June 20, 2026 1:36 pm

ਦਿੱਲੀ ’ਚ ਇਕ ਵਾਰ ਫਿਰ ਚੱਲਦੀ ਕਾਰ ’ਚ ਲੜਕੀ ਨਾਲ ਜਬਰ ਜਨਾਹ

ਨਵੀਂ ਦਿੱਲੀ, 17 ਸਤੰਬਰ (ਪੀ. ਟੀ.)- ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ‘ਚ ਇਕ ਵਾਰ ਫਿਰ ਜਬਰ ਜਨਾਹ ਦੀ ਘਿਣਾਉਣੀ ਵਾਰਦਾਤ ਸਾਹਮਣੇ ਆਈ ਹੈ। ਚੱਲਦੀ ਕਾਰ ‘ਚ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਦੇਰ ਰਾਤ ਹੋਈ ਹੈ। ਪੁਲਿਸ ਮੁਤਾਬਿਕ ਪੀੜਤ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ। ਉਸ ਤੋਂ ਬਾਅਦ ਦੋਸ਼ੀਆਂ ਨੇ ਉਸ ਸ਼ਹਿਰ ਦੇ ਨਹਿਰੂ ਪਲੇਸ ਫਲਾਈ ਓਵਰ ਕੋਲ ਸੁੰਨਸਾਨ ਸਥਾਨ ‘ਤੇ ਚੱਲਦੀ ਕਾਰ ਤੋਂ ਬਾਹਰ ਸੁੱਟ ਦਿੱਤਾ।

Send this to a friend