ਨਵੀਂ ਦਿੱਲੀ 17 ਸਤੰਬਰ (ਮਨਪ੍ਰੀਤ ਸਿੰਘ ਖਾਲਸਾ)- ਬੀਤੇ ਦਿਨ ਦਿੱਲੀ ਦੀ ਇਕ ਅਦਾਲਤ ਵਲੋਂ ਬਬੱਰ ਖਾਲਸਾ ਦੇ ਸਰਗਰਮ ਖਾੜਕੂ ਭਾਈ ਬਲਜੀਤ ਸਿੰਘ ਭਾਉ ਨੂੰ ਛੇ ਸਾਲ ਪੰਜ ਮਹੀਨੇ ਦੀ ਸਜਾ ਭੁਗਤਣ ਤੋਂ ਬਾਅਦ 7500 ਦਾ ਜੁਰਮਾਨਾ ਲਗਾ ਕੇ ਕੱਟੀ ਕੱਟਾਈ ਤੇ ਰਿਹਾ ਕਰ ਦਿਤਾ ਗਿਆ ਹੈ । ਭਾਈ ਭਾਉ ਤੇ ਲਗਿਆ ਜੁਰਮਾਨਾ ਸਿੱਖ ਰਿਲੀਫ ਵਲੋਂ ਭਾਈ ਸਰਬਪ੍ਰੀਤ ਸਿੰਘ ਨੇ ਭਰਿਆ ਸੀ । ਧਾਰਾ 121 ਏ, 120 ਬੀ , 17/18/20/38/39 ਅਤੇ 25 ਅਧੀਨ ਚਲ ਰਹੇ ਇਸ ਮਾਮਲੇ ਵਿਚ ਭਾਈ ਭਾਉ ਦੇ ਨਾਲ ਬਿੱਕਰ ਸਿੰਘ, ਜਸਵੰਤ ਸਿੰਘ, ਸੁਰਿੰਦਰ ਸਿੰਘ, ਕੁਲਵਿੰਦਰਜੀਤ ਸਿੰਘ ਖਾਨਪੁਰੀ, ਭਾਈ ਦਇਆ ਸਿੰਘ ਲਾਹੋਰੀਆ, ਸੁਖਵਿੰਦਰ ਸਿੰਘ ਸੁੱਖੀ ਅਤੇ ਤਰਲੋਚਨ ਸਿੰਘ ਮਾਣਕਿਆ ਨੂੰ ਪਿਆਰਾ ਸਿੰਘ ਭਨਿਆਰਾ ਵਾਲਾ ਅਤੇ ਰਾਮ
ਰਹੀਮ ਤੇ ਹਮਲਾ ਕਰਨ ਦੀ ਸਾਜਿਸ਼ ਵਿਚ ਨਾਮਜਦ ਕੀਤਾ ਗਇਆ ਸੀ । ਇਸ ਮਾਮਲੇ ਵਿਚ ਭਾਈ ਭਾਉ ਨੂੰ 31.12.2007 ਨੂੰ ਪਟਿਆਲੇ ਤੋਂ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ । ਜੇਲ ਤੋਂ ਰਿਹਾ ਹੋਣ ਤੋਂ ਬਾਅਦ ਭਾਈ ਭਾਉ ਨੇ ਦਸਿਆ ਕਿ ਇਸ ਝੂਠੇ ਕੇਸ ਵਿਚ ਛੇ ਸਾਲ ਪੰਜ ਮਹੀਨੇ ਦੇ ਸਮੇਂ ਅੰਦਰ 8 ਜੱਜ ਬਦਲੇ ਗਏ ਸਨ । ਜਦ ਵੀ ਹੇਠਲੀ ਅਦਾਲਤ ਵਲੋਂ ਸਾਡੇ ਤੇ ਦੋਸ਼ ਲਗਾਇਆ ਜਾਣਾਂ ਹੁੰਦਾ ਸੀ ਸਰਕਾਰੀ ਦਬਾਅ ਅਧੀਨ ਜੱਜ ਦੀ ਬਦਲੀ ਕਰ ਦਿਤੀ ਜਾਦੀਂ ਸੀ ਜਿਸ ਕਰਕੇ ਪੰਜ ਸਾਲਾਂ ਬਾਅਦ ਦੋਸ਼ ਲਗਾਏ ਗਏ ਸਨ । ਉਨ੍ਹਾਂ ਦਸਿਆ ਕਿ ਕੇਸ ਨੂੰ ਕੀੜੀ ਦੀ ਚਾਲ ਚਲਦਾ ਦੇਖ ਕੇ ਅਤੇ ਸਿੱਖਾਂ ਨੂੰ ਅਦਾਲਤਾਂ ਵਲੋਂ ਕਿਸੇ ਕਿਸਮ ਦੇ ਨਿਆਂ ਨਾ ਮਿਲਣ ਕਰਕੇ ਬਿੱਕਰ ਸਿੰਘ, ਸੁਰਿੰਦਰ ਸਿੰਘ, ਜਸਵੰਤ ਸਿੰਘ ਅਤੇ ਕੁਲਵਿੰਦਰਜੀਤ ਸਿੰਘ ਖਾਨਪੁਰੀ 2012 ਵਿਚ ਕੱਟੀ ਕੱਟਾਈ ਲੈ ਕੇ ਪਹਿਲਾਂ ਹੀ ਬਾਹਰ ਆ ਗਏ ਸਨ । ਇਸ ਉਪਰੰਤ ਅਸੀ ਇੰਸਾਫ ਲਈ ਅਪਣੀ ਜਦੋਜਹਿਦ ਜਾਰੀ ਰਖੀ ਪਰ ਸਿੱਖ ਹੋਣ ਦੇ ਨ੍ਹਾਤੇ ਸਰਕਾਰੀ ਨੀਤੀਆਂ ਅਧੀਨ ਸਾਨੂੰ ਇੰਸਾਫ ਕਿੱਥੋਂ ਮਿਲਣਾ ਸੀ । ਭਾਈ ਭਾਉ ਨੇ ਦਸਿਆ ਕਿ ਪਿਛਲੇ ਡੇੜ ਸਾਲ ਤੋਂ ਅਦਾਲਤ ਅੰਦਰ 42 ਗਵਾਹਾਂ ਵਿਚੋਂ ਸਿਰਫ 8 ਗਵਾਹ ਹੀ ਗਵਾਹੀ ਲਈ ਹਾਜਿਰ ਹੋਏ ਸਨ ਜਿਸ ਤੋਂ ਅੰਦਾਜਾ ਲਾਇਆ ਜਾਏ ਕਿ ਇਨ੍ਹਾਂ ਹਾਲਾਤਾਂ ਵਿਚ ਇਹ ਝੂਠਾ ਕੇਸ ਕਦ ਤਕ ਚਲਦਾ ਰਹੇਗਾ ਤੇ ਸਾਨੂੰ ਕਦ ਇੰਸਾਫ ਮਿਲੇਗਾ । ਉਨ੍ਹਾਂ ਦਸਿਆ ਕਿ ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਪਿਤਾ ਜੀ ਬੀਮਾਰ ਹੋਣ ਕਰਕੇ, ਛੋਟੀ ਭੈਣ ਜੋ ਕਿ ਵਿਆਹੁਣਯੋਗ ਹੈ ਅਤੇ ਘਰ ਦੀ ਮਾੜੀ ਹਾਲਤ ਹੋ ਜਾਣ ਕਰਕੇ ਉਨ੍ਹਾਂ ਨੇ ਅਪਰੈਲ 2014 ਵਿਚ ਕੱਟੀ ਕੱਟਾਈ ਲੈਣ ਲਈ ਅਦਾਲਤ ਵਿਚ ਅਪੀਲ ਦਾਖਿਲ ਕੀਤੀ ਸੀ ਜਿਸਦਾ ਫੈਸਲਾ ਅਜ ਪੰਜ ਮਹੀਨੇਆਂ ਬਾਅਦ ਕੀਤਾ ਗਿਆ ਹੈ । ਅਪਣੇ ਘਰ ਨੂੰ ਪਰਤਦਿਆਂ ਹੋਏ ਭਾਈ ਭਾਈ ਨੇ ਕੌਮ ਦੇ ਨਾਮ ਸੁਨੇਹਾ ਦੇਦੇਂ ਹੋਏ ਕਿਹਾ ਕਿ ਸਿੱਖਾਂ ਨੂੰ ਹਿੰਦੁਸਤਾਨੀ ਅਦਾਲਤਾਂ ਤੋਂ ਕਿਸੇ ਕਿਸਮ ਦਾ ਇੰਸਾਫ ਨਹੀ ਮਿਲਣਾ ਹੈ ਅੰਤ ਵਿਚ ਉਨ੍ਹਾਂ ਕਿਹਾ ਕਿ ਉਹ ਹੁਣ ਵੀ ਸਿੱਖ ਨੋਜੁਆਨਾਂ ਨੂੰ ਕੌਮ ਵਿਚ ਭੰਬਲਭੁਸਾ ਪਾ ਰਹੇ ਡੇਰੇਵਾਦ ਦੇ ਖਿਲਾਫ ਲਾਮਬਦ ਕਰਦੇ ਰਹਣਿਗੇ ।