ਉਦਯੋਗਪਤੀਆਂ ਨੂੰ ਸੂਬੇ ਵਿਚ ਪ੍ਰਾਜੈਕਟਾਂ ਲਈ ਤੁਰੰਤ ਪ੍ਰਵਾਨਗੀ ਤੇ ਰਿਆਇਤਾਂ ਬਾਰੇ ਕਰਵਾਇਆ ਜਾਵੇਗਾ ਜਾਣੂ
ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ -ਚੰਡੀਗੜ੍ਹ, 17 ਸਤੰਬਰ-ਪੰਜਾਬ ਵਿਚ ਉਦਯੋਗੀਕਰਨ ਨੂੰ ਹੋਰ ਹੁਲਾਰਾ ਦੇਣ ਲਈ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਚੇਨਈ ਤੇ ਹੈਦਰਾਬਾਦ ਵਿਖੇ ਨਾਮੀ ਉਦਗੋਪਤੀਆਂ ਨਾਲ ਮੁਲਾਕਾਤ ਕਰਕੇ ਪੰਜਾਬ ਵਿਚ ਨਿਵੇਸ਼ ਦੀਆਂ ਅਸੀਮ ਸੰਭਾਵਨਾਵਾਂ ਬਾਰੇ ਜਾਣੂੰ ਕਰਵਾਇਆ ਜਾਵੇਗਾ।ਸ. ਬਾਦਲ ਦਾ ਦੋ ਦਿਨਾ ਦੌਰਾਨ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੌਰਾਨ ਉਨ੍ਹਾਂ ਵਲੋਂ ਸੂਚਨਾ ਤਕਨੀਕ, ਸਿਹਤ ਸੇਵਾਵਾਂ, ਫੂਡ ਪ੍ਰੋਸੈਸਿੰਗ, ਬਾਇਓ ਟੈਕਨਾਲੌਜੀ, ਲਾਇਟ ਇੰਜੀਨੀਅਰਿੰਗ ਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿਚ ਨਿਵੇਸ਼ ਲਈ ਪ੍ਰੇਰਿਆ ਜਾਵੇਗਾ। ਦੌਰੇ ਦੌਰਾਨ ਸ. ਬਾਦਲ ਵਲੋਂ ਦਰਜਨ ਤੋਂ ਵੱਧ ਨਾਮੀ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ।ਦੌਰੇ ਦੀ ਸ਼ੁਰੂਆਤ ਦੌਰਾਨ ਸ. ਬਾਦਲ ਵਲੋਂ ਚੇਨਈ ਵਿਖੇ ਮੁਰੂਗੱਪਾ
ਗਰੁੱਪ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਪਿੱਛੋਂ ਅਪੋਲੋ ਹਸਪਤਾਲ ਗਰੁੱਪ ਦੇ ਚੇਅਰਮੈਨ ਡਾ. ਪ੍ਰਥਪ ਸੀ. ਰੈਡੀ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਫਲੈਕਟਰੋਨਿਕਸ ਗਰੁੱਪ ਦੇ ਪ੍ਰਤੀਨਿਧੀ ਅਸ਼ੋਕ ਧਵਨ ਤੇ ਟੈਫੇ ਗਰੁੱਪ ਦੀ ਚੇਅਰਪਰਸਨ ਮਲਿੱਕਾ ਸ੍ਰੀਨਿਵਾਸਨ ਦੇ ਨਾਲ ਵੀ ਵੱਖਰੇ-ਵੱਖਰੇ ਤੌਰ ’ਤੇ ਗੱਲਬਾਤ ਕੀਤੀ ਜਾਵੇਗੀ। ਰਾਣੇ ਗਰੁੱਪ ਆਫ ਇੰਡਸਟਰੀਜ਼ ਦੇ ਦੌਰੇ ਸਮੇਂ ਸ. ਬਾਦਲ ਵਲੋਂ ਗਰੁੱਪ ਦੇ ਚੇਅਰਮੈਨ ਹਰੀਸ਼ ਲਕਸ਼ਮਣ ਦੇ ਨਾਲ ਵੀ ਪੰਜਾਬ ਵਿਚ ਨਿਵੇਸ਼ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ। ਹੈਦਰਾਬਾਦ ਵਿਖੇ ਉਪ ਮੁੱਖ ਮੰਤਰੀ ਵਲੋਂ ਜੀ.ਐਮ.ਆਰ. ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਉਦੈ ਨਾਇਡੂ ਨਾਲ ਮੁਲਾਕਾਤ ਪਿੱਛੋਂ ਆਈ. ਸੀ.ਆਈ.ਸੀ.ਆਈ. ਨਾਲੇਜ ਪਾਰਕ ਦੇ ਦੀਪਨਵਿਤਾ ਚਟੋਪਧਿਆਏ ਤੇ ਅਲੈਂਗਜੈਂਡਰੀਆ ਬਾਇਓਟੈਕ ਪਾਰਕ ਦੇ ਅੰਮ੍ਰਿਤਾਸ਼ੂੰ Ðਰਾਏ ਨਾਲ ਵੀ ਬਾਇਓਟੈਕ ਖੇਤਰ ਦੇ ਵਿਕਾਸ ਬਾਰੇ ਗੱਲਬਾਤ ਕੀਤੀ ਜਾਵੇਗੀ।ਇਸ ਉਪਰੰਤ ਸ਼ਾਮ ਨੂੰ ਉਪ ਮੁੱਖ ਮੰਤਰੀ ਵਲੋਂ ਨੂਜ਼ੀਵੀਡੂ ਸੀਡਜ਼ ਦੇ ਪ੍ਰਤੀਨਿਧੀ ਪ੍ਰਭਾਕਰ ਰਾਓ ਤੇ ਦੇਰ ਸ਼ਾਮ ਨੂੰ ਜੀ.ਵੀ.ਕੇ. ਗਰੁੱਪ ਦੇ ਵਫਦ ਨਾਲ ਮੀਟਿੰਗ ਕੀਤੀ ਜਾਵੇਗੀ। ਜੈਨ ਟੈਕਨਾਲੌਜ਼ੀ ਗਰੁੱਪ ਦੇ ਅਸ਼ੋਕ ਅਤਲੁਰੀ ਨੂੰ ਸੂਬੇ ਵਿਚ ਤਕਨੀਕੀ ਖੇਤਰ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਸ. ਬਾਦਲ ਵਲੋਂ ਦੱਸਿਆ ਜਾਵੇਗਾ।
ਉਦਯੋਗਿਕ ਖੇਤਰ ਦੀਆਂ ਮੋਹਰੀ ਹਸਤੀਆਂ ਨਾਲ ਹੋਣ ਵਾਲੀਆਂ ਮੀਟਿੰਗਾਂ ਨੂੰ ਸੂਬੇ ਵਿਚ ਨਿਵੇਸ਼ ਲਈ ਵੱਡੀ ਪੁਲਾਂਘ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਨਿਵੇਸ਼ਕ ਪੱਖੀ ਮਾਹੌਲ ਸਿਰਜਣ ਲਈ ਵੱਡੇ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਦੌਰੇ ਦੌਰਾਨ ਮੁੱਖ ਤੌਰ ’ਤੇ ਪੰਜਾਬ ਵਿਚ ਨਿਵੇਸ਼ ਦੇ ਮੌਜੂਦ ਮੌਕਿਆਂ, ਵੱਡੀਆਂ ਰਿਆਇਤਾਂ, ਨਿਵੇਸ਼ਕ ਪੱਖੀ ਸਰਕਾਰ ਆਦਿ ਪੱਖ ਮੁੱਖ ਤੌਰ ’ਤੇ ਉਭਾਰੇ ਜਾਣਗੇ। ਪੰਜਾਬ ਨੂੰ ਪੂੰਜੀ ਨਿਵੇਸ਼ ਲਈ ਸਭ ਤੋਂ ਢੁੱਕਵਾਂ ਸੂਬਾ ਐਲਾਨਦਿਆਂ ਸ. ਬਾਦਲ ਨੇ ਕਿਹਾ ਕਿ ਸੂਬੇ ਵਿਚ ਜਿੱਥੇ ਬਿਹਤਰੀਨ ਹਵਾਈ ਤੇ ਸੜਕੀ ਸੰਪਰਕ ਹੈ ਉ¤ਥੇ ਵਾਧੂ ਬਿਜਲੀ ਤੋਂ ਇਲਾਵਾ ਤਕਨੀਕੀ, ਇੰਜੀਨੀਅਰਿੰਗ ਤੇ ਸਿੱਖਿਆ ਦੇ ਖੇਤਰ ਲਈ ਸਰਬੋਤਮ ਬੁਨਿਆਦੀ ਢ੍ਯਾਂਚਾ ਮੌਜੂਦ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਕੌਮੀ ਪੱਧਰ ਦੇ ਮੁਕਾਬਲੇ ਪ੍ਰਤੀ ਵਿਅਕਤੀ ਆਮਦਨ ਜਿਆਦਾ ਹੋਣ ਨਾਲ ਉਤਪਾਦ ਮੰਗ ਵੀ ਵੱਡੀ ਪੱਧਰ ’ਤੇ ਮੌਜੂਦ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ ਪ੍ਰਕ੍ਰਿਆ ਨੂੰ ਸੁਖਾਲਾ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਪੰਜਾਬ ਨਿਵੇਸ਼ ਬਿਊਰੋ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ ਜਿਸ ਨਾਲ ਜਿੱਥੇ ਪ੍ਰਾਜੈਕਟ ਸਥਾਪਨਾ ਲਈ ਬਹੁਤ ਘੱਟ ਸਮੇਂ ਦੌਰਾਨ ਮਨਜ਼ੂਰੀਆਂ ਦਿੱਤੀਆਂ ਜਾ ਰਹੀਆਂ ਹਨ ਉ¤ਥੇ ਵੈਟ, ਕੇਂਦਰੀ ਸੇਲ ਟੈਕਸ, ਬਿਜਲੀ ਡਿਊਟੀ, ਸਟੈਂਪ ਡਿਊਟੀ ਤੋਂ ਇਲਾਵਾ ਜਾਇਦਾਦ ਕਰ ਤੋਂ ਵੀ ਛੋਟ ਦਿੱਤੀ ਜਾ ਰਹੀ ਹੈ। ਨਿਵੇਸ਼ ਲਈ ਆਨ ਲਾਇਨ ਬਿਨੈਪੱਤਰ ਦੇਣ ਬਾਰੇ ਸ. ਬਾਦਲ ਨੇ ਕਿਹਾ ਕਿ ਇਸ ਪ੍ਰਕ੍ਰਿਆ ਤਹਿਤ ਅਰਜ਼ੀਕਰਤਾ ਤੇ ਵਿਭਾਗ ਦੋਹੇਂ ਹੀ ਅਰਜ਼ੀ ਦੇ ਸਟੇਟਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਇਕ ਨਵੀਂ ਪਹਿਲ ਤਹਿਤ ਜੇਕਰ ਕਿਸੇ ਪ੍ਰਾਜੈਕਟ ਲਈ ਅਰਜ਼ੀ ਨੂੰ ਦੋ ਹਫਤਿਆਂ ਦੇ ਅੰਦਰ-ਅੰਦਰ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਤਾਂ ਉਹ ਅਰਜ਼ੀ ਆਪਣੇ-ਆਪ ਹੀ ਮਨਜ਼ੂਰ ਸਮਝੀ ਜਾਵੇਗੀ ਕਿਉਂ ਜੋ ਅਰਜ਼ੀਕਰਤਾਵਾਂ ਨੂੰ ਸਵੈ-ਤਸਦੀਕ ਦੀ ਸਹੂਲਤ ਦਿੱਤੀ ਗਈ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵੱਡੀ ਸਨਅਤੀ ਕ੍ਰਾਂਤੀ ਵੱਲ ਵਧ ਰਿਹਾ ਹੈ ਜਿਸ ਨਾਲ ਉੁਦਯੋਗਿਕ ਖੇਤਰ ਵਿਚ ਵੱਡੀ ਪੱਧਰ ’ਤੇ ਨਿਵੇਸ਼ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਹੋਵੇਗਾ।