June 20, 2026 1:56 am

ਤਬਾਹ ਹੋਏ ਬੁਨਿਆਦੀ ਢਾਂਚੇ ਦੇ ਵਿਕਾਸ ਲਈ 6000 ਕਰੋੜ ਦੀ ਲੋੜ

ਸ੍ਰੀਨਗਰ, 14 ਸਤੰਬਰ (ਪੀ. ਟੀ.)- ਹੜ੍ਹ ਕਾਰਨ ਸੜਕਾਂ ਤੇ ਹੋਰ ਤਹਿਸ ਨਹਿਸ ਹੋਏ ਬੁਨਿਆਦੀ ਢਾਂਚੇ ਨੂੰ ਮੁੜ ਨਵੇਂ ਸਿਰੇ ਤੋਂ ਬਣਾਉਣ ਉਪਰ 5000 ਤੋਂ 6000 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਪਿਛਲੇ 5 ਦਿਨ ਮੌਸਮ ਸਾਫ ਰਹਿਣ ਤੋਂ ਬਾਅਦ ਅੱਜ ਸ੍ਰੀਨਗਰ ਤੇ ਵਾਦੀ ਦੇ ਹੋਰ ਖੇਤਰਾਂ ਵਿਚ ਗਰਜ ਦੇ ਨਾਲ ਬਾਰਿਸ਼ ਪਈ ਜਿਸ ਕਾਰਨ ਕੁਝ ਸਮੇਂ ਲਈ ਰਾਹਤ ਕਾਰਜ ਪ੍ਰਭਾਵਿਤ ਹੋਏ। ਪਹਿਲਾਂ ਹੋਈ ਲਗਾਤਾਰ ਬਾਰਿਸ਼ ਕਾਰਨ ਹੀ ਵਾਦੀ ਨੂੰ ਭਿਆਨਕ ਹੜ੍ਹ ਦਾ ਸਾਹਮਣਾ ਕਰਨਾ ਪਿਆ ਹੈ। ਸ੍ਰੀਨਗਰ ਦੇ ਐਸ.ਡੀ.ਐਮ ਸਯੀਦ ਆਬਿਦ ਰਸ਼ੀਦ ਸ਼ਾਹ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਸਮੱਸਿਆਵਾਂ ਪੈਦਾ ਹੋਣਗੀਆਂ ਕਿਉਂਕਿ ਪਹਿਲਾਂ ਹੀ ਬਹੁਤ ਸਾਰੇ ਲੋਕ ਬਿਨਾਂ ਛੱਤ ਦੇ ਸੜਕਾਂ ਉਪਰ ਰਹਿਣ ਲਈ ਮਜ਼ਬੂਰ ਹਨ। ਕੁਝ ਥਾਵਾਂ ‘ਤੇ ਟੈਂਟ ਲਾਏ ਗਏ ਹਨ ਪਰ ਉਹ ਜਲ ਰੋਧਕ ਨਹੀਂ ਹਨ।

Send this to a friend