ਫਿਰੋਜ਼ਪੁਰ, 14 ਸਤੰਬਰ (ਵਿਨੇ ਹਾਂਡਾ)- ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅੱਜ 15 ਸਤੰਬਰ ਦਿਨ ਸੋਮਵਾਰ ਨੂੰ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਇੱਕ ਦਰਜਨ ਤੋਂ ਉੱਪਰ ਪਿੰਡਾਂ ਦਾ ਦੌਰਾ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨਗੇ। ਇਹ ਜਾਣਕਾਰੀ ਦਿੰਦਿਆਂ ਬੱਲੂਆਣਾ ਦੇ ਅਕਾਲੀ ਵਿਧਾਇਕ ਸ: ਗੁਰਤੇਜ ਸਿੰਘ ਘੁੜਿਆਣਾ ਨੇ ਦੱਸਿਆ ਕਿ ਸ: ਬਾਦਲ ਅੱਜ ਸਵੇਰੇ 9.10 ਮਿੰਟ ‘ਤੇ ਪਿੰਡ ਸਜਰਾਣਾ, 9.30 ਮਿੰਟ ‘ਤੇ ਖੂਈਖੇੜਾ, 10 ਵਜੇ ਅਨਾਜ ਮੰਡੀ ਘੱਲੂ, 11 ਵਜੇ ਧਰਾਂਗਵਾਲਾ, 11.30 ਵਜੇ ਕੁੰਡਲ, 12 ਵਜੇ ਰਾਮਗੜ੍ਹ, 12.30 ਵਜੇ ਗੱਦਾਡੋਬ, 1 ਵਜੇ ਚੰਨਣ ਖੇੜਾ, 2 ਵਜੇ ਕੇਰਾ ਖੇੜਾ, 2.30 ਵਜੇ ਮਲੂਕਪੁਰਾ, ਤਿੰਨ ਵਿਜੇ ਬਹਾਦਰ ਖੇੜਾ, 3.30 ਵਜੇ ਢਾਬਾ ਕੋਕਰੀਆ, 4 ਵਜੇ ਬਹਾਵਲਵਾਸੀ, 4.30 ਵਜੇ ਅਬੋਹਰ-ਸੀਤੋ ਬਾਈ ਪਾਸ ਚੌਕ ‘ਤੇ ਹੜ੍ਹ ਪੀੜਤਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸ ਮੌਕੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਵੀ ਨਾਲ ਹਾਜ਼ਰ ਹੋਣਗੇ।