ਅੰਮ੍ਰਿਤਸਰ 19 ਸਤੰਬਰ (ਪੀ. ਟੀ.)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਜੰਮੂ-ਕਸ਼ਮੀਰ ਵਿੱਚ ਹੜ•ਾਂ ਕਾਰਣ ਵਾਪਰੀ ਕੁਦਰਤੀ ਕਰੋਪੀ ਦੇ ਪਹਿਲੇ ਦਿਨ ਤੋਂ ਹੀ ਆਪਣੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੇਵਾ ਦੇ ਸਿਧਾਂਤ ਤੇ ਚੱਲਦੇ ਹੋਏ ਜੰਮੂ-ਕਸ਼ਮੀਰ ਦੇ ਹੜ• ਪੀੜਤਾਂ ਨੂੰ ਆਪਣੀਆਂ ਟੀਮਾਂ ਰਾਹੀਂ ਰਾਹਤ-ਸਮੱਗਰੀ, ਕੱਪੜੇ, ਡਾਕਟਰੀ ਸਹਾਇਤਾ ਤੇ ਦਵਾਈਆਂ ਆਦਿ ਪਹੁੰਚਾ ਰਹੀ ਹੈ।ਉਥੇ ਹੜ• ਪੀੜਤਾਂ ਨੂੰ ਰੋਜ਼ਾਨਾ ਸਪਾਈਸ ਜੈ¤ਟ ਏਅਰ ਲਾਈਨਜ਼ ਰਾਹੀਂ ਸੁਰੱਖਿਅਤ ਅੰਮ੍ਰਿਤਸਰ ਪਹੁੰਚਾ ਰਹੀ ਹੈ।ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਹੜ• ਪੀੜਤ ਪ੍ਰੀਵਾਰਾਂ ਨੂੰ ਰਸੀਵ ਕਰਨ ਸਮੇਂ ਪੱਤਰਕਾਰਾਂ
ਨਾਲ ਗੱਲਬਾਤ ਕਰਨ ਉਪਰੰਤ ਕੀਤਾ।ਉਨ•ਾਂ ਕਿਹਾ ਕਿ ਅੱਜ ਜੰਮੂ ਕਸ਼ਮੀਰ ਦੇ ਜਵਾਹਰ ਨਗਰ ਵਿੱਚ ਆਪਣੇ ਪ੍ਰੀਵਾਰ ਨਾਲ ਰਹਿ ਰਹੇ ਸ. ਨਿਰਮਲ ਸਿੰਘ ਚਾਵਲਾ ਅਤੇ ਉਨ•ਾਂ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਜੋ ਮਕਾਨ ਦੇ ਮਲਬੇ ਹੇਠ ਦੱਬ ਕੇ ਅਕਾਲ ਚਲਾਣਾ ਕਰ ਗਏ ਸਨ ਉਨ•ਾਂ ਦਾ ਪ੍ਰੀਵਾਰ ਮ੍ਰਿਤਕਾਂ ਦੀਆਂ ਅਸਥੀਆਂ ਅੰਮ੍ਰਿਤਸਰ ਲੈ ਕੇ ਆਇਆ ਹੈ।ਉਨ•ਾਂ ਕਿਹਾ ਕਿ ਹੜ• ਪੀੜਤਾਂ ਦੀ ਸਮੁੱਚੀ ਸਹਾਇਤਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਜਾ ਰਹੀ ਹੈ ਅਤੇ ਰੋਜ਼ਾਨਾ ਸ਼੍ਰੋਮਣੀ ਕਮੇਟੀ ਆਪਣੇ ਖਰਚੇ ਤੇ ਜੰਮੂ-ਕਸ਼ਮੀਰ ਦੇ ਹੜ• ਪੀੜਤ ਲੋਕਾਂ ਨੂੰ ਸਪਾਈਸ ਜੈ¤ਟ ਏਅਰ ਲਾਈਨਜ਼ ਰਾਹੀਂ ਸੁਰੱਖਿਅਤ ਅੰਮ੍ਰਿਤਸਰ ਪਹੁੰਚਾ ਰਹੀ ਹੈ।ਉਨ•ਾਂ ਜੰਮੂ-ਕਸ਼ਮੀਰ ਤੋਂ ਅਸਥੀਆਂ ਲੈ ਕੇ ਆਏ ਸ. ਚਾਵਲਾ ਦੇ 9 ਪ੍ਰੀਵਾਰਿਕ ਮੈਂਬਰਾਂ ਪਲਵਿੰਦਰ ਸਿੰਘ, ਮਨਜਿੰਦਰ ਸਿੰਘ ਸੁਰਿੰਦਰ ਸਿੰਘ ਨੀਸ਼ਾ, ਸੁਨੇਹਾਂ ਅਤੇ ਹੋਰਨਾਂ ਨਾਲ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਟਾਫ਼ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।ਉਨ•ਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਜੰਮੂ-ਕਸ਼ਮੀਰ ਦੇ ਹੜ• ਪੀੜਤ ਪ੍ਰੀਵਾਰਾਂ ਨਾਲ ਹਰ ਤਰ•ਾਂ ਨਾਲ ਸ਼ਰੀਕ ਹਾਂ ਅਤੇ ਆਪਣੀ ਸਮਰੱਥਾ ਅਨੁਸਾਰ ਬਿਨਾ ਕਿਸੇ ਭੇਦ ਭਾਵ ਦੇ ਸਭ ਕੌਮਾਂ ਦੀ ਯਥਾਸ਼ਕਤ ਸਹਾਇਤਾ ਕਰ ਰਹੇ ਹਾਂ ਅਤੇ ਅੱਗੋਂ ਵੀ ਕਰਦੇ ਰਹਾਂਗੇ।ਉਨ•ਾਂ ਕਿਹਾ ਕਿ ਮ੍ਰਿਤਕਾਂ ਦੇ ਪ੍ਰੀਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੱਸ ਰਾਹੀਂ ਉਨ•ਾਂ ਦੇ ਕਹਿਣ ਅਨੁਸਾਰ ਫਤਾਹਪੁਰ ਵਿਖੇ ਅਸਥੀਆਂ ਦੇ ਕੇ ਭੇਜ ਦਿੱਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਵਰਗੀ ਸ. ਨਿਰਮਲ ਸਿੰਘ ਚਾਵਲਾ ਦੇ ਸਪੁੱਤਰ ਸ. ਪਲਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਟੀਮਾਂ ਜੰਮੂ-ਕਸ਼ਮੀਰ ਦੇ ਲੋਕਾਂ ਦੀ ਹਰ ਤਰ•ਾਂ ਨਾਲ ਦਿਲ ਖੋਹਲ ਕੇ ਮਦਦ ਕਰ ਰਹੀਆਂ ਹਨ। ਉਨ•ਾਂ ਕਿਹਾ ਕਿ ਸ਼੍ਰੌਮਣੀ ਕਮੇਟੀ ਦੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਵੱਲਂ ਸਮੁੱਚੇ ਹੜ• ਪੀੜਤਾਂ ਦੀ ਰੋਟੀ, ਕੱਪੜੇ ਦੀ ਮਦਦ ਕਰਨ ਦੇ ਨਾਲ ਨਾਲ ਡਾਕਟਰੀ ਸਹਾਇਤਾ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਮ੍ਰਿਤਕਾਂ ਦੇ ਪ੍ਰੀਵਾਰਾਂ ਦੀ ਹਰ ਤਰ•ਾਂ ਦੀ ਸਹਾਇਤਾ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਦੇ ਨਾਲ ਸ. ਜਤਿੰਦਰ ਸਿੰਘ ਐਡੀਸ਼ਨਲ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਸੁਪਰਵਾਈਜ਼ਰ ਪਬਲੀਸਿਟੀ ਵਿਭਾਗ ਅਤੇ ਸ. ਜਤਿੰਦਰ ਸਿੰਘ ਇੰਚਾਰਜ ਏਅਰ ਪੋਰਟ ਦਫਤਰ ਹਾਜ਼ਰ ਸਨ।