ਚੰਡੀਗੜ੍ਹ, 21 ਸਤੰਬਰ (ਨਾਗਪਾਲ)-ਜੰਮੂ ਅਤੇ ਕਸ਼ਮੀਰ ਵਿੱਚ ਆਈ ਕੁਦਰਤੀ ਆਫਤ ਨਾਲ ਬਹੁਤ ਸਾਰੇ ਪਰਿਵਾਰਾਂ ਦੇ ਪਰਿਵਾਰ ਮਾਰੇ ਗਏ, ਕੁਝ ਬੇਘਰ ਹੋ ਕੇ ਭੁੱਖੇ ਭਾਣੇ ਆਪਣੀ ਦਿਨ ਕੱਟੀ ਕਰ ਰਹੇ ਹਨ। ਉਨ੍ਹਾਂ ਲਈ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ (ਰਜਿ:) ਦੇ ਵੱਖ-ਵੱਖ ਗੁਰਦੁਆਰਿਆਂ ਦੀਆਂ ਸਿੱਖ ਸੰਗਤਾਂ ਵੱਲੋਂ ਇਸ ਕਰੋਪੀ ਦੇ ਸ਼ਿਕਾਰ ਲੋਕਾਂ ਲਈ ਸੁੱਕਾਂ ਰਾਸ਼ਨ ਭੇਜਣ ਲਈ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ। ਇਸ ਵਿੱਚ 500 ਕੁਇੰਟਲ ਆਦਾ, 25 ਕੁਇੰਟਲ ਚਾਵਲ, 20 ਕੁਇੰਟਲ ਦਾਲਾਂ, 150 ਕਿੱਲੋ ਚੀਨੀ, 50 ਕਿੱਲੋ ਚਾਹ ਪੱਤੀ, 25ਪੇਟੀਆਂ ਬਿਸਕੁਟ, 100 ਪੇਟੀ ਪੀਣ ਵਾਲਾ ਪਾਣੀ, 600 ਕੰਬਲ, ਦਵਾਈਆਂ ਅਤੇ ਹੋਰ ਰੋਜ਼ਾਨਾ ਦੀ ਜਰੂਰਤ ਲਈ 10 ਟਨ ਸਮਾਨ ਦੋ ਟਰੱਕਾਂ ਰਾਹੀਂ ਸਟੇਸ਼ਨ ਹੈਡਕੁਆਟਰ ਨੂੰ ਪਹੁੰਚਦਾ ਕੀਤਾ ਗਿਆ ਜੋ ਹਵਾਈ ਜਹਾਜ ਰਾਹੀਂ ਸ੍ਰੀ ਨਗਰ ਤੱਕ ਪਹੁੰਚਾਇਆ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ
ਸੈਕਟਰ 34-ਡੀ ਵੱਲੋਂ 2500 ਪੈਕਟ ਪਕਾਏ ਹੋਏ ਲੰਗਰ ਦੇ ਸਿੱਧੇ ਹਵਾਈ ਜਹਾਜ ਰਾਹੀਂ ਗੁਰਦੁਆਰਾ ਸਾਹਿਬ ਸ੍ਰੀ ਨਗਰ ਪਹੁੰਚਾਏ ਗਏ। ਇਸ ਬਹੁਤ ਵੱਡੀ ਤ੍ਰਾਸਦੀ ਵਿੱਚ ਪ੍ਰਭਾਵਿਤ ਲੋਕਾਂ ਲਈ ਚੰਡੀਗੜ੍ਹ ਦੇ ਵੱਖ-ਵੱਖ ਗੁਰਦੁਆਰਿਆਂ ਸਾਹਿਬਾਨਾਂ ਵਿੱਚ ਰੋਜ਼ਾਨਾਂ ਸੁੱਖ ਸਾਂਤੀ ਲਈ ਅਰਦਾਸਾਂ ਬੇਨਤੀਆਂ ਵੀ ਕੀਤੀਆਂ ਜਾ ਰਹੀਆਂ ਹਨ।



