June 17, 2026 12:08 am

ਦੱਖਣ ਦੇ ਰੂਟ ’ਤੇ ਰੇਲ ਸੁਰੱਖਿਆ ਪ੍ਰਣਾਲੀ ਨੂੰ ਮਿਲੀ ਮਨਜ਼ੂਰੀ

ਨਵੀਂ ਦਿੱਲੀ, 14 ਸਤੰਬਰ (ਪੀ. ਟੀ.)- ਹਾਦਸੇ ਰੋਕਣ ਲਈ ਰੇਲਵੇ ਨੇ ਦੱਖਣੀ ਭਾਰਤ ‘ਚ 67 ਕਿਲੋਮੀਟਰ ਲੰਬੇ ਬੇਸਿਨ ਬ੍ਰਿਜ-ਅਰਾਕੋਣਮ ਰੂਟ ਦੇ ਨਾਲ ਰੇਲ ਸੁਰੱਖਿਆ ਚੇਤਾਵਨੀ ਪ੍ਰਣਾਲੀ ਲਗਾਉਣ ਲਈ 28.61 ਕਰੋੜ ਰੁਪਏ ਦੀ ਸੰਧੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੇਲ ਮੰਤਰਾਲਾ ਦੇ ਇਕ ਚੋਟੀ ਦੇ ਅਧਿਕਾਰੀ ਮੁਤਾਬਿਕ ਥੇਲਸ ਇੰਡੀਆ ਨੂੰ ਇਸਦੀ ਜ਼ਿੰਮੇਵਾਰੀ ਮਿਲੀ ਹੈ। ਯੂਰਪੀਅਨ ਟ੍ਰੇਨ ਕੰਟਰੋਲ ਸਿਸਟਮ ਪੱਧਰ ਦਾ ਇਕ ਆਧਾਰਿਤ ਟੀ.ਪੀ.ਡਬਲਿਊ.ਐਸ. ਡਰਾਈਵਰਾਂ ਦੁਆਰਾ ਸਿਗਨਲ ਨਾ ਦੇਖ ਪਾਉਣ ਜਾਂ ਸਪੀਡ ਪ੍ਰਤੀਬੰਧ ਨੂੰ ਤੋੜਨ ਦੇ ਕਾਰਨ ਹੋਣ ਵਾਲੀ ਦੁਰਘਟਨਾਵਾਂ ਨੂੰ ਰੋਕਣ ਦੀ ਦਿਸ਼ਾ ‘ਚ ਇਕ ਕਾਰਗਰ ਟਰੇਨ ਸੁਰੱਖਿਆ ਤਕਨੀਕ ਹੈ। ਅਧਿਕਾਰੀ ਨੇ ਕਿਹਾ ਕਿ ਜੇ ਰੇਲ ਦਾ ਡਰਾਈਵਰ ਸਿਗਨਲ ਦੇਖ ਪਾਉਣ ‘ਚ ਨਾਕਾਮ ਰਹਿੰਦਾ ਹੈ ਤਾਂ ਆਟੋਮੈਟਿਕ ਬ੍ਰੇਕ ਲੱਗ ਜਾਵੇਗੀ ਅਤੇ ਟਰੇਨ ਰੁਕ ਜਾਵੇਗੀ।

Send this to a friend