Skip to content
Independent perspectives. Global stories.
BREAKING

ਅੱਗ ਦੀ ਭੇਂਟ ਚੜ੍ਹਿਆ ਰਾਮਪੁਰਫੂਲ ਦਾ ਪੰਜਾਬ ਨੈਸ਼ਨਲ ਬੈਂਕ

Share this story

ਬਠਿੰਡਾ, 21 ਸਤੰਬਰ (ਪੀ.ਟੀ.)-ਸ਼ਹਿਰ ਦੇ ਰਾਮਪੁਰਫੂਲ ‘ਚ ਸਵੇਰੇ 4 ਵਜੇ ਪੰਜਾਬ ਨੈਸ਼ਨਲ ਬੈਂਕ ‘ਚ ਅੱਗ ਲੱਗਣ ਦੀ ਖਬਰ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨੇ ਕਾਫੀ ਜੱਦੋ ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਨਾਲ ਬੈਂਕ ਦੀ ਇਮਾਰਤ ਨੂੰ ਤਾਂ ਨੁਕਸਾਨ ਪਹੁੰਚਿਆ ਹੀ ਹੈ ਸਗੋਂ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਘਟਨਾ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਬੈਂਕ ‘ਚ ਅੱਗ ਲੱਗਣ ਦਾ ਕਾਰਨ ਦਾ ਸ਼ਾਰਟ ਸਰਕਟ ਹੈ।  ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਬੈਂਕ ਦੀ ਇਮਾਰਤ ਅੱਗ ਨਾਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ , ਲੱਖਾਂ ਦੇ ਨੁਕਸਾਨ ਦਾ ਖਦਸ਼ਾ ਹੈ।

WRITTEN BY