Skip to content
Independent perspectives. Global stories.
BREAKING

ਗਰੀਬੀ ਨਹੀਂ ਗਰੀਬ ਹਟਾ ਰਹੀ ਹੈ ਯੂ.ਪੀ.ਏ ਸਰਕਾਰ : ਰਣੀਕੇ

Share this story

ਚੰਡੀਗੜ੍ਹ, 24 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਦੀ ਯੂ.ਪੀ.ਏ ਸਰਕਾਰ ‘ਗਰੀਬੀ ਰੇਖਾ’ ਅਤੇ ਅੰਕੜਿਆਂ ਦੀ ਖੇਡ ਖੇਡਦਿਆਂ ਗਰੀਬੀ ਨਹੀਂ ਬਲਕਿ ਗਰੀਬ ਹਟਾ ਰਹੀ ਹੈ। ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਕਿ ਕੋਈ ਵੀ ਕਾਂਗਰਸੀ ਆਗੂ 28 ਰੁਪਏ ‘ਚ ਸਿਰਫ 8 ਘੰਟੇ ਗੁਜ਼ਾਰਾ ਕਰਕੇ ਦਿਖਾਵੇ।
ranike
ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਖੇ ਵਿੰਗ ਦੀ ਹੋਈ ਅਹਿਮ ਮੀਟਿੰਗ ਦੌਰਾਨ ਸ. ਰਣੀਕੇ ਨੇ ਕਿਹਾ ਕਿ ਦੱਬੇ-ਪਿਛੜੇ ਲੋਕਾਂ ਵਿਰੋਧੀ ਨੀਤੀਆਂ ਅਪਨਾਉਣ ਵਾਲੀ ਯੂ.ਪੀ.ਏ ਸਰਕਾਰ ‘ਚ ਸ਼ਾਮਿਲ ਪਾਰਟੀਆਂ ਦਾ ਪਤਨ ਤੈਅ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਆਏ ਦਿਨ ਇਹ ਸਰਕਾਰ ਕੀਮਤਾਂ ‘ਚ ਵੱਡਾ ਵਾਧਾ ਕਰ ਰਹੀ ਹੈ ਉਥੇ ਨਿਕੱਮੀਆਂ ਆਰਥਕ ਨੀਤੀਆਂ ਕਾਰਨ ਦੇਸ਼ ਦੀ ਆਰਥਕਤਾ ਤਬਾਹ ਹੋ ਚੁੱਕੀ ਹੈ ਅਤੇ ਗਰੀਬ ਮਹਿੰਗਾਈ ਦੀ ਚੱਕੀ ‘ਚ ਪਿਸ ਰਿਹਾ ਹੈ। ਉਨ੍ਹਾਂ ਵਿੰਗ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਮਰਕੱਸੇ ਕੱਸ ਲੈਣ ਤਾਂ ਕਿ ਕਾਂਗਰਸ ਪਾਰਟੀ ਦਾ ਪੰਜਾਬ ‘ਚ ਪੂਰਨ ਸਫਾਇਆ ਯਕੀਨੀ ਬਣਾਉਂਦਿਆਂ ਅਕਾਲੀ-ਭਾਜਪਾ ਗਠਜ਼ੋੜ ਨੂੰ ਵੱਡੀ ਜਿੱਤ ਦਿਵਾਈ ਜਾ ਸਕੇ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਅਨਸੂਚਿਤ ਜਾਤੀਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਸੰਖੇਪ ‘ਚ ਦੱਸਦਿਆਂ ਸ. ਰਣੀਕੇ ਨੇ ਵਿੰਗ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਯੋਜਨਾਵਾਂ ਨੂੰ ਲੋੜਵੰਦਾਂ ਤੱਕ ਪਹੁੰਚਾਉਣ ‘ਚ ਅਹਿਮ ਰੋਲ ਅਦਾ ਕਰਨ ਦੇ ਨਾਲ-ਨਾਲ ਸਰਕਾਰ ਦੀਆਂ ਇੰਨਾਂ ਪ੍ਰਾਪਤੀਆਂ ਦਾ ਪ੍ਰਚਾਰ ਵੀ ਕਰਨ। ਮੀਟਿੰਗ ਦੌਰਾਨ ਪਾਸ ਕੀਤੇ ਗਏ ਮਤਿਆਂ ‘ਚ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਰਜ਼ ਕੀਤੀਆਂ ਗਈਆਂ ਵੱਡੀਆਂ ਜਿੱਤਾਂ ਲਈ ਵਧਾਈ ਮਤਾ ਪਾਸ ਕੀਤਾ ਗਿਆ ਉਥੇ ਇਕ ਮਤੇ ਰਾਹੀਂ ਵਿੰਗ ਦੀਆਂ ਜ਼ਿਲ੍ਹਾਵਾਰ ਮੀਟਿੰਗਾਂ ਕਰਕੇ ਵਿੰਗ ਨੂੰ ਹੇਠਲੇ ਪੱਧਰ ‘ਤੇ ਮਜ਼ਬੂਤ ਕਰਨ ਅਤੇ ਲੋਕ ਸਭਾ ਚੋਣਾਂ ਤਹਿਤ ਸਰਗਰਮੀਆਂ ਵਧਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਦੇ ਵਿੰਗ ਦੇ ਸਕੱਤਰ ਜਨਰਲ ਤੇ ਕੈਬਨਿਟ ਮੰਤਰੀ ਸ. ਸਰਵਣ ਸਿੰਘ ਫਿਲੌਰ, ਸਰਪ੍ਰਸਤ ਬੀਬੀ ਸਤਵੰਤ ਕੌਰ ਸੰਧੂ, ਸ. ਸੋਹਣ ਸਿੰਘ ਠੰਡਲ ਤੇ ਸ. ਦੇਸ ਰਾਜ ਧੁੱਗਾ (ਦੋਵੇਂ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੰਸਦੀ ਸਕੱਤਰ), ਸਾਂਸਦ ਸ. ਸ਼ੇਰ ਸਿੰਘ ਘੁਬਾਇਆ, ਸੰਤ ਬਲਬੀਰ ਸਿੰਘ ਘੁੰਨਸ ਅਤੇ ਸ੍ਰੀ ਪਵਨ ਟੀਨੂ (ਦੋਵੇਂ ਮੁੱਖ ਸੰਸਦੀ ਸਕੱਤਰ), ਵਿਧਾਇਕ ਸ. ਦਰਸ਼ਨ ਸਿੰਘ ਕੋਟਫੱਤਾ, ਵਿਧਾਇਕ ਜਸਟਿਸ ਨਿਰਮਲ ਸਿੰਘ, ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ, ਸਕੱਤਰ ਮਨਜੀਤ ਸਿੰਘ ਮਹਿਤੋ, ਦਫ਼ਤਰ ਸਕੱਤਰ ਸ. ਦਰਸ਼ਨ ਸਿੰਘ ਸ਼ਿਵਜੋਤ ਵੀ ਹਾਜਿਰ ਸਨ।

WRITTEN BY