June 20, 2026 1:45 pm

ਸਾਰਦਾ ਘੁਟਾਲਾ: ਅਸਮ ਦੇ ਸਾਬਕਾ ਡੀ. ਜੀ. ਪੀ. ਵੱਲੋਂ ਖੁਦਕੁਸ਼ੀ

ਨਵੀਂ ਦਿੱਲੀ, 17 ਸਤੰਬਰ (ਪੀ. ਟੀ.)- ਸਾਰਦਾ ਘੁਟਾਲਾ ਦੇ ਸਿਲਸਿਲੇ ’ਚ ਹਾਲ ਹੀ ‘ਚ ਸੀ.ਬੀ.ਆਈ. ਜਾਂਚ ਤੋਂ ਲੰਘੇ ਅਸਮ ਦੇ ਸਾਬਕਾ ਪੁਲਿਸ ਡੀ.ਜੀ.ਪੀ. ਸ਼ੰਕਰ ਬਰੁਆ ਨੇ ਕਥਿਤ ਰੂਪ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ ਹੈ। ਇਸ ਪ੍ਰਕਾਰ ਇਸ ਮਾਮਲੇ ‘ਚ ਇਕ ਤਰ੍ਹਾਂ ਨਾਲ ਨਵਾਂ ਮੋੜ ਆ ਗਿਆ ਹੈ। ਇਸ ਘੁਟਾਲੇ ‘ਚ ਪੱਛਮੀ ਬੰਗਾਲ ਦੀਆਂ ਕਈ ਮਸ਼ਹੂਰ ਹਸਤੀਆਂ ਜਿਸ ਤਰ੍ਹਾਂ ਮੰਤਰੀ ਸ਼ਿਆਮਾਪਦਾ ਮੁਖਰਜੀ, ਅਦਾਕਾਰਾ ਅਤੇ ਫਿਲਮ ਨਿਰਮਾਤਾ ਅਪਰਨਾ ਸੇਨ, ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਅਹਿਮਦ ਹਸਨ ਇਮਰਾਨ ਅਤੇ ਸਾਬਕਾ ਅਧਿਕਾਰੀ ਰਜਤ ਮਜੂਮਦਾਰ ਤੋਂ ਸੀ.ਬੀ.ਆਈ. ਜਾਂ ਈ.ਡੀ. ਪੁੱਛਗਿੱਛ ਕਰ ਚੁੱਕੀ ਹੈ।

Send this to a friend