ਸ੍ਰੀਨਗਰ, 15 ਸਤੰਬਰ (ਪੀ. ਟੀ)- ਜੰਮੂ ਕਸ਼ਮੀਰ ’ਚ ਹਥਿਆਰਬੰਦ ਬਲਾਂ ਤੇ ਐਨਡੀਆਰਐਫ ਨੇ ਵੱਖ ਵੱਖ ਇਲਾਕਿਆਂ ਤੋਂ 1, 84, 000 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ ਜਦੋਂ ਕਿ 4 ਲੱਖ ਲੋਕ ਅਜੇ ਵੀ ਫਸੇ ਹੋਏ ਹਨ ਜਿਨ੍ਹਾਂ ਨੂੰ ਕੱਢਣ ਦੀ ਚੁਨੌਤੀ ਬਣੀ ਹੋਈ ਹੈ। ਇਸ ਦੌਰਾਨ ਰਾਜ ‘ਚ ਹੁਣ ਮਹਾਂਮਾਰੀ ਫੈਲਣ ਦਾ ਖ਼ਤਰਾ ਮੰਡਰਾ ਰਿਹਾ ਹੈ। ਹੜ੍ਹ ਪ੍ਰਭਾਵਿਤ ਜੰਮੂ – ਕਸ਼ਮੀਰ ‘ਚ ਮਹਾਂਮਾਰੀ ਫੈਲਣ ਤੋਂ ਰੋਕਣ ਲਈ ਕੇਂਦਰ ਸਰਕਾਰ ਨੇ ਡਾਕਟਰ ਤੇ ਮੈਡੀਕਲ ਸਟਾਫ਼ ਭੇਜਣ ਸਮੇਤ ਹੋਰ ਸਭ ਪ੍ਰਕਾਰ ਦੀ ਡਾਕਟਰੀ ਸਹਾਇਤਾ ਉਪਲਬਧ ਕਰਵਾਉਣ ਦਾ ਅੱਜ ਭਰੋਸਾ ਦਿੱਤਾ। ਹੜ੍ਹ ਪ੍ਰਭਾਵਿਤ ਰਾਜ ਤੇ ਉੱਥੇ ਚੱਲ ਰਹੇ ਡਾਕਟਰੀ ਕੈਂਪਾਂ ਦਾ ਦੌਰਾ ਕਰਨ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ
ਹਰਸ਼ਵਰਧਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਅਕਤੀਗਤ ਰੂਪ ਤੋਂ ਹਾਲਤ ‘ਤੇ ਨਜ਼ਰ ਰੱਖੇ ਹੋਏ ਹਨ। ਹਰਸ਼ਵਰਧਨ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਐਨ. ਐਨ. ਵੋਹਰਾ, ਮੁੱਖ ਮੰਤਰੀ ਉਮਰ ਅਬਦੁੱਲਾ ਦੇ ਨਾਲ ਬੈਠਕਾਂ ਕਰਨ ਤੋਂ ਇਲਾਵਾ ਅਧਿਕਾਰੀਆਂ ਨਾਲ ਹਾਲਤ ‘ਤੇ ਚਰਚਾ ਕੀਤੀ।