ਅੰਮ੍ਰਿਤਸਰ 18 ਸਤੰਬਰ (ਪੀ. ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਡਾ. ਇੰਦਰਜੀਤ ਸਿੰਘ ਗੋਗੋਆਣੀ ਦਾ ਲਿਖਿਆ ‘ਨਸ਼ਾ ਕਰੋ-ਪਰ ਕਿਹੜਾ’ ਨਾਮ ਦਾ ਕਿਤਾਬਚਾ ਰਿਲੀਜ਼ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਤੇ ਚਾਹੇ ਕੋਈ ਗੁਰਮਤਿ ਸਿਧਾਂਤ ਜਾਂ ਸਮਾਜਿਕ ਕੁਰੀਤੀਆਂ ਦੀ ਗੱਲ ਹੋਵੇ ਉਹ ਆਪਣੇ ਵਿਦਵਾਨਾਂ ਦੀ ਲੇਖਣੀ ਰਾਹੀ ਸੰਦੇਸ਼ ਦੇਣ ਦਾ ਹਮੇਸ਼ਾ ਯਤਨ ਕਰਦੀ ਰਹਿੰਦੀ ਹੈ।ਡਾ. ਇੰਦਰਜੀਤ ਸਿੰਘ ਗੋਗੋਆਣੀ ਖਾਲਸਾ ਕਾਲਜ ਸਕੂਲ ਅੰਮ੍ਰਿਤਸਰ ਵਿੱਚ ਇਕ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਹਨ ਤੇ ਇਸ ਕਿਤਾਬਚੇ ਵਿੱਚ ਉਨ•ਾਂ ਨੇ ‘ਨਸ਼ਾ ਕਰੋ-ਪਰ ਕਿਹੜਾ’ ਦੇ ਸਵਾਲ ਦਾ ਬਾਖੂਬੀ ਜਵਾਬ ਦਿੱਤਾ ਹੈ।ਉਨ•ਾਂ ਕਿਹਾ ਕਿ ਇਸ ਕਿਤਾਬਚਾ ਵਿੱਚ ਡਾ. ਗੋਗੋਆਣੀ ਨੇ ਬਾਣੀ ਤੇ ਬਾਣੇ ਨੂੰ ਆਧਾਰ ਬਣਾ ਕੇ ਨਸ਼ਿਆਂ ਤੋਂ ਮੁਕਤੀ ਪਾਉਣ ਦਾ
ਸੁੱਚਜਾ ਰਾਹ ਦਰਸਾਇਆ ਹੈ। ਉਨ੍ਹਾਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਸਤਬੀਰ ਸਿੰਘ ਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਨੂੰ ਇਹ ਕਿਤਾਬਚਾ ਛਪਾਉਣ ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਕਿਤਾਬਚਾ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਛਪਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ•ੀ ਜੋ ਨਸ਼ਿਆਂ ਵਿਚ ਗਲਤਾਨ ਹੋ ਕੇ ਸਿੱਖੀ ਦੇ ਮਾਰਗ ਤੋਂ ਭਟਕ ਰਹੀ ਹੈ ਇਹ ਕਿਤਾਬਚਾ ਪੜ•ਣ ਨਾਲ ਉਨ•ਾਂ ਵਿਚੋਂ ਕੁਝ ਵੀ ਨੌਜਵਾਨ ਬੱਚੇ ਅਗਰ ਨਸ਼ਿਆਂ ਨੂੰ ਤਿਆਗ ਕੇ ਗੁਰਸਿੱਖੀ ਤੇ ਗੁਰਮਤਿ ਸਿਧਾਂਤਾਂ ਨਾਲ ਜੁੜ ਜਾਣਗੇ ਤਾਂ ਅਸੀਂ ਸਮਝਾਂਗੇ ਕਿ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਕੀਤਾ ਗਿਆ ਇਹ ਉਪਰਾਲਾ ਸਹੀ ਸਿੱਧ ਹੋਇਆ ਹੈ।