਦੀ ਨੋਕ ‘ਤੇ ਨਹੀਂ ਹੋ ਸਕਦਾ। ਰਾਜਿੰਦਰ ਸਿਹਤ ਵਿਭਾਗ ਸੰਸਥਾਨ (ਰਿਮਸ) ਵਿਚ ਜ਼ਖ਼ਮੀਆਂ ਨੂੰ ਦੇਖਣ ਗਏ ਸੋਰੇਨ ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਗ੍ਰਾਮੀਣਾਂ ਨੇ ਕਿਹਾ ਕਿ ਠੇਕੇਦਾਰ ਅਤੇ ਉਸ ਦੇ ਆਦਮੀਆਂ ਨੇ ਪਹਿਲਾਂ ਹਮਲਾ ਕੀਤਾ। ਗ੍ਰਾਮੀਣਾਂ ਨੇ ਜਦੋਂ ਇਸ ਦਾ ਜਵਾਬ ਦਿੱਤਾ ਤਾਂ ਉਹ ਪੁਲਿਸ ਦੀ ਸ਼ਰਨ ਵਿਚ ਗਏ, ਜਿਸ ਨੇ ਗੋਲੀਬਾਰੀ ਕੀਤੀ।ਖੱਬੇਪੱਖੀ ਦਲਾਂ ਨੇ ਬੁੱਧਵਾਰ ਨੂੰ ਹਜਾਰੀਬਾਗ ਅਤੇ ਰਾਮਗੜ੍ਹ ਜ਼ਿਲ੍ਹਿਆਂ ਵਿਚ ਬੰਦ ਦੀ ਅਪੀਲ ਕੀਤੀ ਹੈ। ਸਾਬਕਾ ਮੁੱਖ ਮੰਤਰੀ ਅਰਜੁਨ ਮੁੰਡਾ ਦੀ ਅਗਵਾਈ ਵਿਚ ਭਾਜਪਾ ਦੇ ਇਕ ਦਲ ਨੇ ਹਜਾਰੀਬਾਗ ਵਿਚ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ।
ਬੰਦੂਕ ਦੀ ਨੋਕ ‘ਤੇ ਉਦਯੋਗੀਕਰਨ ਨਹੀਂ : ਹੇਮੰਤ ਸੋਰੇਨ



