ਹਿਸਾਰ, 19 ਸਤੰਬਰ (ਪੀ. ਟੀ.)- ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੋਤ ਤੋਂ ਤੁਰੰਤ ਬਾਅਦ ਗੁੜਗਾਉਂ ਵਿੱਚ ਕਤਲ ਕੀਤੇ 47 ਸਿੱਖਾਂ ਦੇ ਕੇਸਾਂ ਦੀ ਜਾਂਚ ਕਰ ਰਹੇ ਗਰਗ ਕਮਿਸ਼ਨ ਅੱਗੇ ਐਡਵੋਕੇਟ ਸੁਭਾਸ਼ ਮਿੱਤਲ ਪੇਸ਼ ਹੋਏ । ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਨੇ ਦੱਸਿਆ ਕਿ ਕਮਿਸ਼ਨ ਸਾਹਮਣੇ ਸੰਤੋਖ ਸਿੰਘ ਸਾਹਨੀ ਪ੍ਰਧਾਨ ਗੁਰਦੁਆਰਾ ਗੁੜਗਾਉਂ ਦੇ ਬਿਆਨਾ ਦੇ ਅਧਾਰ ਤੇ ਗੁਰਦੁਆਰਾ ਗੋਬਿੰਦ ਦਰਬਾਰ ਮਦਨਪੁਰੀ ਗੁਰਦੁਆਰੇ ਦੀ ਪਟੀਸ਼ਨ ਖਾਰਜ ਕਰ ਦਿੱਤੀ । ਮਦਨ ਪੁਰੀ ਗੁਰਦੁਆਰੇ ਦੀ ਸੰਗਤ ਇੱਕ ਮੁੱਠ ਦਿੱਖੀ ਕਿ ਉਹ ਉਹਨਾਂ ਦੇ ਧਾਰਮਿਕ ਸਥਾਨਾ ਨੂੰ ਸਾੜਨ ਵਾਲ਼ਿਆਂ ਤੋਂ ਗੁਰੁ ਘਰ ਲਈ ਮੁਆਂਵਜੇ ਦੀ ਭੀਖ ਨਹੀਂ ਮੰਗਣਗੇ । ਇਸ ਤੋਂ ਇਲਾਵਾ ਇੱਕ ਹੋਰ ਪਟੀਸ਼ਨ ਜੋ ਕਿ ਕੁਲਬੀਰ ਕੌਰ ਵਲੋਂ ਪਾਈ ਗਈ ਸੀ, ਉਸ ਦੇ ਕਿਸੇ ਵੀ ਪੇਸ਼ੀ ਤੇ ਕਮਿਸ਼ਨ ਅੱਗੇ ਪੇਸ਼ ਨਾ ਹੋਣ ਕਾਰਨ ਉਸ ਦੀ ਪਟੀਸ਼ਨ ਨੂੰ ਵੀ ਖਾਰਜ
ਕੀਤਾ ਗਿਆ। ਹੁਣ ਗੁੜਗਾਉਂ ਦੇ 150 ਕੇਸਾਂ ਵਿੱਚੋਂ 148 ਕੇਸਾਂ ਬਚੇ ਹਨ ਜਿਹਨਾਂ ਦੀਆਂ ਗਵਾਹੀਆਂ ਮੁਕੰਮਲ ਹੋ ਗਈਆਂ ਹਨ । ਹੁਣ ਇਹਨਾਂ 148 ਕੇਸਾਂ ਦੀ ਜ਼ਿਰਾ ਜੋ ਕਿ ਅਗਲੀ ਸੁਣਵਾਈ 29 ਅਕਤੂਬਰ ਤੋ ਸ਼ੁਰੂ ਹੋਵੇਗੀ । ਜੱਜ ਸਾਹਿਬ ਨੇ ਹਦਾਇਤ ਦਿੱਤੀ ਕਿ ਅਗਲੀ ਪੇਸ਼ੀ ਤੇ ਘੱਟੋ ਘੱਟ 12 ਕੇਸਾਂ ਦੀ ਜ਼ਿਰਾ ਕਰਵਾਈ ਜਾਵੇ ਤਾਂ ਜੋ ਇਸ ਕੇਸ ਨੂੰ ਵੀ ਜਲਦੀ ਨਿਪਟਾਇਆ ਜਾਵੇ।