Skip to content
Independent perspectives. Global stories.
BREAKING

ਵਾਲਮੀਕ ਕ੍ਰਾਂਤੀ ਸੈਨਾ ਦੇ ਵਰਕਰਾਂ ਉੱਪਰ ਕੁਲਾਰ ਵਿਖੇ ਪੁਲਿਸ ਵੱਲੋ ਲਾਠੀਚਾਰਜ

Share this story

ਸ਼ਾਹਕੋਟ 20 ਸਤੰਬਰ (ਸੁਰਿੰਦਰ ਸਿੰਘ ਪਦਮ)-ਅੰਮ੍ਰਿਤਸਰ ਦੇ ਵਾਲਮੀਕ ਤੀਰਥ ਸਥਿਤ ਧੂਣਾ ਸਾਹਿਬ ਅਤੇ ਲਵ ਕੁਸ਼ ਪਾਠਸ਼ਾਲਾ ਤੇ ਪੰਜਾਬ ਸਰਕਾਰ ਵੱਲੋਂ ਮਹੰਤ ਬਲਦੇਵ ਗਿਰੀ ਦਾ ਕਬਜਾ ਕਰਵਾਏ ਜਾਣ ਦੇ ਵਿਰੋਧ ਵਿੱਚ ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਵੱਲੋਂ ਕੀਤੇ ਜਾ ਰਹੇ ਅਰਥੀ ਫੂਕ ਮੁਜਾਹਰੇ ਉੱਪਰ ਪਿੰਡ ਕੁਲਾਰ ਵਿਖੇ ਪੁਲੀਸ ਵੱਲੋਂ ਭਾਰੀ ਲਾਠੀਚਾਰਜ ਕੀਤਾ ਗਿਆ। ਦਸਣਯੋਗ ਹੈ ਕਿ ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਅਤੇ ਕਈ ਹੋਰ ਵਾਲਮੀਕ ਸਭਾਵਾਂ ਵੱਲੋਂ ਸਰਕਾਰ ਦੇ ਉਕਤ ਫੈਸਲੇ ਦੇ ਵਿਰੋਧ ਵਿੱਚ ਅੱਜ ਪਿੰਡ ਮਲਸੀਆਂ ਵਿਖੇ ਮੁਜਾਹਰਾ ਕਰਨ ਤੋਂ ਉਪਰੰਤ ਸਰਕਾਰ ਦੇ ਕਈ ਮੰਤਰੀਆਂ ਦੀਆਂ ਅਰਥੀਆਂ ਫੂਕਣ ਦਾ ਐਲਾਨ ਕੀਤਾ ਸੀ। ਉਕਤ ਮੁਜਾਹਰੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲੀਸ ਪ੍ਰਸ਼ਾਸਨ ਨੇ ਅੱਜ ਤੜਕਸਾਰ ਹੀ ਮਲਸੀਆਂ ਨੂੰ ਵੱਡੀ ਪੁਲੀਸ ਛਾਉਣੀ ‘ਚ ਬਦਲ ਦਿਤਾ ਸੀ। ਮੁਜਾਹਰਾਕਾਰੀਆਂ ਨੇ ਪੁਲੀਸ ਦੀ ਸਖਤੀ ਨੂੰ ਦੇਖਦੇ ਹੋਏ ਪਿੰਡ ਕੁਲਾਰ ਵਿਖੇ ਆਪਣਾ ਇਕੱਠ ਕਰਨ ਦਾ

ਫੈਸਲਾ ਕਰ ਲਿਆ। ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਪੰਜਾਬ ਦੇ ਪ੍ਰਧਾਨ ਸਰਬਣ ਗਿੱਲ ,ਮੀਤ ਪ੍ਰਧਾਨ ਤਰਲੋਕ ਸਿੰਘ ਸਹੋਤਾ , ਹਲਕਾ ਸ਼ਾਹਕੋਟ ਦੇ ਪ੍ਰਧਾਨ ਜਸਪਾਲ ਸਿੰਘ ਤੇਜੀ ਅਤੇ ਸਤਨਾਮ ਸਿੰਘ ਦੀ ਅਗਵਾਈ ‘ਚ ਵਾਲਮੀਕ ਬ੍ਰਾਦਰੀ ਨਾਲ ਸਬੰਧਤ ਵੱਡੀ ਗਿਣਤੀ ‘ਚ ਮਰਦ ਅਤੇ ਔਰਤਾਂ ਕੁਲਾਰ ਵਿਖੇ ਇਕੱਠੀਆ ਹੋ ਗਈਆ। ਭਿਣਕ ਪੈਣ ਤੇ ਪੁਲੀਸ ਦੇ ਏ ਐਸ.ਪੀ ਵਿਵੇਕ ਸੋਨੀ ਅਤੇ ਡੀ.ਐਸ.ਪੀ ਸ਼ਾਹਕੋਟ ਅਸ਼ਵਨੀ ਅਤਰੀ ਦੀ ਅਗਵਾਈ ‘ਚ ਵੱਡੀ ਪੱਧਰ ਤੇ ਪੁਲੀਸ ਵੀ ਕੁਲਾਰ ਵਿਖੇ ਪਹੁੰਚ ਗਈ। ਪੁਲੀਸ ਅਧਿਕਾਰੀਆ ਨੇ ਵਾਲਮੀਕ ਆਗੂਆ ਨੂੰ ਮੁਜ਼ਾਹਰਾ ਨਾ ਕਰਨ ਦੀ ਅਪੀਲ ਕੀਤੀ। ਪੁਲੀਸ ਦੀ ਅਪੀਲ ਨੂੰ ਨਕਾਰਦਿਆ ਜਿਉ ਹੀ ਮੁਜ਼ਾਹਰਾਕਾਰੀਆ ਨੇ ਮਲਸੀਆ ਵੱਲ ਨੂੰ ਵਧਣ ਦੀ ਕੋਸਿਸ਼ ਕੀਤੀ ਤਾਂ ਦੋਵੇ ਧਿਰਾ ਦਾ ਆਪਸੀ ਟਕਰਾ ਹੋ ਗਿਆ। ਪੁਲੀਸ ਨੇ ਮੁਜ਼ਾਹਰਾਕਾਰੀਆ ਉੱਪਰ ਅੰਨ•ੇਵਾਹ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਖਦੇੜ ਦਿੱਤਾ । ਇਸੇ ਦੌਰਾਨ  ਹੀ ਪੁਲੀਸ ਨੇ ਕਰੀਬ 19 ਮੁਜ਼ਾਹਰਾਕਾਰੀਆ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਜਿਨ•ਾਂ ਨੂੰ ਕੁਝ ਸਮੇਂ ਬਾਅਦ ਰਿਹਾਅ ਕਰ ਦਿੱੇਤਾ ਗਿਆ।

WRITTEN BY