ਬਰਨਾਲਾ, 17 ਸਤੰਬਰ (ਰਾਮ ਸਿੰਘ ਧਨੌਲਾ)- ਢਿੱਲੋਂ ਟਰਾਂਸਪੋਰਟ ਕੰਪਨੀ ਦੇ ਮਾਲਿਕ ਅਤੇ ਕਾਂਗਰਸ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਸ. ਹਰਿੰਦਰ ਸਿੰਘ ਸੀਰਾ ਢਿੱਲੋਂ ਦੀ ਬੇਵਕਤੀ ਭਰ ਜਵਾਨੀ ਵਿਚ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਨਮਿਤ ਸ੍ਰੀ ਸਾਹਿਬ ਪਾਠ ਜੀ ਦੇ ਭੋਗ ਗੁਰਦੁਆਰਾ ਸ੍ਰੀ ਪਰਗਟਸਰ ਸਾਹਿਬ ਹੰਡਿਆਇਆ ਰੋਡ ਬਰਨਾਲਾ ਵਿਖੇ ਪਾਏ ਗਏ। ਇਸ ਮੌਕੇ ਪੁੱਜੇ ਕਾਂਗਰਸ ਪਾਰਟੀ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੀਰਾ ਢਿੱਲੋਂ ਦੀ ਬੇਵਕਤੀ ਹੋਈ ਮੌਤ ’ਤੇ ਜਿਥੇ ਢਿਲੋਂ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਉਥੇ ਹੀ ਇਸ ਨੌਜਵਾਨ ਦੇ ਤੁਰ ਜਾਣ ਪਿਛੋਂ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ
ਸੀਰਾ ਢਿੱਲੋਂ ਨੇ ਛੋਟੀ ਉਮਰ ਵਿਚ ਜਿੱਥੇ ਸਮਾਜ ਸੇਵੀ ਕਾਰਜਾਂ ਨੂੰ ਤਰਜੀਹ ਦਿੱਤੀ, ਉਥੇ ਹੀ ਕਾਂਗਰਸ ਪਾਰਟੀ ਵਿਚ ਦਿਨ-ਰਾਤ ਇਕ ਕਰਕੇ ਸਖਤ ਮਿਹਨਤ ਤੋਂ ਬਾਅਦ ਪਾਰਟੀ ਵਿਚ ਇਕ ਆਪਣਾ ਲਹਿਦਾ ਨਾਮ ਬਣਾਇਆ। ਸੁਰਿੰਦਰ ਪਾਲ ਸਿਬੀਆ ਸਾਬਕਾ ਵਿਧਾਇਕ ਸੰਗਰੂਰ, ਸ੍ਰੀ ਵਿਜੇ ਇੰਦਰ ਸਿੰਗਲਾ ਸਾਬਕਾ ਮੈਂਬਰ ਪਾਰਲੀਮੈਂਟ, ਮੁਹੰਮਦ ਸਦੀਕ ਵਿਧਾਇਕ ਭਦੌੜ, ਹਰਚੰਦ ਕੌਰ ਘਨੌਰੀ ਵਿਧਾਇਕ ਮਹਿਲਕਲਾਂ, ਜੀਤਇੰਦਰ ਸਿੰਘ ਮੋਫਰ ਸਰਦੂਲਗੜ੍ਹ, ਮਲਕੀਤ ਸਿੰਘ, ਬੀਬੀ ਰਜਿੰਦਰ ਕੌਰ ਹਿੰਦ ਮੋਟਰਜ਼ ਨੇ ਸੱਚੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਸਮੁੱਚੀ ਕਾਂਗਰਸ ਪਾਰਟੀ ਸੀਰਾ ਢਿਲੋਂ ਦੇ ਪਰਿਵਾਰ ਨਾਲ ਖੜੀ ਹੈ ਅਤੇ ਜੋ ਪਾਰਟੀ ਵਿਚ ਮਾਣ-ਸਨਮਾਨ ਤੇ ਅਹੁਦਾ ਸੀਰਾ ਢਿੱਲੋਂ ਦੀ ਸੀ ਉਹੀ ਮਾਣ-ਸਨਮਾਨ ਪਾਰਟੀ ਵੱਲੋਂ ਉਨ੍ਹਾਂ ਦੇ ਭਰਾ ਸ. ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀਰਾ ਢਿੱਲੋਂ ਨੇਕਦਿਲ ਤੇ ਖੁਲਦਿਲੀ ਦਾ ਮਾਲਕ ਸੀ। ਉਸ ਨੇ ਕਦੇ ਵੀ ਕਿਸੇ ਬਾਰੇ ਬੁਰੀ ਨਹੀਂ ਸੋਚਿਆ। ਸਗੋਂ ਆਪਣੇ-ਆਪ ਤੋਂ ਉਪਰ ਹੋ ਕੇ ਲੋਕ ਸੇਵਾ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਸੀਰਾ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ, ਪਰ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਹੋਇਆ ਭਰਵਾਂ ਇਕੱਠ ਉਸ ਦੇ ਪਿਆਰ ਦੀ ਗਵਾਹੀ ਭਰਦਾ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਿਆਂ ਬੇਨਤੀ ਕੀਤੀ ਕਿ ਪ੍ਰਮਾਤਮਾ ਇਸ ਨੌਜਵਾਨ ਬੱਚੇ ਨੂੰ ਆਪਣੇ ਚਰਨਾਂ ਵਿਚ ਨਿਵਾਸ ਸਥਾਨ ਬਖਸ਼ੇ। ਇਸ ਦੁੱਖ ਦੀ ਘੜੀ ਵਿਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ, ਮਹਾਰਾਣੀ ਪ੍ਰਨੀਤ ਕੌਰ ਵਿਧਾਇਕ ਪਟਿਆਲਾ, ਰਣਇੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ, ਸਮਾਜ ਸੇਵੀ ਜਥੇਬੰਦੀਆਂ ਨੇ ਸੌਕ ਮਤੇ ਭੇਜ ਕੇ ਇਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਬਰਾੜ ਸਾਬਕਾ ਮੰਤਰੀ ਗੁਰੂ ਹਰਸਹਾਏ, ਜਸਵੀਰ ਸਿੰਘ ਸੰਗਰੂਰ, ਸੇਰ ਸਿੰਘ ਗਾਗੋਵਾਲੀਆ, ਪਰਮਜੀਤ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ, ਫਤਿਹ ਜੰਗ ਸਿੰਘ, ਗੁਰਪ੍ਰੀਤ ਸਿੰਘ ਕਾਗੜ ਸਾਬਕਾ ਵਿਧਾਇਕ ਰਾਮਪੁਰਾ, ਮੱਖਣ ਸ਼ਰਮਾ ਬਰਨਾਲਾ, ਆਹਲੂਵਾਲੀਆ ਟਰਾਂਸਪੋਟ ਕੰਪਨੀ ਦੇ ਬਲਰਾਜ ਸਿੰਘ ਆਹਲੂਵਾਲੀਆ, ਚਰਨਜੀਤ ਸਿੰਘ ਖਟੜਾ, ਸੁਰਿੰਦਰ ਸਿੰਘ ਆਹਲੂਵਾਲੀਆ, ਕਮਲ, ਕੁਲਦੀਪ ਸਿੰਘ ਧਾਲੀਵਾਲ, ਗੁਰਮੇਲ ਸਿੰਘ ਗਈਆ, ਗੁਰਸੇਵਕ ਸਿੰਘ, ਭੁਪਿੰਦਰ ਸਿੰਘ ਬਾਲੀਆਂ, ਮਲਕੀਤ ਸਿੰਘ, ਗੁਰਦੇਵ ਸਿੰਘ ਸੰਘੇੜਾ, ਗੁਰਮੇਲ ਸਿੰਘ, ਭੋਲਾ ਸਿੰਘ ਵਿਰਕ, ਸੁਖਦੇਵ ਸਿੰਘ ਲੱਕੀ, ਪ੍ਰੇਮ ਬੱਸ ਮਾਸਟਰ ਜੀ, ਟੀਨੂੰ ਆਹਲੂਵਾਲੀਆ, ਕਾਲਾ ਸਿੰਘ ਸਿੱਧੂ, ਚੰਦ ਸਿੰਘ ਸਾਬਕਾ ਸਰਪੰਚ, ਜੰਟ ਸਿੰਘ ਫੂਲੇਵਾਲ, ਰਸਪਾਲ ਸਿੰਘ ਗੋਗੀ ਟਾਡੀਆਵਾਲਾ, ਸੀਪਾ ਸਿੰਘ ਮੋਗੇਦਾਰ ਕਾਂਗਰਸੀ ਆਗੂ, ਕਰਮਜੀਤ ਸਿੰਘ ਕਰਮਾ ਜੀ ਐਨ ਐਮ ਕਾਲਜ, ਗੁਰਦਿੱਤ ਸਿੰਘ ਨੀਟਾ, ਬਲਦੇਵ ਸਿੰਘ ਵਿਰਕ, ਸੁਖਚਰਨ ਸਿੰਘ ਸੁਖਾ ਢਿੱਲੋਂ, ਪਰਮਜੀਤ ਸਿੰਘ, ਰਣਜੀਤ ਸਿੰਘ, ਨਿਰਭੇਅ ਯੋਧਪੁਰ, ਰਾਜੂ ਰਾਈਆ, ਗੁਰਦਿਤ ਸਿੰਘ ਨੀਟਾ, ਬਿੱਟੂ ਭਦੌੜ, ਪ੍ਰੇਮ ਕੁਮਾਰ ਭੂਤ, ਚਰਨਪਾਲ ਜੋਹਲ, ਹਰਿੰਦਰ ਸਿੰਘ, ਹੈਪੀ ਬਠਿੰਡਾ, ਮਹੇਸ਼ ਕੁਮਾਰ, ਰਜਨੀਸ਼ ਭੋਲਾ ਆਦਿ ਤੋਂ ਇਲਾਵਾ ਕਾਂਗਰਸ ਤੇ ਅਕਾਲੀ ਪਾਰਟੀ ਦੇ ਹੋਰ ਵੀ ਆਗੂ ਹਾਜ਼ਰ ਸਨ।
ਇਸ ਮੌਕੇ ਸੀਰਾ ਢਿੱਲੋਂ ਦੇ ਭਰਾ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਹਰ ਮਹੀਨੇ ਗਰੀਬ ਪਰਿਵਾਰਾਂ ਦੇ ਇਲਾਜ ਲਈ 25000 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਤੇ ਪਿੰਡ ਰੂੜੇਕੇ ਵਿਖੇ ਸੀਰਾ ਢਿੱਲੋਂ ਦੇ ਨਾਂਅ ’ਤੇ ਡਿਸਪੈਸਰੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਢਿੱਲੋਂ ਪਰਿਵਾਰ ਵੱਲੋਂ ਦੁੱਖ ਦੀ ਘੜੀ ’ਚ ਆਏ ਆਗੂਆਂ ਦਾ ਤਹਿਦਿਲੋਂ ਧੰਨਵਾਦ ਕੀਤਾ।