June 17, 2026 4:52 am

ਚੀਨ ਵੱਲੋਂ ਐੱਲ ਓ ਸੀ ਨਿਰਧਾਰਨ ਲਈ ਰੁਕੀ ਗੱਲਬਾਤ ਮੁੜ ਸ਼ੁਰੂ ਕਰਨ ਦਾ ਸੱਦਾ

ਦੋਵੇਂ ਦੇਸ਼ਾਂ ਵੱਲੋਂ 12 ਸਮਝੌਤਿਆਂ ’ਤੇ ਦਸਤਖ਼ਤ
Page-1_06 ਨਵੀਂ ਦਿੱਲੀ, 18 ਸਤੰਬਰ (ਪੀ. ਟੀ. ਲਾਇਵ)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਸਿਖਰ ਵਾਰਤਾ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਸਰਹੱਦ ਦੀਆਂ ਘਟਨਾਵਾਂ ਅਤੇ ਚੀਨ ਦੀ ਵੀਜ਼ਾ ਨੀਤੀ ਬਾਰੇ ਚੀਨੀ ਰਾਸ਼ਟਰਪਤੀ ਦੇ ਸਾਹਮਣੇ ਚਿੰਤਾ ਪ੍ਰਗਟ ਕੀਤੀ ਹੈ। ਸਰਹੱਦ ਨਾਲ ਜੁੜੀਆਂ ਘਟਨਾਵਾਂ ਉਤੇ ਚੀਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਰਹੱਦ ਉਪਰ ਕੁਝ ਛੋਟੀਆਂ ਮੋਟੀਆਂ ਘਟਨਾਵਾਂ ਹੋ ਸਕਦੀਆਂ ਹਨ, ਪਰ ਆਪਣੇ ਬਾਰਡਰ ਵਿੱਚ ਮਕੈਨਿਜ਼ਮ ਦੀ ਮਦਦ ਨਾਲ ਦੋਵੇਂ ਦੇਸ਼ ਹਾਲਾਤ ਸੰਭਾਲਣ ਲਈ ਸਮਰਥ ਹਨ ਤਾਂ ਕਿ ਆਪਸੀ ਸਬੰਧ ਪ੍ਰਭਾਵਿਤ ਨਾ ਹੋਣ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ

ਚੀਨ ਸਾਡਾ ਸਭ ਤੋਂ ਵੱਡਾ ਗਵਾਂਢੀ ਹੈ ਅਤੇ ਭਾਰਤ ਚੀਨ ਦੇ ਨਾਲ ਸਬੰਧਾਂ ਨੂੰ ਮਹੱਤਵ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਚੰਗੇ ਸਬੰਧਾਂ ਦੇ ਲਈ ਸਰਹੱਦ ’ਤੇ ਅਮਨ ਜ਼ਰੂਰੀ ਹੈ ਅਤੇ ਇੱਕ ਦੁਸਰੇ ਦੀਆਂ ਚਿੰਤਾਵਾਂ ਦਾ ਆਦਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕੈਲਾਸ਼ ਮਾਨਸਰੋਵਰ ਯਾਤਰਾ ਦੇ ਲਈ ਨਵਾਂ ਰਸਤਾ ਖੋਲ੍ਹੇ ਜਾਣ ਦੇ ਲਈ ਚੀਨ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ 2 ਦਿਨਾਂ ਵਿੱਚ ਚੀਨ ਨਾਲ ਹਰ ਮੁੱਦੇ ’ਤੇ ਗੱਲਬਾਤ ਹੋਈ। ਖੁਸ਼ੀ ਹੈ ਕਿ ਭਾਰਤ ਵਿੱਚ ਦੋ ਚੀਨੀ ਇੰਡਸਟਰੀਅਲ ਪਾਰਕ ਬਣਨਗੇ। ਦੋਵੇਂ ਦੇਸ਼ ਸਹਿਮਤ ਹਨ ਕਿ ਸਰਹੱਦ ’ਤੇ ਸ਼ਾਂਤੀ ਬੇਹੱਦ ਜ਼ਰੂਰੀ ਹੈ ਅਤੇ ਸਰਹੱਦ ਦੇ ਵਿਵਾਦ ਨੂੰ ਜਲਦੀ ਹੀ ਹੱਲ ਕਰਨਾ ਚਾਹੀਦਾ ਹੈ। ਸਰਹੱਦ ’ਤੇ ਸ਼ਾਂਤੀ ਬਣਾਈ ਰੱਖਣ ਵਿੱਚ ਐਲ ਓ ਸੀ ਕਾਫੀ ਯੋਗਦਾਨ ਦੇ ਸਕਦੀ ਹੈ। ਸ਼ੀ ਜਿਨਪਿੰਗ ਨੇ ਐਲ ਓ ਸੀ ਨਿਰਧਾਰਨ ਦੇ ਲਈ ਰੁਕੀ ਹੋਈ ਗੱਲਬਾਤ ਨੂੰ ਦੁਬਾਰਾ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ।
ਇਸ ਤੋਂ ਪਹਿਲਾਂ ਅੱਜ ਭਾਰਤ ਅਤੇ ਚੀਨ ਨੇ 12 ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਸਮਝੌਤੇ ’ਚ ਰੇਲਵੇ, ਸਪੇਸ ਅਤੇ ਕਸਟਮ ’ਚ ਸਹਿਯੋਗ ਸ਼ਾਮਲ ਹੈ। ਸਮਝੌਤਿਆਂ ’ਤੇ ਦਸਤਖ਼ਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਰਿਸ਼ਤੇ ਦੀ ਪੂਰਨ ਸੰਭਾਵਨਾ ਨੂੰ ਹਕੀਕਤ ਬਣਨ ਲਈ ਸਰਹੱਦ ’ਤੇ ਸ਼ਾਂਤੀ ਅਤੇ ਆਪਸੀ ਭਰੋਸਾ ਹੋਵੇ। ਉਨ੍ਹਾਂ ਨੇ ਕਿਹਾ ਕਿ ਆਰਥਿਕ, ਰਾਜਨੀਤਕ ਅਤੇ ਸੁਰੱਖਿਆ ਸਮੇਤ ਸਾਰੇ ਮੁੱਦਿਆਂ ‘ਤੇ ਪਿਛਲੇ ਦੋ ਦਿਨਾਂ ’ਚ ਚਰਚਾ ਹੋਈ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਵਪਾਰ ਅਸੰਤੁਲਨ ’ਤੇ ਚਿੰਤਾ ਜਾਹਰ ਕੀਤੀ ਹੈ ਅਤੇ ਚੀਨੀ ਨੇਤਾ ਸ਼ੀ ਜਿਨਪਿੰਗ ਨਾਲ ਚੀਨ ’ਚ ਭਾਰਤੀ ਕੰਪਨੀਆਂ ਦੇ ਨਿਵੇਸ਼ ’ਤੇ ਲੱਗੀ ਪਾਬੰਦੀਆਂ ‘ਚ ਢਿੱਲ ਦੇਣ ਦੀ ਅਪੀਲ ਕੀਤੀ ਹੈ। ਮੋਦੀ ਨੇ ਕਿਹਾ ਭਾਰਤ ਅਤੇ ਚੀਨ ਨੇ ਸਿਵਲ ਪ੍ਰਮਾਣੂ ਸਹਿਯੋਗ ‘ਤੇ ਗੱਲਬਾਤ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਨੇ ਅਗਲੇ ਪੰਜ ਸਾਲਾਂ ‘ਚ ਭਾਰਤ ‘ਚ 20 ਅਰਬ ਡਾਲਰ ਨਿਵੇਸ਼ ਦੀ ਪ੍ਰਤੀਬੱਧਤਾ ਜਾਹਰ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਰਹੱਦ ਦੇ ਇਰਦ ਗਿਰਦ ਦੀਆਂ ਘਟਨਾਵਾਂ ‘ਤੇ ਚਿੰਤਾ ਤੋਂ ਜਾਣੂ ਕਰਵਾ ਦਿੱਤਾ ਹੈ। ਸਰਹੱਦ ਨਾਲ ਜੁੜੇ ਸਵਾਲਾਂ ਨੂੰ ਸੁਲਝਾਉਣਾ ਹੋਵੇਗਾ। ਇਸ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਕਿਹਾ ਕਿ ਉਨ੍ਹਾਂ ਵਿਚਕਾਰ ਸਾਰਥਿਕ ਗੱਲਬਾਤ ਹੋਈ, ਜਿਸ ‘ਚ ਆਪਸੀ ਹਿਤਾਂ ਨਾਲ ਜੁੜੇ ਹੋਏ ਸਾਰੇ ਮੁੱਦੇ ਸ਼ਾਮਲ ਸਨ। ਸ਼ੀ ਨੇ ਮੋਦੀ ਨੂੰ ਅਗਲੇ ਸਾਲ ਦੇ ਸ਼ੁਰੂ ‘ਚ ਚੀਨ ਦੀ ਯਾਤਰਾ ਦਾ ਸੱਦਾ ਦਿੱਤਾ ਹੈ। ਸ਼ੀ ਨੇ ਕਿਹਾ ਕਿ 2015 ਨੂੰ ਚੀਨ ‘ਚ ‘ਵਿਜ਼ਿਟ ਇੰਡੀਆ ਸਾਲ ਦੇ ਤੌਰ ਮਨਾਇਆ ਜਾਵੇਗਾ।

Send this to a friend