Skip to content
Independent perspectives. Global stories.
BREAKING

ਮਾਣਹਾਨੀ ਮਾਮਲੇ ’ਚ ਕੇਜਰੀਵਾਲ, ਪ੍ਰਸ਼ਾਂਤ ਭੂਸ਼ਣ, ਇਲਮੀ ਤੇ ਸਿਸੋਦੀਆ ’ਤੇ ਦੋਸ਼ ਤੈਅ

Share this story

Page-3_11 ਨਵੀਂ ਦਿੱਲੀ, 20 ਸਤੰਬਰ (ਪੀ.ਟੀ.)-ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਦੇ ਬੇਟੇ ਵੱਲੋਂ ਦਰਜ ਮਾਣਹਾਨੀ ਕੇਸ ‘ਚ ਪਟਿਆਲਾ ਹਾਊਸ ਅਦਾਲਤ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਸ਼ਾਜ਼ੀਆ ਇਲਮੀ, ਪ੍ਰਸ਼ਾਂਤ ਭੂਸ਼ਣ ਤੇ ਮਨੀਸ਼ ਸਿਸੋਦੀਆ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਕੇਜਰੀਵਾਲ ਸਮੇਤ ਇਨ੍ਹਾਂ ਸਾਰੇ ਆਗੂਆਂ ਦੇ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਚੱਲੇਗਾ। ਮੈਟਰੋਪਾਲਿਟਨ ਮੈਜਿਸਟ੍ਰੇਟ ਸੁਨੀਲ ਕੁਮਾਰ ਸ਼ਰਮਾ ਨੇ ਦੋਸ਼ ਤੈਅ ਕਰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 17 ਜਨਵਰੀ 2015 ਤੈਅ ਕੀਤੀ ਹੈ, ਇਸ ਦਿਨ ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ। ਗੌਰਤਲਬ ਹੈ ਕਿ ਅਰਵਿੰਦ ਕੇਜਰੀਵਾਲ ਨੇ ਸਾਬਕਾ ਕਾਨੂੰਨ ਮੰਤਰੀ ਕਪਿਲ

ਸਿੱਬਲ ‘ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਕਾਨੂੰਨ ਮੰਤਰੀ ਬਣਨ ਦੇ 24 ਘੰਟਿਆਂ ਦੇ ਅੰਦਰ ਹੀ ਹਚਿਸਨ ਏਸਾਰ ਨੂੰ ਵੋਡਾਫੋਨ ਦੀ 11217 ਕਰੋੜ ਦੀ ਦੇਦਾਰੀ ਦਾ ਮਾਮਲਾ ਅਦਾਲਤ ਦੇ ਬਾਹਰ ਹੀ ਨਿਪਟਾ ਦਿੱਤਾ ਸੀ।

WRITTEN BY